Punjab

Sikh ਕਾਲੇ ਝੰਡੇ ਲੈ ਕੇ ਮਨਾਉਣਗੇ ਆਜ਼ਾਦੀ ਦਾ ਦਿਨ | Dal Khalsa | Surkhab TV

15 ਅਗਸਤ ਨੂੰ ਪੂਰੇ ਦੇਸ਼ ਵਿੱਚ ਜਿਥੇ ਆਜ਼ਾਦੀ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਦਲ ਖਾਲਸਾ ਅਤੇ ਕਈ ਸਿੱਖ ਜਥੇਬੰਦੀਆਂ ਵਲੋਂ ਇਸ ਦਿਨ ਨੂੰ ਕਾਲੇ ਦਿਨ ਦੇ ਰੂਪ ਵਿੱਚ ਵੀ ਮਨਾਇਆ ਜਾ ਰਿਹਾ ਹੈ। ਦਲ ਖਾਲਸਾ ਜਥੇਬੰਦੀ ਅਨੁਸਾਰ ਉਨ੍ਹਾਂ ਦੇ ਦੁਆਰਾ ਕਾਲੀ ਪੱਟੀ ਹੱਥ ਵਿੱਚ ਫੜ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਪ੍ਰਦਰਸ਼ਨ ਵਿੱਚ ਸੋਸ਼ਲ ਡਿਸਟੇਂਸਿੰਗ ਦਾ ਧਿਆਨ ਵੀ ਰੱਖਿਆ ਜਾਵੇਗਾ। ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਰਾਮ ਮੰਦਿਰ ਦੀ ਉਸਾਰੀ ਨੂੰ ਲੈ ਕੇ ਭਾਰੀ ਇਕੱਠ ਹੋ ਸਕਦਾ ਹੈ ਤਾਂ ਸਾਡੇ ਪ੍ਰਦਰਸ਼ਨ ਵਿੱਚ ਕਿਉਂ ਨਹੀਂ ?India Independence Day, 15 August 2019: History, Date, Facts ...ਇਸ ਮੌਕੇ ਦਲ ਖਾਲਸਾ ਵਲੋਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜੋ ਯੂ ਏ ਪੀ ਏ ਕਾਲੇ ਕਨੂੰਨ ਨੂੰ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ ਓਹਨੂੰ ਲੈ ਕੇ ਵੀ ਅਸੀ ਲੋਕ ਪ੍ਰਦਰਸ਼ਨ ਕਰਾਂਗੇ। ਦਲ ਖਾਲਸਾ ਅਨੁਸਾਰ ਪਹਿਲਾਂ ਜੰਮੂ – ਕਸ਼ਮੀਰ ਵਿੱਚ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਤੇ ਹੁਣ ਪੰਜਾਬ ਵਿਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related Articles

Back to top button