Punjab

Serious allegations by wife and sister-in-law against Lehmber Hussainpuri

ਜਲੰਧਰ ਦੇ ਦਿਓਲ ਨਗਰ ‘ਚ ਰਹਿ ਰਹੇ ਮਸ਼ਹੂਰ ਪੰਜਾਬੀ ਗਾਇਕ ਲਹਿੰਬਰ ਹੂਸੈਨਪੁਰੀ ‘ਤੇ ਆਪਣੀ ਪਤਨੀ, ਬੱਚਿਆਂ ਅਤੇ ਭੈਣ-ਭਰਾ ਦੁਆਰਾ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੋਮਵਾਰ ਨੂੰ ਗਾਇਕ ਲਹਿੰਬਰ ਹੂਸੈਨਪੁਰੀ ਦੇ ਘਰ ਦੇ ਬਾਹਰ ਤਕਰੀਬਨ ਦੋ ਘੰਟਿਆਂ ਤੱਕ ਹੰਗਾਮਾ ਹੋਇਆ। ਪਤਨੀ ਅਤੇ ਬੱਚਿਆਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਤੁਸੀਂ ਆਪ ਹੀ ਸੁਣ ਲਵੋ ਪਤਨੀ ਵੱਲੋਂ ਲਾਏ ਦੋਸ਼ਾਂ ਬਾਰੇ ..ਦੂਜੇ ਪਾਸੇ ਲਹਿੰਬਰ ਹੂਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਪਤਨੀ ਆਪਣੀ ਭਰਜਾਈ ਦੇ ਕਹਿਣ ਕਾਰਨ ਵਿਵਾਦ ਕਰਦੀ ਹੈ।Lehmber Hussainpuri - Tin Cheejha (Mannny6ix Remix) by MANNNY6IX
ਸਾਰਾ ਪਰਿਵਾਰ ਘਰੋਂ ਰੋਂਦਾ ਰੋਂਦਾ ਬਾਹਰ ਗਲੀ ਵਿੱਚ ਆ ਗਿਆ। ਹੰਗਾਮੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ’ ਤੇ ਪਹੁੰਚ ਗਈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਜਿਸ ਤੋਂ ਬਾਅਦ ਪਤਨੀ ਰੋਜ਼ੀ ਅਤੇ ਦੋਵਾਂ ਬੱਚਿਆਂ ਦਾ ਮੈਡੀਕਲ ਸਿਵਲ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਜੋ ਵੀ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਜੇ ਬੱਚੇ ਸ਼ਿਕਾਇਤ ਕਰਦੇ ਹਨ, ਤਾਂ ਮਾਮਲਾ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਨੂੰ ਵੀ ਭੇਜਿਆ ਜਾਵੇਗਾ।

Related Articles

Back to top button