Sikh News

Special coverage from Sant Jarnail Singh Khalsa Bhindranwale’s birthday and his village Rode Village

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ 1947 ਚ ਪਿਤਾ ਸਰਦਾਰ ਜੋਗਿੰਦਰ ਸਿੰਘ ਤੇ ਮਾਤਾ ਨਿਹਾਲ ਕੌਰ ਜੀ ਦੀ ਕੁਖੋਂ ਪਿੰਡ ਰੋਡੇ ਜ਼ਿਲਾ ਮੋਗਾ ਚ ਹੋਇਆ….ਪਿੰਡ ਦੇ ਪ੍ਰਾਇਮਰੀ ਸਕੂਲ ਦਾ ਰਿਕਾਰਡ ਅਨੁਸਾਰ ਓਹਨਾ ਦੀ ਜਨਮ ਤਰੀਕ 2 ਜੂਨ 1947 ਹੈ ਤੇ ਉਹਨਾਂ ਦਾ ਦਾਖਲਾ ਨੰਬਰ 1286 ਹੈ….. ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬਚਪਨ ਤੋਂ ਹੀ ਗੁਰਬਾਣੀ ਪ੍ਰੇਮੀ ਸਨ ਉਹ ਹਰ ਰੋਜ 101 ਜਪੁਜੀ ਸਾਹਿਬ ਦੇ ਪਾਠ ਕਰਲਿਆ ਕਰਦੇ ਸਨ…ਸੰਤ ਜੀ 1964 ਵਿੱਚ ਦਮਦਮੀ ਟਕਸਾਲ ਚ ਦਾਖਿਲ ਹੋਏ ਅਤੇ 1977 ਵਿੱਚ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਉਹ ਟਕਸਾਲ ਦੇ ਜਥੇਦਾਰ ਬਣੇ…13 ਅਪ੍ਰੈਲ 1978 ਤੋਂ ਲੈ ਕੇ 6 ਜੂਨ 1984 ਤੱਕ ਸਿੱਖ ਕੌਮ ਇੱਕ ਅਜੇਹੇ ਸਮੇਂ ਚੋਂ ਗੁਜਰੀ ਜੋ ਸਿੱਧੇ ਰੂਪ ਚ ਸੰਤ ਜਰਨੈਲ ਸਿੰਘ ਖਾਲਸਾ ਦੇ ਆਲੇ-ਦੁਆਲੇ ਘੁੰਮਦਾ ਹੈ….ਇਸ ਸਮੇਂ ਦੋਰਾਨ ਸਿੱਖ ਕੌਮ ਨੇ ਆਜ਼ਾਦੀ ਦੀ ਅਜਿਹੀ ਅੰਗੜਾਈ ਲਈ ਕਿ ਇਸੇ ਕੌਮੀ ਚੇਤਨਾ ਚੋਂ ਹੀ ਆਜਾਦ ਸਿੱਖ ਰਾਜ “ਖਾਲਿਸਤਾਨ” ਦੀ ਗੱਲ ਦੁਨਿਆ ਵਿੱਚ ਰੁਸ਼ਨਾਈ….ਇਹ ਸੰਤ ਜੀ ਹੀ ਸਨ ਜਿਨਾਂ ਨੇ ਕੌਮ ਵਿੱਚ ਆਜ਼ਾਦੀ ਦੀ ਇੱਕ ਅਜਿਹੀ Spirit ਭਰੀ ਕਿ ਹਜਾਰਾਂ ਸਿੱਖ ਗੱਭਰੂ ਸਿਰਾਂ ਤੇ ਕੱਫਨ ਬੰਨਕੇ ਦੁਨਿਆ ਦੀ ਤਾਕਤ ਹਿੰਦੁਸਤਾਨ ਨਾਲ ਭਿੜ ਗਏ…On his death anniversary, remembering the most interesting man I've met:  Bhindranwaleਹਿੰਦੁਸਤਾਨ ਨਾਲ ਹੱਕ਼ਾਂ ਦੀ ਲੜਾਈ ਚ ਸੰਤ ਜੀ ਨੇ ਹਿੰਦੂ ਹਾਕਮਾਂ ਦੀਆਂ ਚਾਲਾਂ ਨੂੰ ਖੁੱਲਕੇ ਨੰਗਾ ਕੀਤਾ ਤੇ ਇਸੇ ਦੇ ਵਿਰੋਧ ਚ ਹਿੰਦੂ ਹਾਕਮਾਂ ਨੇ ਸੰਤ ਜੀ ਨੂੰ ਖਤਮ ਕਰਨ ਲਈ 7 ਵਾਰੀ ਕੋਸ਼ਿਸ਼ ਕਰਵਾਈ ਪਰ ਅਸਫਲ ਰਹੇ…ਸਿੱਖ ਕੌਮ ਦਾ ਮਰਦ-ਏ-ਮੁਜਾਹਿਦ ਇਹ ਜਰਨੈਲ ਸਿੱਖੀ ਲਈ ਹਰ ਸਾਹ ਵਾਰ ਗਿਆ ਤੇ ਕੌਮੀ ਜਜ਼ਬੇ ਨੂੰ ਇਥੋ ਤੱਕ ਲੈ ਗਿਆ ਕਿ ਅਣਖੀਲੀ ਜਵਾਨੀ ਅੱਜ ਵੀ ਉਸਦਾ ਨਾਮ ਸੁਣਕੇ ਕੁਝ ਕਰ ਗੁਜਰਨ ਲਈ ਕਾਹਲੀ ਹੋ ਪੈਂਦੀ ਹੈ…ਇਹ ਉਸ ਰੱਬੀ ਜੋਤ ਦਾ ਕ੍ਰਿਸ਼ਮਾ ਹੀ ਸੀ ਹਿੰਦੁਸਤਾਨੀ ਹਾਕਮਾਂ ਦੀਆਂ ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਹੀਰਾ ਅੱਜ ਵੀ ਸਿੱਖ ਕੌਮ ਦੇ ਦਿਲਾਂ ਚ ਧੜਕਦਾ ਹੈ ਤੇ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 20ਵੀਂ ਸਦੀ ਦਾ “ਮਹਾਨ ਸਿੱਖ” ਦਾ ਖਿਤਾਬ ਦਿੱਤਾ ਹੈ….ਉਹ ਇੱਕ ਅਜਿਹਾ ਇਲਾਹੀ ਇਨਸਾਨ ਸੀ ਜਿਸਦਾ ਨਾਮ ਹੀ ਉਸਦੀ ਕੁਰਬਾਨੀ ਨੂੰ ਸਾਹਮਣੇ ਲੈ ਆਉਂਦਾ ਹੈ…ਉਹ ਅਸਲ ਵਿੱਚ ਇੱਕ “ਸੰਤ” ਵੀ ਸੀ,ਇੱਕ “ਜਰਨੈਲ” ਵੀ ਸੀ ਅਤੇ ਇੱਕ “ਸਿੰਘ” ਵੀ ਜੀ…..ਸਭ ਨੂੰ ਉਸ ਮਹਾਨ ਸੂਰਮੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਵਣ…..

Related Articles

Back to top button