Sikh News

Sikh Jatha to visit Pakistan on the occasion of Baisakhi, Special instructions issued by Central Government, Read the full program here

ਕੇਂਦਰ ਸਰਕਾਰ ਨੇ ਸਿੱਖ ਜੱਥੇ ਨੂੰ ਵਿਸਾਖੀ ਮੌਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜੱਥਾ ਪਾਕਿਸਤਾਨ ਸਥਿਤ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇਗਾ। 12 ਐਪ੍ਰਲ ਤੋਂ 21 ਐਪ੍ਰਲ ਤੱਕ ਇਹ ਜੱਥਾ ਦੌਰੇ ਤੇ ਰਹੇਗਾ। 14 ਫਰਵਰੀ ਨੂੰ ਇਹ ਜੱਥਾ ਪੰਜਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਵੀ ਹਿੱਸਾ ਲਵੇਗਾ। ਇਸ ਤੋਂ ਪਹਿਲਾਂ ਪਿੱਛਲੇ ਮਹੀਨੇ ਕੇਂਦਰ ਸਰਕਾਰ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਸਿੱਖ ਸੰਗਤਾਂ ਦੇ ਵਿਸ਼ੇਸ਼ ਜੱਥੇ ਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀ।ਕੇਂਦਰ ਸਰਕਾਰ ਨੇ ਹੁਣ ਕੁੱਝ ਵਿਸ਼ੇਸ਼ ਸ਼ਰਤਾਂ ਨਾਲ ਇਹ ਇਜਾਜ਼ਤ ਦਿੱਤੀ ਹੈ। ਗ੍ਰਹਿ ਮੰਤਰਾਲੇ ਮੁਤਾਬਿਕ ਸਿੱਖ ਜੱਥੇ ਨੂੰ ਕੁੱਝ ਜ਼ਰੂਰੀ ਹਦਾਇਤਾਂ ਦਾ ਪਾਲਣਾ ਕਰਨੀ ਹੋਏਗੀ।ਇਸ ਮੌਕੇ ਬੀਬੀ ਜਗੀਰ ਕੌਰ ਨੇ ਏਬੀਪੀ ਨਿਊਜ਼ ਨੇ ਗੱਲਬਾਤ ਦੌਰਾਨ ਕਿਹਾ, “ਜੱਥਾ ਵਿਸਾਖੀ ਮੌਕੇ ਪਾਕਿਸਤਾਨੀ ਜਾਵੇਗਾ। ਇਹ ਸਾਡੀ ਪੱਕੀ ਇਜਾਜ਼ਤ ਹੈ, ਸਾਨੂੰ ਕੇਂਦਰ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਹੈ। Sikh 'jatha' from India leaves for Nankana Sahib in Pakistan | Hindustan  Timesਸਾਨੂੰ ਬੇਹੱਦ ਖੁਸ਼ੀ ਹੈ ਤੇ ਸਿੱਖ ਸੰਗਤਾਂ ਨੂੰ ਮੈਂ ਵਧਾਈ ਦਿੰਦੀ ਹੈ।”ਉਨ੍ਹਾਂ ਕਿਹਾ, “ਸਾਨੂੰ ਇਸ ਗੱਲ ਦਾ ਬੇਹੱਦ ਦੁੱਖ ਹੈ ਕਿ ਕੇਂਦਰ ਸਰਕਾਰ ਨੇ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਨਹੀਂ ਜਾਣ ਦਿੱਤਾ। ਹੁਣ ਵੀ ਤਾਂ ਕੋਰੋਨਾ ਹੈ, ਹਾਲਾਤ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ ਹਨ। ਅਕਤੂਬਰ ਵਿੱਚ ਜਦੋਂ ਸਾਡਾ ਜੱਥਾ ਗਿਆ ਸੀ ਉਦੋਂ ਵੀ ਕੋਰੋਨਾ ਸੀ ਪਰ ਵਿਸ਼ੇਸ਼ ਜੱਥਾ ਜਾਣ ਮੌਕੇ ਕੇਂਦਰ ਸਰਕਾਰ ਨੇ ਅੜਿੱਕਾ ਲਾਇਆ ਤੇ ਜੱਥੇ ਨੂੰ ਜਾਣ ਤੋਂ ਰੋਕਿਆ।- ਜੱਥੇ ਦਾ ਕੋਈ ਵੀ ਮੈਂਬਰ ਪਾਕਿਸਤਾਨ ‘ਚ ਕਿਸੇ ਦੇ ਵਿਸ਼ੇਸ਼ ਪਰਾਹੁਣਚਾਰੀ ਸੱਦੇ ਨੂੰ ਸਵੀਕਾਰ ਨਹੀਂ ਕਰੇਗਾ- ਜੱਥੇ ਦੇ ਮੈਂਬਰਾਂ ਦੀ ਚੋਣ ਪੰਜਾਬ ਪੁਲਿਸ, ਸੀਆਈਡੀ ਤੇ ਸੁਰੱਖਿਆ ਜਾਂ ਖੂਫੀਆ ਏਜੰਸੀਆਂ ਦੀ ਰਿਪੋਰਟ ਦੇ ਅਧਾਰ ਤੇ ਕੀਤਾ ਜਾਏਗਾ।- ਸਿਰਫ ਉਨ੍ਹਾਂ ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਏਗੀ, ਜਿਨ੍ਹਾਂ ਨੂੰ ਸਬੰਧਤ ਰਾਜ ਸਰਕਾਰ ਮਨਜ਼ੂਰੀ ਦੇਵੇਗੀ।- ਇਸ ਸਬੰਧ ਵਿੱਚ, ਸ਼੍ਰੋਮਣੀ ਕਮੇਟੀ ਨੂੰ 26 ਮਾਰਚ ਤੱਕ ਸ਼ਰਧਾਲੂਆਂ ਦੀ ਸੂਚੀ ਭੇਜਣ ਲਈ ਕਿਹਾ ਗਿਆ ਹੈ।ਇਹ ਹੋਵੇਗਾ ਪਾਕਿਸਤਾਨ ਵਿੱਚ ਪ੍ਰੋਗਰਾਮ-ਗ੍ਰਹਿ ਮੰਤਰਾਲੇ ਨੇ ਇਸ ਯਾਤਰਾ ਦਾ ਪ੍ਰੋਗਰਾਮ ਮੁੱਖ ਸਕੱਤਰ ਪੰਜਾਬ ਨੂੰ ਭੇਜਿਆ ਹੈ। ਇਸ ਦੇ ਤਹਿਤ 12 ਅਪ੍ਰੈਲ ਨੂੰ ਇਹ ਜੱਥਾ ਵਾਹਗਾ ਸਰਹੱਦ ਦੇ ਰਸਤੇ ਪੈਦਲ ਪਾਕਿਸਤਾਨ ਵਿੱਚ ਦਾਖਲ ਹੋਵੇਗਾ। ਉਥੋਂ ਗੁਰੂਦੁਆਰਾ ਸ੍ਰੀ ਪੰਜਾ ਸਾਹਿਬ ਜਾਵੇਗਾ।-ਜੱਥਾ 13 ਅਪ੍ਰੈਲ ਨੂੰ ਗੁਰੂਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਰੁਕੇਗਾ ਅਤੇ ਉੱਥੋਂ ਵਲੀ ਕੰਧਾਰੀ ਗੁਫਾ ਜਾਏਗਾ। ਵਿਸਾਖੀ ਦੇ ਤਿਉਹਾਰ ਦਾ ਮੁੱਖ ਸਮਾਗਮ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਵੇਗਾ।Sikh Jatha arrives in Pakistan to celebrate Baisakhi - India TV Hindi News ਇਸ ਤੋਂ ਬਾਅਦ ਸਿੱਖ ਸੰਗਤ ਦਾ ਜੱਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ।-ਜੱਥਾ 15 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ, ਗੁਰੂਦੁਆਰਾ ਸ਼੍ਰੀ ਸੱਚਾ ਸੌਦਾ (ਫਰੂਖਾਬਾਦ, ਪਾਕਿਸਤਾਨ) ਦਾ ਦੌਰਾ ਕਰਨ ਤੋਂ ਬਾਅਦ 16 ਅਪ੍ਰੈਲ ਨੂੰ ਸ੍ਰੀ ਨਨਕਾਣਾ ਸਾਹਿਬ ਵਾਪਸ ਪਰਤੇਗਾ।-17 ਅਪ੍ਰੈਲ ਨੂੰ ਇਹ ਜੱਥਾ ਸ੍ਰੀ ਨਨਕਾਣਾ ਸਾਹਿਬ ਤੋਂ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤਕ ਸੜਕ ਰਾਹੀਂ ਜਾਵੇਗਾ।- ਸ੍ਰੀ ਨਨਕਾਣਾ ਸਾਹਿਬ ਵਿੱਚ 18 ਅਪ੍ਰੈਲ ਤੱਕ ਠਹਿਰਨ ਤੋਂ ਬਾਅਦ, ਜੱਥਾ 19 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਹੁੰਚਣਗੇ ਅਤੇ ਇਥੇ ਹੀ ਰਾਤ ਆਰਾਮ ਕਰੇਗਾ।-ਇਹ ਜਥਾ 20 ਅਪ੍ਰੈਲ ਨੂੰ ਗੁਰੂਦੁਆਰਾ ਸ੍ਰੀ ਰੋੜੀ ਸਾਹਿਬ (ਐਮਿਨਾਬਾਦ) ਦੇ ਦਰਸ਼ਨ ਕਰਨ ਤੋਂ ਬਾਅਦ ਲਾਹੌਰ ਪਰਤੇਗਾ।-ਜੱਥਾ 21 ਅਪ੍ਰੈਲ ਤੱਕ ਲਾਹੌਰ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਵਾਹਗਾ ਸਰਹੱਦ ਰਾਹੀਂ 22 ਅਪ੍ਰੈਲ ਨੂੰ ਭਾਰਤ ਪਰਤੇਗਾ।

Related Articles

Back to top button