Punjab

SGPC ਵਿਚ ਮੈਨੇਜਰ,ਕੁੱਟਕੇ ਘਰੋਂ ਕੱਢ ਦਿੱਤੀ ਆਪਦੀ ਮਾਂ | Surkhab TV

ਪੰਜਾਬ ਵਿਚ ਪੁੱਤਾਂ ਵਲੋਂ ਬਜ਼ੁਰਗ ਮਾਵਾਂ ਨੂੰ ਵਿਸਾਰੇ ਜਾਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਇਕ ਵੱਡੇ ਅਤੇ ਰਸੂਖਦਾਰ ਪਰਿਵਾਰ ਦਾ ਸਾਹਮਣੇ ਆਇਆ ਹੈ। ਜਿਥੇ ਇਕ ਗੁਰ ਸਿੱਖ ਬੀਬੀ ਨੇ ਆਪਣੇ ਪੁੱਤ ‘ਤੇ ਉਸ ਨੂੰ ਜ਼ਬਰਨ ਘਰੋਂ ਬਾਹਰ ਕੱਢਣ ਦੇ ਦੋਸ਼ ਲਗਾਏ ਹਨ। ਇਥੇ ਹੀ ਬਸ ਨਹੀਂ ਬਜ਼ੁਰਗ ਮਾਂ ਨੂੰ ਘਰੋਂ ਕੱਢਣ ਵਾਲਾ ਪੁੱਤ ਐੱਸ. ਜੀ. ਪੀ. ਸੀ. ਵਿਚ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਅਤੇ ਪੁੱਤ ਵਲੋਂ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਜਿਸ ਕਾਰਨ ਹੁਣ ਉਹ ਗੁਰੂ ਘਰ ਜਾਂ ਫਿਰ ਰਿਸ਼ਤੇਦਾਰਾਂ ਕੋਲ ਦਿਨ ਕੱਟੀ ਕਰ ਰਹੀ ਹੈ।ਪੀੜਿਤ ਮਾਤਾ ਨੇ ਕਿਹਾ ਕਿ ਉਸ ਨੇ ਕਈ ਵਾਰ ਐੱਸ. ਜੀ. ਪੀ. ਸੀ. ਦੇ ਵੱਡੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਵੀ ਇਸ ਬਜ਼ੁਰਗ ਬੀਬੀ ਦੇ ਹੱਕ਼ ਵਿਚ ਉਤਰ ਆਏ ਹਨ। ‘ਦੁੱਧਾਂ ਨਾਲ ਪੁੱਤ ਪਾਲਕੇ ਪਾਣੀ ਨੂੰ ਤਰਸਦੀਆਂ ਮਾਵਾਂ’ ਵਾਲਾ ਗੀਤ ਇਥੇ ਜਮਾ ਠੀਕ ਢੁੱਕਦਾ ਹੈ। ਇਸ ਮਾਮਲੇ ਬਾਰੇ ਆਪਣੇ ਵਿਚਾਰ ਜਰੂਰ ਦਿਓ।

Related Articles

Back to top button