Latest
Sri Brar talks about Punjab Police inside the jail Surkhab TV

ਆਪਣੇ ਵਿਵਾਦਿਤ ਗੀਤ ਕਾਰਨ ਪੁਲਿਸ ਹਿਰਾਸਤ ‘ਚ ਰਹੇ ਸ਼੍ਰੀ ਬਰਾੜ ਅੱਜ ਕਿਸਾਨ ਅੰਦੋਲਨ ‘ਚ ਪਹੁੰਚੇ। ਇਸ ਦੌਰਾਨ ਸ਼੍ਰੀ ਬਰਾੜ ਨੇ ਕਿਸਾਨਾਂ ਦਾ ਹੌਂਸਲਾ ਤਾਂ ਵਧਾਇਆ, ਨਾਲ ਹੀ ਆਪਣੇ ਵਿਵਾਦ ਨੂੰ ਲੈ ਕੇ ਵੀ ਜਵਾਬ ਦਿੰਦੇ ਨਜ਼ਰ ਆਏ।ਸ਼੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਵਲੋਂ ਗੀਤ ਇਸੇ ਤਰ੍ਹਾਂ ਰਿਹਾ ਜਾਰੀ ਰਹਿਣਗੇ। ਕਿਸਾਨਾਂ ਤੇ ਫਸਲ ਨਾਲ ਜੁੜੇ ਗੀਤ ਉਹ ਪੇਸ਼ ਕਰਦੇ ਰਹਿਣਗੇ। ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਜੇਲ੍ਹਾਂ ਵੀ ਕਿਉਂ ਨਾ ਕੱਟਣੀਆਂ ਪੈ ਜਾਣ।ਸ਼੍ਰੀ ਬਰਾੜ ਨੇ ਆਪਣੇ ਇਸ ਭਾਸ਼ਣ ‘ਚ ਇਹ ਗੱਲ ਬਾਰ-ਬਾਰ ਕਹੀ ਕਿ ਜੇ ਕਿਸਾਨਾਂ ਦੇ ਗੀਤ ਕਾਰਨ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਜਾਣਾ ਪਿਆ ਤਾਂ ਉਹ ਜਾਣਗੇ। ਪਰ ਸ਼੍ਰੀ ਬਰਾੜ ਜਿਸ ਗੀਤ ਕਾਰਨ ਜੇਲ੍ਹ ‘ਚ ਰਹੇ ਉਹ ਕਿਸਾਨੀ ‘ਤੇ ਨਹੀਂ ਸੀ, ਬਲਕਿ ਬਾਰਬੀ ਮਾਨ ਨਾਲ ਗਾਇਆ ਗੀਤ ‘ਜਾਨ’ ਸੀ। ਫਿਲਹਾਲ ਇਸ ਕੇਸ ਤੋਂ ਸ਼੍ਰੀ ਬਰਾੜ ਨੂੰ ਜ਼ਮਾਨਤ ਮਿਲੀ ਹੋਈ ਹੈ।