Punjab

See how this man looted the people first and than he cut down his hairs to escape |Surkhab TV

ਬੀਤੇ ਦਿਨ੍ਹੀਂ ਬਿਆਸ ਦਰਿਆ ਵਿੱਚ ਇੱਕ ਵਿਅਕਤੀ ਵਲੋਂ ਕਥਿਤ ਤੌਰ ਤੇ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡਿਉ ਬਣਾ ਕੇ ਉਸ ਵਿੱਚ ਕੁਝ ਲੋਕਾਂ ਤੇ ਇਲਜਾਮ ਲਗਾਉਂਦੇ ਹੋਏ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਇੱਕ ਵੀਡਿਉ ਵਾਇਰਲ ਕੀਤੀ ਗਈ ਸੀ, ਜਿਸ ਤੋਂ ਬਾਅਦ ਉਕਤ ਮਾਮਲਾ ਜਿਲ੍ਹਾ ਕਪੂਰਥਲਾ ਖੇਤਰ ਦਾ ਹੋਣ ਕਾਰਣ ਥਾਣਾ ਢਿੱਲਵਾਂ ਦੀ ਪੁਲਿਸ ਵਲੋਂ ਵੀਡਿਓ ਦੇ ਅਧਾਰ ਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਬਾਅਦ ਚ ਜਦ ਉਕਤ ਵਿਅਕਤੀ ਅਚਾਨਕ ਤਰਨ ਤਾਰਨ ਵਿੱਚ ਦੇਖਿਆ ਗਿਆ ਤਾਂ ਉੱਥੋਂ ਦੀ ਪੁਲਿਸ ਵਲੋਂ ਕਥਿਤ ਮਨਜੀਤ ਸਿੰਘ ਨਾਮ ਦੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਢਿੱਲਵਾਂ ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਮਲੇ ਦਾ ਪਤਾ ਚੱਲਣ ਤੇ ਵੀਡਿਓ ਵਿੱਚ ਲਏ ਗਏ ਨਾਮਾਂ ਤੋਂ ਇਲਾਵਾ ਹੋਰ ਕਈ ਲੋਕ ਵੀ ਥਾਣਾ ਢਿੱਲਵਾਂ ਪੁੱਜ ਗਏ ਅਤੇ ਉਨ੍ਹਾਂ ਨਾਲ ਕਥਿਤ ਤੌਰ ਤੇ ਕਥਿਤ ਦੋਸ਼ੀ ਵਲੋਂ ਠੱਗੀ ਕੀਤੇ ਜਾਣ ਬਾਰੇ ਥਾਣਾ ਢਿੱਲਵਾਂ ਦੀ ਪੁਲਿਸ ਨੂੰ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕਰਨ ਲੱਗੇ ਪਰ ਪੁਲਿਸ ਵਲੋਂ ਉਕਤ ਸ਼ਿਕਾਇਤਾਂ ਦਾ ਵਕੂਆ ਥਾਣਾ ਢਿੱਲਵਾਂ ਦੇ ਅਧੀਨ ਨਾ ਹੋਣ ਬਾਰੇ ਕਹਿੰਦੇ ਹੋਏ File:Loot Goblinslogo square.png - PUBG Esports Wikiਉਨ੍ਹਾਂ ਨੂੰ ਆਪਣੇ ਸਬੰਧਿਤ ਇਲਾਕਿਆਂ ਵਿੱਚ ਜਾ ਕੇ ਕਾਰਵਾਈ ਕਰਵਾਉਣ ਦੀ ਗੱਲ ਕਹੀ ਗਈ।ਜਤਿੰਦਰ ਸਿੰਘ ਲਾਡੀ ਜਿਸ ਤੇ ਉਕਤ ਵਿਅਕਤੀ ਨੇ ਦੋਸ਼ ਲਾਏ ਸੀ ਉਹਨਾਂ ਦੱਸਿਆ ਕਿ ਕਿਵੇਂ ਇਹ ਸ਼ਖਸ ਸਮਾਜ ਸੇਵਾ ਦੇ ਨਾਂ ਤੇ ਲੋਕਾਂ ਨਾਲ ਠੱਗੀ ਕਰਦਾ ਸੀ ਤੇ ਆਤਮਹੱਤਿਆ ਕਰਨ ਦਾ ਝੂਠਾ ਵੀਡੀੳ ਵਾਇਰਲ ਕਰਨ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਲਈ ਮਨਜੀਤ ਸਿੰਘ ਖਾਲਸਾ ਨੇ ਕੇਸਾਂ ਦਾ ਕਤਲ ਕਰਾ ਦਿੱਤਾ ਅਤੇ ਕਲੀਨ ਸ਼ੇਵ ਕਰ ਲਈ….ਬਿਆਸ ਦਰਿਆ ਕੰਢੇ ਖੜ੍ਹੇ ਹੋ ਕੇ ਆਤਮ ਹੱਤਿਆਂ ਦੀ ਧਮਕੀ ਦੇਣ ਵਾਲੇ ਵਿਅਕਤੀ ਤੋਂ ਵੀ ਸੁਣ ਲਵੋ ਕਿ ਉਹ ਕੀ ਕਹਿ ਰੋਿਹਾ ਸੀ ..ਹਾਂਲਾਂਕਿ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਮੁੱਖੀ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮੁੱਢਲੀ ਕਾਰਵਾਈ ਦੌਰਾਨ ਪਹਿਲਾਂ ਦਰਜ ਕੀਤੇ ਮੁੱਕਦਮੇ ਵਿੱਚੋਂ ਫੇਰਬਦਲ ਕਰਦਿਆਂ ਕਥਿਤ ਦੋਸ਼ੀ ਮਨਜੀਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

Related Articles

Back to top button