Latest

Such an announcement about JIO Simms in this village started happening among the people of far flung villages as well

ਕਿਸਾਨੀ ਅੰਦੋਲਨ ਪੂਰੇ ਜੋਰਾ ਤੇ ਚੱਲ ਰਿਹਾ ਹੈ ਅਤੇ ਹਰ ਕੋਈ ਆਪਣਾ ਬਣਦਾ ਯੋਗਦਾਨ ਇਸ ਵਿੱਚ ਪਾ ਰਿਹਾ ਹੈ ਅਤੇ ਕਿਸਾਨ ਆਗੂਆਂ ਦੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾ ਦੇ ਬਾਈਕਾਟ ਦੇ ਐਲਾਨ ਤੋ ਬਾਅਦ ਲੋਕਾ ਵੱਲੋ ਆਪਣੀਆਂ ਜੀਉ ਸਿਮਾ ਨੂੰ ਹੋਰਾ ਕੰਪਨੀਆਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਗੁਰੂਦੁਆਰਿਆ ਵਿੱਚ ਅਨਾਊਸਮੈਂਟਸ ਕੀਤੀਆਂ ਜਾ ਰਹੀਆਂ ਹਨ ਅਜਿਹਾ ਹੀ ਅੰਮਿ੍ਰਤਸਰ ਵਿੱਚ ਦੇਖਣ ਨੂੰ ਮਿਲਿਆ ਗੱਲਬਾਤ ਕਰਦਿਆਂ ਹੋਇਆਂ ਸਥਾਨਕ ਨੌਜਵਾਨ ਨੇ ਦੱਸਿਆ ਕਿ ਦਿੱਲੀ ਦੇ ਵਿੱਚ ਚਲ ਰਿਹਾ ਅੰਦੋਲਨ ਨਾ ਕੇਵਲ ਕਿਸਾਨਾ ਬਲਕਿ ਆਮ ਲੋਕਾ ਦਾ ਵੀ ਅੰਦੋਲਨ ਹੈ ਕਿਉਂਕਿ ਜੋ ਕਾਨੂੰਨDelhi Chalo: Farmers stage dharna at Singhu border for second consecutive  dayਸਰਕਾਰ ਨੇ ਲਾਗੂ ਕੀਤੇ ਹਨ ਉਹਨਾਂ ਵਿੱਚ ਵਪਾਰੀਆਂ ਨੂੰ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਵੀ ਦਿੱਤੀ ਗਈ ਹੈ ਜਿਸ ਨਾਲ ਯਕੀਨਨ ਦੇਸ਼ ਵਿੱਚ ਮਹਿੰਗਾਈ ਵਧੇਗੀ ਜਿਸ ਦੇ ਰੋਸ ਵੱਜੋ ਅੱਜ ਉਹਨਾਂ ਵੱਲੋ ਗੁਰੂਦੁਆਰਾ ਸਾਹਿਬ ਚ ਜੀਉ ਸਿਮਾ ਨੂੰ ਹੋਰਾ ਕੰਪਨੀਆ ਦੇ ਵਿੱਚ ਤਬਦੀਲ ਕਰਵਾਉਣ ਲਈ ਅਨਾਊਸਮੈਂਟ ਕੀਤੀ ਗਈ ਸੀ ਜਿਸ ਤੋ ਬਾਅਦ ਹੁਣ ਵੱਡੀ ਗਿਣਤੀ ਚ ਲੋਕ ਸਾਡੇ ਕੋਲ ਆ ਰਹੇ ਹਨ ਉਹਨਾਂ ਦੱਸਿਆ ਕਿ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਦੇ ਕਾਰਪੋਰੇਟ ਘਰਾਣਿਆਂ ਦੇਉਤਪਾਦਾ ਦੇ ਬਾਈਕਾਟ ਕਰਨ ਦੇ ਐਲਾਨ ਨਾਲ ਅੱਜ ਦੇ ਸਮੇ ਚ ਅੰਬਾਨੀ ਏਸ਼ੀਆ ਦੇ ਅਮੀਰ ਲੋਕਾ ਦੀ ਸੂਚੀ ਵਿੱਚੋਂ ਚੋਥੇ ਨੰਬਰ ਤੋ 11ਵੇ ਨੰਬਰ ਤੇ ਆ ਗਿਆ ਹੈ ਪਰ ਗੋਦੀ ਮੀਡੀਆ ਵੱਲੋ ਕਿਤੇ ਵੀ ਇਸ ਬਾਰੇ ਨਹੀ ਦੱਸਿਆ ਗਿਆ ਹੈ ਜਦਕਿ ਜੋ ਖਾਲਸਾ ਰੇਡ ਵਾਲ਼ਿਆਂ ਵੱਲੋ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ ਉਸ ਦੇ ਬਦਲੇ ਚ ਗੋਦੀ ਮੀਡੀਆ ਵੱਲੋ ਉਹਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਜਾ ਰਿਹਾ ਹੈ ਤੇ ਜਦ ਇਹੀ ਖਾਲਸਾ ਏਡ ਦੇਸ਼ ਦੇ ਸੂਬਿਆਂ ਤੇ ਆਫ਼ਤ ਆਉਣ ਤੇ ਸੇਵਾ ਕਰਦਾ ਸੀ ਤਦ ਉਹਨਾਂ ਨੂੰ ਇਨਾਮ ਦਿੱਤੇ ਜਾਦੇ ਸਨ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button