Sri Darbar Sahib ਹੋਇਆ ਚਮਤਕਾਰ | ਬਿਮਾਰੀ ਹੋਈ ਠੀਕ

ਵੈਸੇ ਤਾਂ ਸਿੱਖੀ ਵਿਚ ਚਮਤਕਾਰ ਦੀ ਕੋਈ ਥਾਂ ਨਹੀਂ ਹੈ,ਪਰ ਗੁਰੂ ਤੇ ਭਰੋਸਾ ਹੋਵੇ ਤਾਂ ਕੁਝ ਵੀ ਹੋ ਸਕਦਾ ਹੈ। ਜਦੋਂ ਗੱਲ ਸ੍ਰੀ ਦਰਬਾਰ ਸਾਹਿਬ ਦੀ ਹੋਵੇ ਤਾਂ ਓਥੇ ਬਹੁਤ ਵਾਰੀ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਵੈਸੇ ਤਾਂ ਸਾਡੇ ਬਹੁਤੇ ਅਗਾਂਹਵਧੂ ਤੇ ਪੜੇ ਲਿਖੇ ਪ੍ਰੋਫੈਸਰ ਵਿਦਵਾਨ ਅਜਿਹੀਆਂ ਘਟਨਾਵਾਂ ਨੂੰ ਨਕਾਰਦੇ ਹਨ ਕਿ ਚਮਤਕਾਰ ਨਹੀਂ ਹੁੰਦੇ। ਜਦੋਂ ਕਦੇ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਕਿਸੇ ਅਪੰਗ ਦੇ ਠੀਕ ਹੋਣ ਦੀ ਹੋਵੇ,ਜਾਂ ਕਿਸੇ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੋਵੇ,ਜਾਂ ਕਿਸੇ ਦੇ ਲੱਤਾਂ-ਪੈਰ ਕੰਮ ਕਰਦੇ ਨਾ ਹੋਣ ਪਰ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕਰਕੇ ਉਹ ਠੀਕ ਹੋ ਜਾਵੇ ਤਾਂ ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਕਲਕੱਤੇ ਤੋਂ ਆਏ ਇਸ ਵੀਰ ਨਾਲ ਜਿਸਨੂੰ ਕੋਈ ਬਿਮਾਰੀ ਸੀ ਤੇ ਉਹ ਬਿਮਾਰੀ ਸ੍ਰੀ ਦਰਬਾਰ ਸਾਹਿਬ ਇਸ਼ਨਾਨ ਕਰਕੇ ਠੀਕ ਹੋ ਗਈ।
ਸਿੱਖ ਅਰਦਾਸ ਵਿਚ ਮੰਗਦਾ ਹੈ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ-ਇਸ਼ਨਾਨ,ਸੋ ਇਹ ਉਸ ਅਸਥਾਨ ਹੈ ਜਿਥੋਂ ਸਿੱਖ ਨੂੰ ਰੂਹਾਨੀ ਤਾਕਤ ਵੀ ਮਿਲਦੀ ਹੈ ਤੇ ਜਿਸਮਾਨੀ ਅਰੋਗਤਾ ਵੀ। ਕਦੇ ਅਬਦਾਲੀ ਵਰਗਿਆਂ ਨੂੰ ਪਤਾ ਲੱਗਾ ਕਿ ਇਸ ਸਰੋਵਰ ਵਿਚੋਂ ਸਿੱਖਾਂ ਨੂੰ ਤਾਕਤ ਮਿਲਦੀ ਹੈ ਤਾਂ ਉਸਨੇ ਇਹ ਸਰੋਵਰ ਪੂਰ ਦਿੱਤੇ ਸੀ ਪਰ ਜਦੋਂ ਸਿੱਖਾਂ ਨੇ ਅਬਦਾਲੀ ਨੂੰ ਭਾਂਜ ਦਿੱਤੀ ਤੇ ਦੋਬਾਰਾ ਇਹ ਸਰੋਵਰ ਬਣਵਾਏ। ਕਹਿਣ ਨੂੰ ਜੋ ਮਰਜੀ ਕਹੀ ਜਾਓ ਪਰ ਜਿਥੇ ਤਰਕ ਖਤਮ ਹੁੰਦਾ ਹੈ ਓਥੋਂ ਗੁਰੂ ਤੇ ਭਰੋਸਾ ਸ਼ੁਰੂ ਹੁੰਦਾ ਹੈ। ਇਹ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਨੇ,ਇਹਨਾਂ ਨੂੰ ਪ੍ਰਵਾਨ ਕਰਨਾ ਸਿੱਖੀਏ,ਸਵਾਲ ਕਰਨਾ ਨਹੀਂ।