Punjab

SidhuMoosewala, ਗੁਰਦਾਸ ਦੇ ਮਾਮਲੇ ਚ ਭਗਵੰਤ ਮਾਨ ਦਾ ਵੱਡਾ ਬਿਆਨ

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਗੱਲਾਂ ਗੱਲਾਂ ਵਿੱਚ ਹੀ ਗੁਰਦਾਸ ਮਾਨ ਅਤੇ ਸਿੱਧੂ ਮੂਸੇ ਵਾਲਾ ਤੇ ਤਨਜ਼ਾ ਕੱਸੀਆਂ ਹਨ। ਸਿੱਧੂ ਮੂਸੇ ਵਾਲਾ ਦਾ ਉਨ੍ਹਾਂ ਨੇ ਬਿਨਾਂ ਨਾਮ ਲਏ ਇਸ਼ਾਰਿਆਂ ਵਿਚ ਹੀ ਸਭ ਕੁਝ ਕਹਿ ਦਿੱਤਾ। ਜਿੱਥੇ ਉਨ੍ਹਾਂ ਨੇ ਗੁਰਦਾਸ ਮਾਨ ਦੁਆਰਾ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਨਾ ਖੜ੍ਹੇ ਹੋਣ ਕਰਕੇ ਉਨ੍ਹਾਂ ਤੇ ਕੁਮੈਂਟ ਕੀਤਾ ਹੈ। ਉੱਥੇ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਤਿਹਾਸ ਨਾਲ ਛੇ-ੜਛਾੜ ਮਨਜ਼ੂਰ ਨਹੀਂ ਹੈ। ਇਤਿਹਾਸ ਨਾਲ ਛੇੜਛਾੜ ਕਰਕੇ ਕੁਝ ਹਾਸਿਲ ਨਹੀਂ ਹੋ ਸਕਦਾ। ਭਗਵੰਤ ਮਾਨ ਦਾ ਕਹਿਣਾ ਹੈ ਕਿ ਇਤਿਹਾਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਭਾਵੇਂ ਕੋਈ ਗਾਣਾ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ।ਇਤਿਹਾਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਦੇ ਨਾਮ ਬਦਲੇ ਜਾ ਰਹੇ ਹਨ। ਇਲਾਹਾਬਾਦ ਸ਼ਹਿਰ ਅਤੇ ਮੁਗਲਸਰਾਏ ਸਟੇਸ਼ਨ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਤਰ੍ਹਾਂ ਇਤਿਹਾਸ ਨਾਲ ਛੇੜਛਾੜ ਕਰਨ ਨਾਲ ਵੀ ਕੁਝ ਹਾਸਿਲ ਨਹੀਂ ਹੋ ਸਕਦਾ। ਉਨ੍ਹਾਂ ਨੇ ਦੱਸਿਆ ਕਿ ਇੱਕ ਇੰਟਰਵਿਊ ਦੌਰਾਨ ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਕੁਝ ਕਿਹਾ, ਜਿਸ ਕਰਕੇ ਉਨ੍ਹਾਂ ਦੀ ਆਲੋ-ਚਨਾ ਹੋਈ ਹੈ। ਕਿਸੇ ਕੋਲ ਕਿੰਨਾ ਵੀ ਵੱਡਾ ਅਹੁਦਾ ਹੋਵੇ। ਪਰ ਜੇਕਰ ਉਹ ਵਿਅਕਤੀ ਪੰਜਾਬੀ ਭਾਸ਼ਾ ਪ੍ਰਤੀ ਗਲਤ ਵਿਚਾਰ ਰੱਖੇਗਾ ਤਾਂ ਉਸ ਦਾ ਵਿਰੋ-ਧ ਜ਼ਰੂਰ ਹੋਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਬੋਲੀ ਦਾ ਵਿਰਸਾ ਬਹੁਤ ਮਹਾਨ ਹੈ।ਕੋਈ ਹੋਰ ਬੋਲੀ ਜਾਂ ਭਾਸ਼ਾ ਪੰਜਾਬੀ ਦਾ ਸਥਾਨ ਨਹੀਂ ਲੈ ਸਕਦੀ। ਪੰਜਾਬੀ ਬੋਲੀ ਪੂਰੀ ਦੁਨੀਆਂ ਵਿੱਚ ਬੋਲੀ ਜਾਂਦੀ ਹੈ। ਕੋਈ ਸਾਡੇ ਤੇ ਪੰਜਾਬੀ ਦੀ ਜਗ੍ਹਾ ਹੋਰ ਭਾਸ਼ਾ ਨਹੀਂ ਥੋਪ ਸਕਦਾ। ਅਸੀਂ ਇਸਨੂੰ ਬਰ-ਦਾਸ਼ਤ ਨਹੀਂ ਕਰਾਂਗੇ। ਅਜਿਹਾ ਕਿਸੇ ਨੂੰ ਸੁਪਨੇ ਵਿੱਚ ਵੀ ਨਹੀਂ ਸੋਚਣਾ ਚਾਹੀਦਾ। ਪੰਜਾਬੀ ਭਾਸ਼ਾ ਚੜ੍ਹਦੀ ਕਲਾ ਵਿੱਚ ਹੈ ਅਤੇ ਚੜ੍ਹਦੀ ਕਲਾ ਵਿੱਚ ਹੀ ਰਹੇਗੀ। ਮਾਨ ਦਾ ਕਹਿਣਾ ਹੈ ਕਿ ਪੰਜਾਬੀ ਜ਼ਬਾਨ ਦੀ ਬੱਲੇ ਬੱਲੇ ਹੈ ਪੰਜਾਬੀ ਜ਼ਬਾਨ ਚੜ੍ਹਦੀ ਕਲਾ ਵਿੱਚ ਹੈ।ਪੰਜਾਬੀ ਭਾਸ਼ਾ ਦੀ ਜਗ੍ਹਾ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ ਅਤੇ ਨਾ ਹੀ ਪੰਜਾਬੀ ਇਸ ਨੂੰ ਸਵੀਕਾਰ ਕਰਨਗੇ ਪੰਜਾਬੀ ਭਾਸ਼ਾ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button