Sikh History: Machkund where Guru Hargobind killed a ferocious lion and saved ‘Kal Yaman’

ਰਾਜਸਥਾਨ ਦੇ ਧੌਲਪੁਰ ‘ਚ ਸਥਿਤ ਮਚਕੁੰਡ ਹਿੰਦੂ ਧਰਮ ਦਾ ਪ੍ਰਸਿੱਧ ਤੀਰਥ ਅਸਥਾਨ ਹੈ। ਇਹ ਉਹ ਪਵਿਤਰ ਧਰਤੀ ਹੈ ਜਿੱਥੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗਵਾਲੀਅਰ ਨੂੰ ਜਾਂਦੇ ਸਮੇਂ ਰੁਕੇ ਸਨ। ਉਨ੍ਹਾਂ 4 ਮਾਰਚ 1612 ਨੂੰ ਇਸ ਅਸਥਾਨ ‘ਤੇ ਆਪਣੇ ਮੁਬਾਰਕ ਚਰਨ ਪਾਏ ਸੀ।ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਖੂੰਖਾਰ ਸ਼ੇਰ ਰਹਿੰਦਾ ਸੀ। ਚੰਦੂ ਸਾਜਿਸ਼ ਤਹਿਤ ਮੁਗਲ ਬਾਦਸ਼ਾਹ ਜਹਾਂਗੀਰ ਨਾਲ ਗੁਰੂ ਸਾਹਿਬ ਨੂੰ ਖੁੰਖਾਰੂ ਸ਼ੇਰ ਦੇ ਸ਼ਿਕਾਰ ਲਈ ਜੰਗਲ ਵਿੱਚ ਲੈ ਗਿਆ। ਇਤਿਹਾਸ ਮੁਤਾਬਕ ਅਸਲ ਵਿੱਚ ਇਸ ਖੂੰਖਾਰ ਸ਼ੇਰ ‘ਚ ਦੁਆਪਰ ਦੇ ਭਸਮ ਹੋਏ ਕਾਲ ਯਮਨ ਦੀ ਰੂਹ ਦਾ ਵਾਸਾ ਸੀ। ਖੂੰਖਾਰ ਕਾਲ ਯਮਨ ਸ਼ੇਰ ਦੇ ਰੂਪ ਵਿੱਚ ਜੰਗਲ ਦਾ ਬਾਦਸ਼ਾਹ ਬਣ ਕੇ ਘੁੰਮ ਰਿਹਾ ਸੀ।ਸ਼ਿਕਾਰ ਦੀ ਭਾਲ ‘ਚ ਘੁੰਮਦਾ ਭੁੱਖਾ ਸ਼ੇਰ ਉਸ ਅਸਥਾਨ ‘ਤੇ ਆ ਗਿਆ ਜਿੱਥੇ ਬਾਦਸ਼ਾਹ ਜਹਾਂਗੀਰ ਤੇ ਚੰਦੂ ਮਸਤੀ ‘ਚ ਬੈਠੇ ਸਨ ਤੇ ਮਨੋ ਮਨ ਸੋਚ ਰਹੇ ਸਨ ਕਿ ਅੱਜ ਸ਼ੇਰ ਗੁਰੂ ਸਾਹਿਬ ਦਾ ਸ਼ਿਕਾਰ ਕਰ ਲਵੇਗਾ ਤੇ ਦੁਸ਼ਮਣ ਦਾ ਸਫਾਇਆ ਹੋ ਜਾਵੇਗਾ ਪਰ ਇਧਰ ਸ਼ੇਰ ਬਾਦਸ਼ਾਹ ਵੱਲ ਵੱਧ ਰਿਹਾ ਸੀ। ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਮਰਵਾਉਣ ਖਾਤਰ ਚੀਕ ਚਿਹਾੜਾ ਪਾਇਆ। ਗੁਰੂ ਸਾਹਿਬ ਆਪਣੀ ਮਚਾਨ ਤੋਂ ਹੇਠਾਂ ਉੱਤਰੇ ਤੇ ਗੁਰੂ ਸਾਹਿਬ ਅੱਗੇ 12 ਫੁੱਟ 5 ਇੰਚ ਲੰਬਾਂ ਸ਼ੇਰ ਦਿਹਾੜ ਰਿਹਾ ਸੀ। ਗੁਰੂ ਸਾਹਿਬ ਨੇ ਕਾਲ ਯਮਨ ਦਾ ਉਧਾਰ ਕਰਨ ਲਈ ਆਪਣੀ ਤਲਵਾਰ ਦਾ ਜ਼ੋਰਦਾਰ ਵਾਰ ਕੀਤਾ। ਇਸ ਤਰ੍ਹਾਂ ਕਾਲ ਯਮਨ ਨੂੰ ਕਲਯੁੱਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਹੱਥੋਂ ਮੁਕਤੀ ਪ੍ਰਾਪਤ ਹੋਈ।
