Latest

See how Punjabi became angels for the weeping shopkeeper in the peasant struggle

ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਪੂਰੇ ਜੋਰਾ ਤੇ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਹਨ ਇਸੇ ਦੌਰਾਨ ਇਕ ਅਜਿਹਾ ਕਿੱਸਾ ਦੇਖਣ ਨੂੰ ਮਿਲਿਆ ਜਿਸ ਨਾਲ ਸਾਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੋਵੇਗਾ ਦਰਅਸਲ ਟਿੱਕਰੀ ਬਾਰਡਰ ਤੇ ਦੁਕਾਨ ਚਲਾਉਣ ਵਾਲੀ ਇਕ ਮਹਿਲਾ ਰੂਬੀ ਉਪਾਧਿਆ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਸ ਤੇ ਅਜਿਹਾ ਸਮਾ ਆਇਆ ਕਿ ਉਹ ਪੂਰੀ ਤਰਾ ਹਾਰ ਮੰਨ ਕੇ ਟੁੱਟ ਚੁੱਕੀ ਸੀ ਪਰ ਉਸ ਅੰਦੋਲਨ ਦੇ ਵਿੱਚ ਪਹੁੰਚੇ ਪੰਜਾਬ ਦੇ ਨੌਜਵਾਨ ਕਿਸਾਨਾ ਨੇ ਮੌਕੇ ਤੇ ਉਸਦੀ ਮਦਦ ਕੀਤੀ ਅਤੇ ਹੁਣ ਉਸ ਨੂੰ ਜਰਮਨੀ ਅਤੇ ਲੰਡਨ ਵਿੱਚWhy the farmers' protest is like no other - Telegraph Indiaਰਹਿਣ ਵਾਲੇ ਪੰਜਾਬੀਆ ਦੁਆਰਾਂ ਨਗਦੀ ਨਾਲ ਮਦਦ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਉਸ ਦੀ ਮਦਦ ਜੋ ਪੰਜਾਬ ਦੇ ਕਿਸਾਨ ਭਰਾਵਾ ਨੇ ਕੀਤੀ ਸੀ ਉਸ ਨਾਲ ਉਸ ਨੇ ਆਪਣੇ ਬੱਚਿਆ ਦੀ ਟਿਊਸ਼ਨ ਫੀਸ ਭਰ ਦਿੱਤੀ ਹੈ ਉਹਨਾਂ ਹੋਈ ਮਦਦ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੀ ਦੁਕਾਨ ਦਾ ਕਿਰਾਇਆ ਹਰ ਮਹੀਨੇ ਦੀ ਇਕ ਤਰੀਕ ਨੂੰ ਜਾਣਾ ਹੁੰਦਾ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਇਹ ਪੱਕਾ ਹੁੰਦਾ ਹੈ ਕਿ ਦੁਕਾਨ ਨੂੰ ਤਾਲਾ ਲੱਗ ਜਾਵੇਗਾ ਜਿਸ ਕਾਰਨ ਮੈ ਬਹੁਤ ਡਿਪਰੈਸ਼ਨ ਚ ਆਪਣੀ ਦੁਕਾਨ ਤੇ ਬੈਠੀ ਸੀ ਤੇ ਕਿਸੇ ਨਾਲ ਫੋਨ ਤੇ ਗੱਲਬਾਤ ਕਰ ਰਹੀ ਸੀਇਸੇ ਦੌਰਾਨ ਮੇਰੀ ਦੁਕਾਨ ਦੇ ਅੱਗੇ ਕੁਝ ਪੰਜਾਬੀ ਲੜਕੇ ਖੜੇ ਸੀ ਜੋ ਕਿ ਮੇਰੀਆਂ ਗੱਲਾ ਸੁਣ ਰਹੇ ਸਨ ਤੇ ਉਹਨਾਂ ਨੇ ਮੈਨੂੰ ਪ ਰੇ ਸ਼ਾ ਨ ਨਾ ਹੋਣ ਬਾਰੇ ਆਖਿਆਂ ਤੇ ਚਲੇ ਗਏ ਅਤੇ ਫਿਰ ਦੋ ਘੰਟੇ ਬਾਅਦ ਆਏ ਤੇ ਇਕ ਲੜਕੇ ਨੇ ਮੈਨੂੰ 500 ਰੁਪਏ ਦਿੱਤੇ ਤੇ ਮੈ ਉਹਨੂੰ ਚਾਹ ਦਾ ਗਿਲਾਸ ਦਿੱਤਾ ਅਤੇ ਪੈਸੇ ਚੇਂਜ ਕਰਵਾਉਣ ਲਈ ਜਾਣ ਲੱਗੀ ਤਾ ਉਸ ਨੇ ਮੈਨੂੰ ਰੋਕ ਦਿੱਤਾ ਕਿਹਾ ਕਿ ਮੈਨੂੰ ਜਲਦੀ ਹੈ ਸੋ ਮੈ ਫਿਰ ਬਾਅਦ ਚ ਪੈਸੇ ਲੈਦਾ ਹਾਂ ਤੇ ਉਹ ਵਾਪਿਸ ਹੀ ਨਹੀ ਆਇਆ ਤੇ ਇਸੇ ਤਰਾ ਦੋ ਪੰਜਾਬੀ ਲੜਕੇ ਹੋਰ ਆਏ ਤੇ ਪੈਸੇ ਦੇ ਕੇ ਵਾਪਿਸ ਚਲੇ ਗਏ ਸੋ ਇਸ ਤਰਾ ਉਹਨਾਂ ਮੇਰੀ ਮਦਦ ਕੀਤੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ

Related Articles

Back to top button