Sikh News

Sidhu Moosewala ਦਾ ਸਿੱਖ ਪੰਥ ਨਾਲ ਵਿਵਾਦ | ਹੰਕਾਰਿਆ ਗਿਆ ਹੈ ਮੂਸੇਵਾਲਾ !!

ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਸਿਰਫ ਇਹਨਾਂ ਹੈ ਕਿ ਸਿੱਧੂ ਮੂਸੇਵਾਲੇ ਦਾ ਜੋ ਵਿਵਾਦ ਚਲ ਰਿਹਾ ਹੈ,ਉਸਨੂੰ ਇੱਕ ਸਿੱਖ ਵਜੋਂ ਆਮ ਸਿੱਖ ਕਿਵੇਂ ਦੇਖਦੇ ਹਨ,ਅਸੀਂ ਸਿਰਫ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਨਾ ਤਾਂ ਸਾਡਾ ਮੂਸੇਵਾਲਾ ਨਾਲ ਕੋਈ ਨਿੱਜੀ ਵਿਰੋਧ ਹੈ ਤੇ ਨਾ ਹੀ ਉਸਦੇ ਚਾਹੁਣ ਵਾਲਿਆਂ ਨਾਲ। ਸਿੱਧੂ ਮੂਸੇਵਾਲਾ ਦਾ ਵਿਵਾਦਿਤ ਗੀਤ ‘ਜੱਟੀ ਜਿਉਣੇ ਮੌੜ ਵਰਗੀ’ ਜਿਸ ਦਿਨ ਲੀਕ ਹੋਇਆ ਸੀ ਤਾਂ ਇਸ ਵਿਚ ਉਸ ਵਲੋਂ ਮਾਤਾ ਭਾਗ ਕੌਰ ਬਾਰੇ ਬੋਲੀ ਸ਼ਬਦਾਵਲੀ ਤੇ ਵਿਵਾਦ ਉੱਠਿਆ। ਮੂਸੇਵਾਲੇ ਨੇ LIVE ਹੋ ਕੇ ਕਿਹਾ ਕਿ ਗੀਤ ਲੀਕ ਹੋਗਿਆ ਹੈ ਇਸ ਕਰਕੇ ਉਹ ਮੁਆਫੀ ਮੰਗਦਾ ਹੈ। ਇਸਤੋਂ ਬਾਅਦ officially ‘ਅੜਬ ਮੁਟਿਆਰਾਂ’ ਫਿਲਮ ਦਾ ਇਹ ਗੀਤ ਰਲੀਜ ਹੋਇਆ ਤਾਂ ਵਿਵਾਦਿਤ ਸਤਰਾਂ ਵਿਚੋਂ ਕੱਟ ਦਿੱਤੀਆਂ ਗਈਆਂ ਸਨ। ਮਸਲਾ ਠੰਡਾ ਹੋ ਗਿਆ ਤੇ ਮੂਸੇਵਾਲਾ ਇਹ ਕਹਿਕੇ ਆਪਣੇ show ਲਾਉਣ ਜਹਾਜੇ ਚੜ ਗਿਆ ਕਿ ਉਹ ਵਾਪਸ ਆਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਕੇ ਆਪਣੀ ਗਲਤੀ ਦੀ ਭੁੱਲ ਬਕਸ਼ਾਵੇਗਾ। Image result for sidhu moose walaਪਰ ਹਾਲ ਹੀ ਵਿਚ ਉਸਦੇ ਆਸਟ੍ਰੇਲੀਆ ਦੇ ਸ਼ੋਅ ਦੌਰਾਨ ਉਸ ਵਲੋਂ ਦੁਬਾਰਾ ਇਸੇ ਗੀਤ ਦੀਆਂ ਵਿਵਾਦਿਤ ਸਤਰਾਂ ਨੂੰ ਗਾਇਆ ਗਿਆ ਤੇ ਨਾਲ ਹੀ ਮੂਸੇਵਾਲੇ ਨੇ ਹੰਕਾਰ ਵਿਚ ਆਕੇ ਕਿਹਾ ਕਿ ਉਹ ਜੋ ਚਾਹੁੰਦਾ ਓਹੀ ਕਰੂਗਾ,ਕਿਸੇ ਦੁੱਕੀ ਤਿੱਕੀ ਤੋਂ ਨਹੀਂ ਡਰਦਾ। ਇਥੇ ਉਸਦਾ ਦੁੱਕੀ ਤਿੱਕੀ ਤੋਂ ਭਾਵ ਸਿੱਖ ਪੰਥ ਸੀ ਜਿਸਨੇ ਇਹਦੇ ਤੋਂ ਮੁਆਫੀ ਮੰਗਵਾਈ ਸੀ। ਮਸਲਾ ਫਿਰ ਤੋਂ ਚਰਚਾ ਵਿਚ ਆਉਣ ਮਗਰੋਂ ਮੂਸੇਵਾਲੇ ਨੇ ਫਿਰ LIVE ਆਕੇ ਕਿਹਾ ਕਿ ਇਹ ਗੀਤ DJ ਵਾਲੇ ਨੇ ਗਲਤੀ ਨਾਲ ਚਲਾ ਦਿੱਤਾ ਸੀ ਜਿਸ ਵਿਚ ਮਾਤਾ ਭਾਗ ਕੌਰ ਵਾਲਿਆਂ ਸਤਰਾਂ ਸਨ।ਹੁਣ ਇਥੇ ਪਹਿਲਾ ਸਵਾਲ ਹੈ ਕਿ ਸਟੇਜਾਂ ਤੇ ਹਿੱਕ ਤੇ ਜ਼ੋਰ ਨਾਲ ਗਾਉਣ ਵਾਲਾ ਇਹ ਗਾਇਕ ਹੁਣ DJ ਤੇ ਗਾਉਣ ਲੱਗ ਪਿਆ ਮੂੰਹ ਹਿਲਾਕੇ ?Image result for sidhu moose walaਦੂਜਾ ਸਵਾਲ ਕਿ ਜੇਕਰ ਗੀਤ DJ ਵਾਲੇ ਨੇ ਚਲਾ ਦਿੱਤਾ ਤਾਂ ਉਸ ਕੋਲ ਵਿਵਾਦਿਤ ਗੀਤ ਕਿਵੇਂ ਆਇਆ ਜਦੋਂ ਕਿ ਜੋ ਗੀਤ OFFICIALY ਰਲੀਜ ਹੋਇਆ ਉਹ ਗੀਤ ਉਸ ਕੋਲ ਕਿਉਂ ਨਹੀਂ ਸੀ ?
ਤੀਜੀ ਗੱਲ ਕਿ ਹੰਕਾਰ ਵਿਚ ਆਕੇ ਇਹ ਕਹਿਣਾ ਕਿ ਉਹ ਨਹੀਂ ਕਿਸੇ ਦੀ ਪ੍ਰਵਾਹ ਕਰਦਾ,ਇਸਦਾ ਮਤਲਬ ਉਸਨੂੰ ਸਿੱਖ ਸਰੌਕਾਰਾਂ ਨਾਲ ਕੋਈ ਵਾਹ ਵਾਸਤਾ ਨਹੀਂ ? ਜੇਕਰ ਅਜਿਹਾ ਹੈ ਤਾਂ ਫਿਰ ਉਸਤੇ ਅਕਾਲ ਤਖ਼ਤ ਨੂੰ ਕਰਵਾਈ ਕਰਨੀ ਚਾਹੀਦੀ ਹੈ।ਅਗਲੀ ਗੱਲ ਕਿ ਮੂਸੇਵਾਲੇ ਦੇ ਸਟੇਜ ਤੇ ਸਭ ਦੇ ਸਾਹਮਣੇ ਕਿਹਾ ਕਿ ਉਹ ਤਾਂ ਕਲੰ# ਦਿਮਾਗ ਹੈ,ਕੋਈ ਦੱਸ ਸਕਦਾ ਕਿ ਓਥੇ ਸਾਡੀਆਂ ਧੀਆਂ-ਭੈਣਾਂ ਬੈਠੀਆਂ ਸਨ,ਇਹ ਸ਼ਬਦ ਬੋਲਦੇ ਮੂਸੇਵਾਲੇ ਨੂੰ ਸ਼ਰਮ ਨਾ ਆਈ ? ਅਜੇ ਅਜਿਹੀ ਹੀ ਘਟੀਆ ਕਰਤੂਤ ਕਰਕੇ ਗੁਰਦਾਸ ਮਾਨ ਲੋਕਾਂ ਨੂੰ ਗਾਲਾਂ ਖਾ ਰਿਹਾ ਹੈ।ਹੁਣ ਗੱਲ ਆਉਂਦੀ ਉਹਨਾਂ ਲੋਕਾਂ ਤੇ ਜਿਹੜੇ ਉਸਦੀ ਹਮਾਇਤ ਕਰਦੇ ਹਨ ਕਿ ਫਿਰ ਕੀ ਹੋਗਿਆ ਜੇਕਰ ਉਸਨੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਬੋਲਿਆ,ਇਹ ਲੋਕ ਤਰਕ ਦਿੰਦੇ ਕਿ ਮਾਤਾ ਭਾਗ ਕੌਰ ਦੀ ਬਹਾਦਰੀ ਬਾਰੇ ਹੀ ਬੋਲਿਆ ਹੈ। ਦੂਜਾ ਤਰਕ ਇਹ ਦਿੰਦੇ ਕਿ ਮੂਸੇਵਾਲੇ ਨੇ ਗੀਤ ਵਿਚ ਮਾਤਾ ਭਾਗ ਕੌਰ ਬਾਰੇ ਗਾ ਕੇ ਲੋਕਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਹੈ।ਮੂਸੇਵਾਲੇ ਦੀ ਹਮਾਇਤ ਕਰਨ ਵਾਲੇ ਅਜਿਹੇ ਲੋਕਾਂ ਨੂੰ ਕੁਝ ਸਵਾਲ ਹਨ ਕਿ ਜੇ ਕੋਈ ਕਹੇ ਕਿ ਤੁਹਾਡੀ ਭੈਣ ਜਿਉਣੇ ਮੋੜ ਦੀ ਬੰਦੂਕ ਹੈ ਤੇ ਚੋਬਰਾਂ ਦੇ ਵੇਖ ਕੇ ਸਾਹ ਸੁੱਕਦੇ ਹਨ ਤਾਂ ਬਹੁਤ ਸੋਹਣੀ ਗੱਲ ਹੈ ??ਏਥੇ ਤੱਕ ਸਾਨੂੰ ਕੋਈ ਇਤਰਾਜ ਨਹੀਂ ਕਿ ਤੁਸੀ ਆਪਣੀਆਂ ਧੀਆਂ ਭੈਣਾ ਨੂੰ ਕੀ ਅਖਵਾਉਣਾ ਚਾਹੁੰਦੇ ਹੋ ਪਰ ਮਾਈ ਭਾਗੋ ਜਿਉਣੇ ਮੌੜ ਦੀ ਬੰਦੂਕ ਵਰਗੀ ਨਹੀਂ। ਉਹ ਸਿੱਖਾਂ ਦੀ ਮਾਂ ਹੈ, ਸ਼ਹੀਦ ਹੈ,ਉਹਨੂੰ ਕਿਸੇ ਮੂਸੇਵਾਲੇ ਦੇ ਕਹੇ ਅਜਿਹੇ ਅਲੰਕਾਰਾ ਦੀ ਲੋੜ ਨਹੀਂ। ਉਹਦਾ ਰੁਤਬਾ ਸਿੱਖ ਇਤਿਹਾਸ ਦੇ ਲਾਸਾਨੀ ਪੰਨਿਆਂ ਦਾ ਸ਼ਿੰਗਾਰ ਹੈ।Image result for sidhu moose wala ਉਹਦੇ ਸਾਹਮਣੇ,ਉਹਦੀ ਸ਼ਹਾਦਤ ਸਾਹਮਣੇ ਕਿਸੇ ਮੂਸੇਵਾਲੇ ਦੀ ਕੱਖ ਜਿੰਨੀ ਔਕਾਤ ਨਹੀਂ।- ਕੀ ਮਾਈ ਭਾਗੋ ਮੂਸੇਵਾਲੇ ਦੇ ਗੀਤਾਂ ਦੀ ਮੁਹਤਾਜ ਹੈ?- ਕੀ ਜਿਹੜੀ ਸਾਡੀ ਧੀ-ਸਾਡੀ ਭੈਣ ਮਾਈ ਭਾਗੋ ਨੂੰ ਆਪਣਾ ਆਦਰਸ਼ ਮੰਨਕੇ ਚਲਦੀ ਹੋਊ,ਉਹ ਮੂਸੇਵਾਲੇ ਦਾ ਗੀਤ ਸੁਣੂ ?- ਇਹ ਢੁੱਚਰ ਦਲੀਲ ਦੇਣੀ ਕਿ ਮੂਸੇਵਾਲੇ ਨੇ ਮਾਈ ਭਾਗੋ ਦੀ ਬਹਾਦਰੀ ਦਾ ਜਿਕਰ ਕੀਤਾ,ਇਹ ਕਿੰਨੀ ਕੁ ਵਾਜਬ ਦਲੀਲ ਹੈ?- ਕੀ ਸਿੱਖ ਇਤਿਹਾਸ ਇਹਨਾਂ ਗਾਇਕਾਂ ਦੇ ਗੀਤਾਂ ਖੁਣੋਂ ਬੈਠਾ ਕਿ ਇਹ ਸਿੱਖ ਇਤਿਹਾਸ ਦੇ ਗੀਤ ਗਾਉਣ ਤਾਹੀਂ ਲੋਕਾਂ ਨੂੰ ਪਤਾ ਲੱਗੂ ਕਿ ਸਿੱਖ ਕੌਣ ਹਨ ?ਮੂਸੇਵਾਲਾ ਤਾਂ ਮੰਨ ਗਿਆ ਕਿ ਮੈਂ ਕਲੰ# ਹਾਂ ਤੇ ਉਹ ਵੀ ਧੀਆਂ ਭੈਣਾ ਸਾਹਮਣੇ…. ਜਿਵੇਂ ਗੁਰਦਾਸ ਮਾਨ ਨੇਂ ਬੱਤੀ ਬਣਾਉਣ ਦਾ ਗੁਰ ਦੱਸਿਆ ਭਗਤਾ ਨੂੰ ਓਵੇਂ ਹੀ ਮੂਸੇਵਾਲੇ ਦੇ ਭਗਤ ਕਲੰ# ਬਣਨ ਦਾ ਸਿੱਖ ਰਹੇ ਸ਼ਾਇਦ।

ਗੀਤ ਸੁਣੋ ਪਰ ਇਹਨੀ ਅੰਨੀ ਭਗਤੀ ਨਾ ਹੋਵੇ ਕਿ ਆਪਦੇ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ ਨੂੰ ਹੀ ਪੁੱਠਾ ਗੇੜਾ ਦੇਣਾ ਸ਼ੁਰੂ ਕਰਦਿਓ। ਸਿੱਖ ਕੌਮ ਸਰਬਤ ਦਾ ਭਲਾ ਮੰਗਦੀ ਹੈ ਪਰ ਜੇਕਰ ਕੋਈ ਸਿੱਖ ਇਤਿਹਾਸ ਨਾਲ ਛੇੜਖਾਨੀ ਕਰੇਗਾ ਤੇ ਉੱਤੋਂ ਧੌਂਸ ਜਮਾਵੇਗਾ ਤਾਂ ਫਿਰ ਇਥੇ ਕਈ ਅਬਦਾਲੀ ਤੁਰ ਗਏ,ਕਈ ਮੱਸੇ ਰੰਗੜ ਤੁਰ ਗਏ,ਕਈ ਬੇਅੰਤੇ ਤੁਰ ਗਏ…ਮੂਸੇਵਾਲਾ ਕਿਸ ਖੇਤ ਦੀ ਮੂਲੀ ਹੈ ?? ਸਿੱਖੀ ਬਹੁਮੁੱਲੀ ਦਾਤ ਹੈ,ਇਹਨਾਂ ਫੋਕੀ ਸ਼ੋਹਰਤ ਵਾਲੇ ਗਾਇਕਾਂ ਪਿੱਛੇ ਸਿੱਖੀ ਨਾਲੋਂ ਮੂੰਹ ਨਾ ਮੋੜ ਲਿਓ।

Related Articles

Back to top button