Sikh News

Sidhu Moosewala’s Song About Bhai Jagtar Singh Hawara | ਸ਼ੁਕਰ ਹੈ ਗਲਤੀ ਤੋਂ ਸਬਕ ਸਿੱਖਿਆ

‘ਜੱਟੀ ਜਿਉਣੇ ਮੌੜ ਵਰਗੀ’ ਗੀਤ ਨਾਲ ਵਿਵਾਦਾਂ ਵਿਚ ਘਿਰਕੇ ਸਿੱਖ ਪੰਥ ਦੇ ਰੋਹ ਦਾ ਸ਼ਿਕਾਰ ਹੋਇਆ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰੀ ਫਿਰ ਚਰਚਾ ਵਿਚ ਹੈ ਤੇ ਚਰਚਾ ਦਾ ਕਾਰਨ ਹੈ ਮੂਸੇਵਾਲੇ ਵਲੋਂ ਗਾਇਆ ਜਥੇਦਾਰ ਜਗਤਾਰ ਸਿੰਘ ਹਵਾਰੇ ਦੇ ਨਾਮ ਦਾ ਗੀਤ। ਇਹ ਗੱਲ ਇਹਨਾਂ ਗਾਇਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇ ਏਦਾਂ ਦਾ ਗਾਓਗੇ ਤਾਂ ਸਾਰੀ ਕੌਮ ਸਿਰ ਅੱਖਾਂ ਤੇ ਬਿਠਾਊ ਪਰ ਜੇ ਗਲਤ ਗਾਓਗੇ ਤਾਂ ਕੌਮ ਰੋਹ ਝੱਲਣਾ ਹੀ ਪਊ। ਇਹ ਵੀ ਕਿਹਾ ਜਾਂਦਾ ਕਿ ਚੰਗੇ ਗੀਤ ਤੇ ਧਾਰਮਿਕ ਗੀਤ ਸੁਣਦਾ ਕੋਈ ਨਹੀਂ ਪਰ ਜੇ ਅਜਿਹਾ ਹੈ ਤਾਂ ਫਿਰ ਸਤਿੰਦਰ ਸਰਤਾਜ ਨੂੰ ਲੋਕ ਕਿਉਂ ਸੁਣਦੇ ਨੇ ? ਜੇ ਅਜਿਹਾ ਹੈ ਤਾਂ ਫਿਰ ਅੱਜ ਵੀ ਪੁਰਾਣੀਆਂ ਕਵੀਸ਼ਰੀ ਤੇ ਢਾਡੀ ਵਾਰਾਂ ਨੂੰ ਨੌਜਵਾਨ Remix ਕਰਕੇ ਆਪਣੀਆਂ ਗੱਡੀਆਂ ਵਿਚ ਕਿਉਂ ਲਾਉਂਦੇ ਨੇ ? ਕਸੂਰ ਜੇਕਰ ਲੋਕਾਂ ਦਾ ਹੈ ਤਾਂ ਕਸੂਰ ਗਾਇਕਾਂ ਦਾ ਵੀ ਹੈ। Image result for hawaraਇਥੇ ਅਸੀਂ ਇੱਕ ਹੋਰ ਪੱਖ ਦੱਸ ਦਈਏ ਕਿ ਮੌਜੂਦਾ ਲੱਚਰ ਗਾਇਕੀ ਦਾ ਰੁਝਾਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਸਿੱਖ ਖਾੜਕੂਵਾਦ ਦਾ ਸਰਕਾਰ ਨੇ ਆਪਣੇ ਵਲੋਂ ਅੰਤ ਕਰ ਦਿੱਤਾ ਸੀ। ਇਸਤੋਂ ਬਾਅਦ ਗਾਇਕੀ ਦੁਆਰਾ ਨੌਜਵਾਨੀ ਨੂੰ ਹੋਰ ਪਾਸੇ ਲਾਉਣ ਦੀ ਕਵਾਇਦ ਵਿਚ ਲੱਚਰ ਗਾਇਕੀ ਦਾ ਸਹਾਰਾ ਲਿਆ ਗਿਆ ਤੇ ਅਖਾੜੇ ਲਾ ਕੇ ਕੌਮ ਵਿਚ ਸਿੱਖੀ ਪ੍ਰਤੀ ਜੋ ਜਜ਼ਬਾ ਸੀ ਉਸਨੂੰ ਖੋਰਾ ਲਾਇਆ ਗਿਆ।
ਅੱਜ ਦੇ ਸਮੇਂ ਵੀ ਕੁਝ ਕੁ ਗਾਇਕਾਂ ਵਲੋਂ ਮੌਜੂਦਾ ਸਿੱਖ ਸੰਘਰਸ਼ ਦੀ ਤਰਜਮਾਨੀ ਕਰਦੇ ਗੀਤ ਕੀਤੇ ਨਾ ਕੀਤੇ ਗਏ ਜਰੂਰ ਜਾਂਦੇ ਹਨ, ਭਾਵੇਂ ਉਹ ਬੱਬੂ ਮਾਨ ਹੋਵੇ,ਭਾਵੇਂ ਜੈਜੀ ਬੈਂਸ ਤੇ ਭਾਵੇਂ ਰਾਜ ਕਾਕੜਾ। ਸੋ ਚੰਗਾ ਗਾਉ,ਕੌਮ ਸਨਮਾਨ ਦੇਵੇਗੀ,ਗਲਤ ਗਾਓ ਤਾਂ ਕੌਮ ਰਾਤੋ ਰਾਤ ਅਰਸ਼ ਤੋਂ ਫਰਸ਼ ਤੇ ਲਿਆ ਸੁੱਟਦੀ ਹੈ।

Related Articles

Back to top button