Latest

Soon new car will be launch in India , which will cover 200 km in just Rs. 70 | Surkhab TV

ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਕਾਰ ਖਰੀਦ ਸਕੇ। ਪਰ ਪੈਟਰੋਲ-ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਦੇ ਕਾਰਨ ਪਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਖਰੀਦਣ ਤੋਂ ਲੋਕ ਕਤਰਾਉਂਦੇ ਹਨ ਅਤੇ ਇਲੈਕਟ੍ਰਿਕ ਕਾਰ ਬਹੁਤ ਮਹਿੰਗੀ ਹੋਣ ਦੇ ਕਾਰਨ ਮਿਡਲ ਕਲਾਸ ਲੋਕ ਇਸਨੂੰ ਨਹੀਂ ਖਰੀਦ ਸਕਦੇ। ਜੇਕਰ ਤੁਸੀ ਵੀ ਆਪਣੇ ਪਰਵਾਰ ਲਈ ਛੋਟੀ , ਕਿਫਾਇਤੀ ਅਤੇ ਸਟਾਇਲਿਸ਼ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਕਾਰ ਬਾਰੇ ਜਾਣਕਾਰੀ ਦੇਵਾਂਗੇ ਜੋ ਤੁਹਾਡੇ ਲਈ ਸਭਤੋਂ ਵਧੀਆ ਸਾਬਤ ਹੋ ਸਕਦੀ ਹੈ।ਖਾਸ ਗੱਲ ਇਹ ਹੈ ਕਿ ਇਸ ਕਾਰ ਨੂੰ ਚਲਾਉਣ ਲਈ ਨਾ ਤਾਂ ਪਟਰੋਲ ਜਾਂ ਡੀਜ਼ਲ ਪਾਉਣ ਦੀ ਜ਼ਰੂਰਤ ਪਵੇਗੀ ਅਤੇ ਨਾ ਹੀ ਬਿਜਲੀ ਦੀ ਜ਼ਰੂਰਤ ਪਵੇਗੀ। ਜੀ ਹਾਂ, ਭਾਰਤੀ ਮਾਰਕਿਟ ਵਿੱਚ ਧੂਮ ਮਚਾਉਣ ਲਈ ਕਾਰ ਨਿਰਮਾਤਾ ਕੰਪਨੀ TATA ਜਲਦ ਹੀ ਹਵਾ ਨਾਲ ਚੱਲਣ ਵਾਲੀ ਕਾਰ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਦੁਆਰਾ ਇਸ ਕਾਰ ਨੂੰ AIRPOD air car ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਦੇਖਣ ਵਿੱਚ ਵੀ ਕਾਫ਼ੀ ਸ਼ਾਨਦਾਰ ਹੈ।ਇਸ ਕਾਰ ਵਿੱਚ ਸਿਰਫ 2 ਵੱਡੇ ਟਾਇਰ ਦਿੱਤੇ ਗਏ ਹਨ ਅਤੇ ਫਰੰਟ ਵਾਲੇ ਦੋਵੇਂ ਟਾਇਰ ਇੰਨੇ ਛੋਟੇ ਹਨ ਕਿ ਤੁਹਾਨੂੰ ਨਜ਼ਰ ਵੀ ਨਹੀਂ ਆਣਗੇ। ਸਿਟਿੰਗ ਕੈਪੇਸਿਟੀ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਤਿੰਨ ਲੋਕ ਬੜੇ ਆਰਾਮ ਨਾਲ ਬੈਠ ਸਕਦੇ ਹਨ। Porsche 911 GT2 - Wikipediaਇਸ ਕਾਰ ਨੂੰ ਚੱਲਣ ਲਈ ਹਵਾ ਦਾ ਪ੍ਰੇਸ਼ਰ ਬਣਨਾ ਬਹੁਤ ਜਰੂਰੀ ਹੁੰਦਾ ਹੈ ਅਤੇ ਇਸਦੇ ਲਈ ਵੱਡੇ ਟੈਂਕ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਇਸ ਵਿੱਚ 175 ਲਿਟਰ ਦਾ ਟੈਂਕ ਦਿੱਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ਵਿੱਚ ਇੱਕ ਵਾਰ ਹਵਾ ਨੂੰ ਭਰਕੇ ਇਸਨੂੰ 200 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਟਾਪ ਸਪੀਡ ਦੀ ਗੱਲ ਕਰੀਏ ਤਾਂ ਇਸ ਕਾਰ ਨੂੰ 70 Kmph ਦੀ ਸਪੀਡ ਉੱਤੇ ਚਲਾਇਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸਦੇ ਟੈਂਕ ਵਿੱਚ ਹਵਾ ਭਰਨ ਲਈ ਸਿਰਫ 2 ਮਿੰਟ ਦਾ ਸਮਾਂ ਲੱਗਦਾ ਹੈ ਜਿਸਤੇ ਸਿਰਫ 70 ਰੁਪਏ ਦਾ ਖਰਚਾ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਇਹ ਕਾਰ ਭਾਰਤ ਵਿੱਚ ਕਦੋਂ ਲਾਂਚ ਹੋਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button