‘Singh’ ਦੇ ਜਿੰਮੇ ਲੱਗੀ ਦੁਬਾਰਾ Canada ਦੀ ਸੁਰੱਖਿਆ ਦੀ ਜਿੰਮੇਵਾਰੀ | Harjit Singh Sajjan

ਕਨੇਡਾ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ 36 ਮੈਂਬਰੀ ਨਵੀਂ ਕੈਬਿਨਟ ਚੁਣ ਲਈ ਹੈ, ਜਿਸ ਵਿੱਚ ਚਾਰ ਪੰਜਾਬੀ ਸ਼ਾਮਲ ਕੀਤੇ ਗਏ ਹਨ। ਨਵੀਂ ਕੈਬਿਨਟ ਵਿੱਚ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਨੁਮਾਇੰਦਗੀ ਦਿੱਤੀ ਗਈ ਹੈ। ਇੱਕ ਵਾਰੀ ਕਨੇਡਾ ਦੀ ਸੁਰਖਿਆ ਦਾ ਜਿੰਮਾ ‘ਸਿੰਘ ਸਾਬ’ ਦੇ ਹਵਾਲੇ ਕੀਤਾ ਗਿਆ ਹੈ। ਪਿਛਲੀ ਸਰਕਾਰ ਵਾਂਗ ਹੀ ਸਰਦਾਰ ਹਰਜੀਤ ਸਿੰਘ ਸੱਜਣ ਨੂੰ ਕਨੇਡਾ ਦਾ ਰੱਖਿਆ ਮੰਤਰੀ ਬਣਾਇਆ ਗਿਆ ਹੈ। ਪਿਛਲੀ ਸਰਕਾਰ ਸਮੇਂ ਵੀ ਕੈਬਿਨੇਟ ਵਿਚ ਸ਼ਾਮਲ ਰਹੇ ਸਰਦਾਰ ਨਵਦੀਪ ਸਿੰਘ ਬੈਂਸ ਨੂੰ ਵੀ ਪੁਰਾਣਾ Minister of Innovation, Science and Industry ਮਹਿਕਮਾ ਮਿਲਿਆ ਹੈ। ਪੰਜਾਬੀ ਮੂਲ ਦੀ ਅਨੀਤਾ ਅਨੰਦ ਨੂੰ Minister of Public Services and Procurement ਬਣਾਇਆ ਗਿਆ ਹੈ ਜਦਕਿ ਬਰਦੀਸ਼ ਕੌਰ ਚੱਘਰ ਨੂੰ Minister of Diversity, Inclusion and Youth ਬਣਾ ਦਿੱਤਾ ਹੈ। ਟਰੂਡੋ ਦੇ ਨਵੇਂ ਮੰਤਰੀ-ਮੰਡਲ ਵਿਚ ਸੱਤ ਨਵੇਂ ਚਿਹਰੇ ਸ਼ਾਮਲ, ਕਈ ਮੰਤਰੀਆਂ ਦੇ ਮੰਤਰਾਲੇ ਬਦਲੇ ਗਏ ਹਨ। ਕ੍ਰਿਸਟੀਆ ਫ਼ਰੀਲੈਂਡ ਨੂੰ ਡਿਪਟੀ ਪ੍ਰਾਈਮ ਮਨਿਸਟਰ ਬਣਾਇਆ ਗਿਆ। ਪਹਿਲੇ ਸਿਟੀਜ਼ਨ ਤੇ ਇਮੀਗਰੇਸਨ ਮੰਤਰੀ ਅਹਿਮਦ ਹੱਸਨ ਨੂੰ ਫ਼ੈਮਿਲੀ, ਚਿਲਡਰਨ ਤੇ ਸੋਸ਼ਲ ਡਿਵੈੱਲਪਮੈਂਟ ਮੰਤਰਾਲਾ ਦਿੱਤਾ ਗਿਆ। ਕੱਲ ਔਟਾਵਾ ਵਿਚ ਕੈਨੇਡਾ ਦੀ ਲਿਬਰਲ ਸਰਕਾਰ ਦੇ ਨਵੇਂ ਮੰਤਰੀ-ਮੰਡਲ ਨੂੰ ਸਹੁੰ ਚੁਕਾਈ ਗਈ। ਮੰਤਰੀ-ਮੰਡਲ ਵਿਚ ਬੇਸ਼ਕ ਬਹੁਤ ਸਾਰੇ ਪੁਰਾਣੇ ਚਿਹਰੇ ਸ਼ਾਮਲ ਹਨ ਅਤੇ ਉਨ੍ਹਾਂ ਵਿੱਚੋਂ ਕਈਆਂ ਦੇ ਮਹਿਕਮੇ ਵੀ ਓਹੀ ਰਹਿਣ ਦਿੱਤੇ ਗਏ ਹਨ, ਪਰ ਇਸ ਵਾਰ ਕਈ ਮੰਤਰੀਆਂ ਦੇ ਮਹਿਕਮੇ ਬਦਲ ਵੀ ਦਿੱਤੇ ਗਏ ਹਨ। ਇਸ ਨਵੇਂ ਮੰਤਰੀ-ਮੰਡਲ ਵਿਚ ਸੱਤ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬੀ ਮੂਲ ਦੇ ਮੰਤਰੀਆਂ ਨਵਦੀਪ ਬੈਂਸ ਹਰਜੀਤ ਸੱਜਣ ਅਤੇ ਬਰਦੀਸ਼ ਚੱਗਰ ਦੇ ਮਹਿਕਮੇ ਓਹੀ ਰਹਿਣ ਦਿੱਤੇ ਗਏ ਹਨ, ਭਾਵ ਨਵਦੀਪ ਬੈਂਸ ਖੋਜ, ਸਾਇੰਸ ਤੇ ਵਿਕਾਸ ਮੰਤਰੀ, ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ, ਅਤੇ ਬਰਦੀਸ਼ ਕੌਰ ਚੱਗਰ ਡਾਇਵਰਸਿਟੀ, ਇਨਕਲੂਜ਼ ਐਂਡ ਯੂਥ ਹੀ ਰਹੇ ਹਨ। ਮੰਤਰੀ-ਮੰਡਲ ਵਿਚ ਸ਼ਾਮਲ ਨਵੇਂ ਪੰਜਾਬੀ ਚਿਹਰੇ ਅਨੀਤਾ ਅਨੰਦ ਨੂੰ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਉਰਮੈਂਟ ਦਾ ਮੰਤਰਾਲਾ ਦਿੱਤਾ ਗਿਆ ਹੈ।
ਹੋਰ ਮੰਤਰੀਆਂ ਵਿਚ ਕੈਰੋਲਿਨ ਬੈਨੇਟ (ਕਰਾਊਨ ਇੰਡੀਜੀਨੀਅਸ ਰੀਲੇਸ਼ਨ ਮੰਤਰੀ), ਫ਼ਰੈਕੋ ਫਿਲਨ (ਵਿਦੇਸ਼ ਮੰਤਰੀ), ਜੀਨ ਵਿਏਸ ਡੁਕਲੋ (ਖ਼ਜ਼ਾਨਾ ਮੰਤਰੀ), ਮਾਰਕ ਗਾਰਨਿਊ (ਟਰਾਂਸਪੋਰਟ ਮੰਤਰੀ), ਮੈਰੀ ਕਲਾਊਡੇ ਬਿਬਓ (ਖੇਤੀ ਮੰਤਰੀ), ਬਿਲ ਬਲੇਅਰ (ਪਬਲਿਕ ਸੇਫ਼ਟੀ ਮੰਤਰੀ), ਕਰੀਨਾ ਗਾਊਲਡ (ਇੰਟਰਨੈਸ਼ਨਲ ਡਿਵੈੱਲਪਮੈਂਟ ਮੰਤਰੀ), ਸਟੀਵਨ ਗਿਲਬਲਟ (ਕੈਨੇਡੀਅਨ ਹੈਰੀਟੇਜ ਮੰਤਰੀ), ਪੈਟੀ ਹਜਡੂ (ਸਿਹਤ ਮੰਤਰੀ), ਮਮਾਰਕ ਮਿੱਲਰ (ਇੰਡੀਜੀਨੀਅਸ ਸਰਵਿਸ ਮੰਤਰੀ), ਜੋਨਾਥਨ ਵਿਲਕਨਸ (ਵਾਤਾਵਰਣ ਮੰਤਰੀ), ਆਦਿ ਸ਼ਾਮਲ ਹਨ। ਸੋ ਨਵੇਂ ਚੁਣੀ ਕੈਬਿਨਟ ਨੂੰ ਵਧਾਈਆਂ ਵੀ ਤੇ ਟਰੂਡੋ ਤੇ ਸਮੂਹ ਕਨੇਡਾ ਵੱਸੀਆਂ ਦਾ ਸਿੱਖਾਂ ਤੇ ਪੰਜਾਬੀਆਂ ਵਿਚ ਭਰੋਸਾ ਜਤਾਉਣ ਦਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਨਵੀਂ ਕੈਬਿਨਟ ਵੀ ਆਪਣੀ ਪਿਛਲੀ ਸਰਕਾਰ ਦੇ ਕਾਰਜਕਾਲ ਵਾਂਗ ਹੀ ਕੰਮ ਕਰੇਗੀ।