Sammy Dhaliwal ਨੂੰ ਕਿਉਂ ਆਇਆ ਤੇ ਗੁੱਸਾ ? Amitabh Bachchan | Surkhab TV

ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਕੋਰੋਨਾ ਪੌਜ਼ੇਟਵ ਹੋਣ ਮਗਰੋਂ ਹਸਪਤਾਲ ‘ਚ ਭਰਤੀ ਹਨ। ਉਨਾਂ ਨਾਨਾਵਤੀ ਹਸਪਤਾਲ ਤੋਂ ਇਕ ਟਵੀਟ ਕੀਤਾ ਹੈ ਅਤੇ ਦੁਆਵਾਂ ਤੇ ਪਿਆਰ ਲਈ ਤਮਾਮ ਪ੍ਰਸ਼ੰਸਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਮਿਤਾਬ ਸਮੇਤ ਬਚਨ ਪਰਿਵਾਰ ਦੇ ਚਾਰ ਮੈਂਬਰ ਅਭਿਸ਼ੇਕ ਬਚਨ, ਐਸ਼ਵਰਿਆ ਰਾਇ ਬਚਨ ਅਤੇ ਆਰਾਧਿਆ ਬਚਨ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।ਅਭਿਸ਼ੇਕ ਅਤੇ ਅਮਿਤਾਬ ਹਲਕੇ ਲੱਛਣ ਹੋਣ ਕਾਰਨ ਹਸਪਤਾਲ ‘ਚ ਹਨ। ਜਦਕਿ ਐਸ਼ਵਰਿਆ ਅਤੇ ਆਰਾਧਿਆ ਨੂੰ ਕੋਰੋਨਾ ਲੱਛਣ ਨਹੀਂ ਹਨ। ਅਜਿਹੇ ‘ਚ ਉਹ ਦੋਵੇਂ ਘਰ ਹੀ ਆਇਸੋਲੇਟ ਹਨ। ਬਚਨ ਪਰਿਵਾਰ ਦੇ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਹੀ ਉਨਾਂ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ। ਹਰ ਆਮ ਤੋਂ ਲੈਕੇ ਖ਼ਾਸ ਤਕ ਨੇ ਉਨ੍ਹਾਂ ਦੇ ਪਰਿਵਾਰ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।ਅਜਿਹੇ ‘ਚ ਹੁਣ ਅਮਿਤਾਬ ਬਚਨ ਨੇ ਆਪਣੇ ਲਈ ਦੁਆਵਾਂ ਮੰਗਣ ਵਾਲਿਆਂ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਐਤਵਾਰ ਰਾਤ ਇਕ ਤੋਂ ਬਾਅਦ ਇਕ ਟਵੀਟ ਕਰਦਿਆਂ ਦੁਆਵਾਂ ਮੰਗਣ ਵਾਲਿਆਂ ਪ੍ਰਤੀ ਆਭਾਰ ਜਤਾਇਆ। ਉਨ੍ਹਾਂ ਲਿਖਿਆ ਕਿ ਮੈਂ ਹੱਥ ਜੋੜ ਕੇ ਪ੍ਰੇਮ ਤੇ ਸਨੇਹ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ।