Sikh News

SGPC to install Balbir Singh Sr’s portrait at Golden Temple

ਕੀ ਕਿਸੇ ਅਜਿਹੇ ਸ਼ਕਸ ਦੀ ਫੋਟੋ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜੀਅਬਘਰ ਵਿਚ ਲੱਗਣੀ ਚਾਹੀਦੀ ਹੈ ਜਿਸਨੇ ਭਾਰਤ ਦੀ ਹਾਕੀ ਟੀਮ ਵਿਚ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਨੂੰ ਬੰਦ ਕਰਵਾਇਆ। ਇਹਨਾਂ ਹੀ ਨਹੀਂ ਉਸ ਸਕਸ਼ ਨੇ ਸਿੱਖ ਜੈਕਾਰੇ ਦੀ ਥਾਂ ਨਵਾਂ ਨਾਹਰਾ ਦਿੱਤਾ “ਜੋ ਬੋਲੇ ਸੋ ਹੈ,ਭਾਰਤ ਮਾਤਾ ਕੀ ਜੈ’। ਹਿਸਾਬ ਲਾਓ ਕਿ ਅਜਿਹਾ ਇਨਸਾਨ ਕਿਹੋ ਜਿਹੀ ਸੋਚ ਦਾ ਮਾਲਕ ਹੋਵੇਗਾ ? ਅਸੀਂ ਗੱਲ ਕਰ ਰਹੇ ਹਾਂ ਸਾਬਕਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਜਿਸਦਾ ਪਿਛਲੇ ਦਿਨੀਂ ਦਿਹਾਂਤ ਹੋਗਿਆ ਸੀ। ਜਾਣਾ ਇੱਕ ਦਿਨ ਸਭ ਨੇ ਹੈ ਪਰ ਦੁਨੀਆ ਵਿਚ ਉਸਦੇ ਕੀਤੇ ਕੰਮ ਯਾਦ ਰੱਖੇ ਜਾਂਦੇ ਹਨ। ਖਾਸ ਕਰਕੇ ਜਦੋਂ ਉਹ ਸਿੱਖ ਹੋਵੇ ਜਾਂ ਸਿੱਖ ਦਿਸਦਾ ਹੋਵੇ ਤਾਂ ਇਹ ਧਿਆਨ ਰੱਖਣਾ ਪੈਂਦਾ ਹੈ ਕਿ ਉਸਦੀ ਸ਼ਕਲ ਤੇ ਸੂਰਤ ਸਿੱਖੀ ਵਰਗੀ ਸੀ ਤਾਂ ਕਿ ਉਸਦੇ ਕਾਰਜ ਵੀ ਸਿੱਖ ਹਿਤੈਸ਼ੀ ਸਨ ਜਾਂ ਸਿੱਖ ਵਿਰੋਧੀ ? ਬਲਬੀਰ ਸਿੰਘ ਦੇ ਦਿਹਾਂਤ ਤੇ ਸ਼੍ਰਮੋਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਉਸਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਗਾਈ ਜਾਵੇਗੀ। ਪਰ ਜਿਹੜਾ ਇਨਸਾਨ ਸਿੱਖ ਸਿਧਾਂਤ ਦਾ ਵਿਰੋਧੀ ਸੀ ਕਿ ਉਹ ਬੋਲੇ ਸੋ ਨਿਹਾਲ ਦੇ ਜੈਕਾਰੇ ਦਾ ਵੀ ਵਿਰੋਧ ਕਰਦਾ ਰਿਹਾ ਹੋਵੇ,ਕੀ ਉਸਦੀ ਤਸਵੀਰ ਸਿੱਖ ਅਜਾਇਬਘਰ ਵਿਚ ਲਾਉਣੀ ਜਾਇਜ ਹੈ ? ਜਵਾਬ ਹੋਵੇਗਾ ‘ਨਹੀਂ’। ਕਿਉਂਕਿ ਜੇਕਰ ਉਹ ਇਨਸਾਨ ਸਿੱਖ ਹੁੰਦਾ,ਤਾਂ ਉਹ ਜੈਕਾਰੇ ਨੂੰ ਦੇਸ਼ਭਗਤੀ ਦੇ ਪਹਿਰਾਵੇ ਵਿਚ ਲਪੇਟ ਕੇ ‘ਭਾਰਤ ਮਾਤਾ ਕੀ ਜੈ’ ਨਾ ਕਰਦਾ। NDTV ਦੀ ਇੱਕ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਬਲਬੀਰ ਸਿੰਘ ਦੀ ਸੋਚ ਦਾ ਪ੍ਰਗਟਾਵਾ।
ਓਧਰ ਅਖਬਾਰੀ ਖਬਰਾਂ ਅਨੁਸਾਰ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ। ਇਹ ਸਨਮਾਨ ਬਲਬੀਰ ਸਿੰਘ ਸੀਨੀਅਰ ਨੂੰ ਹਾਕੀ ਅੰਦਰ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਅਤੇ ਦੇਸ਼ ਦਾ ਮਾਣ ਵਧਾਉਂਣ ਕਰਕੇ ਦਿੱਤਾ ਜਾ ਰਿਹਾ ਹੈ। ਬਲਬੀਰ ਸਿੰਘ ਦੇ ਸਨਮਾਨ ਵਜੋਂ ਉਨ੍ਹਾਂ ਦੀ ਤਸਵੀਰ ਸ਼੍ਰੋਮਣੀ ਕਮੇਟੀ ਵਲੋਂ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਈ ਜਾਵੇਗੀ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉਲੰਪਿਕ ਖੇਡਾਂ ਦੌਰਾਨ ਹਾਕੀ ‘ਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਸਿੱਖ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਲਗਾਉਂਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਤੋਂ ਸੇਧ ਪ੍ਰਾਪਤ ਹੋਵੇਗੀ। ਇਥੇ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਸ਼ਖਸੀਅਤਾਂ ਦੀਆਂ ਤਸਵੀਰਾਂ ਹੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਂਆਂ ਜਾਂਦੀਆਂ ਹਨ, ਜਿੰਨ੍ਹਾਂ ਨੇ ਧਰਮ ਜਾਂ ਕਿਸੇ ਹੋਰ ਖੇਤਰ ‘ਚ ਵੱਡਾ ਯੋਗਦਾਨ ਪਾ ਕੇ ਸਿੱਖ ਕੌਮ ਦਾ ਮਾਣ ਵਧਾਇਆ ਹੋਵੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਬੇਨਤੀ ਹੈ ਕਿ ਜਿਹੜਾ ਇਨਸਾਨ ਸਿੱਖ ਜੈਕਾਰੇ ਨੂੰ ਤੋੜਕੇ ਸਿੱਖ ਖਿਡਾਰੀਆਂ ਨੂੰ ਜੈਕਾਰੇ ਨਾਲੋਂ ਵੱਖਰਾ ਕਰਨ ਨੂੰ ਕਾਹਲਾ ਸੀ ਉਸਦੀ ਸਿੱਖ ਕੌਮ ਨੂੰ ਕੀ ਦੇਣ ਹੈ,ਇਹ ਸੋਚਿਆ ਜਾਵੇ। ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ‘ਚ ਲਾਉਣ ਦੇ ਐਲਾਨ ‘ਤੇ ਸ਼੍ਰੋਮਣੀ ਕਮੇਟੀ ਸੰਜੀਦਗੀ ਨਾਲ ਮੁੜ ਵਿਚਾਰ ਕਰਨੀ ਚਾਹੀਦੀ ਹੈ ਤੇ ਸਿੱਖ ਜਗਤ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ

Related Articles

Back to top button