Republic Day will not include any foreign guests

ਅਜਾਦੀ ਤੋਂ ਬਾਅਦ ਹੁਣ ਤਕ ਪੰਜ ਦਹਾਕਿਆਂ ‘ਚ ਇਹ ਪਹਿਲੀ ਵਾਰ ਹੈ ਜਦ ਭਾਰਤ ਦੇ ਗਣਤੰਤਰ ਦਿਵਸ ਦੀ ਪਰੇਡ ਮੌਕੇ ਕੋਈ ਵਿਦੇਸ਼ੀ ਮੁੱਖ ਮਹਿਮਾਨ ਸ਼ਾਮਿਲ ਨਹੀਂ ਹੋ ਰਿਹਾ। ਸਭ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਵਾਰਾ ਭਾਰਤ ਦੀ ਪਰੇਡ ਵਿਚ ਸ਼ਾਮਿਲ ਹੋਣ ਦੀ ਗੱਲ ਕਹਿ ਜਾ ਰਹੀ ਸੀ ।ਪਰ ਉਹਨਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ ਉਸਤੋਂ ਬਾਅਦ ਸਾਊਥ ਅਮਰੀਕਾ ਦੇ ਸੂਰੀਨਾਮ ਰਿਪਬਲਿਕ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਪਰੇਡ ਚ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਣ ਦੀ ਗੱਲ ਕਹਿ ਗਈ ਸੀ ।ਪਰ ਹੁਣ ਉਹਨਾਂ ਦਾ ਵੀ ਆਉਣਾ ਕੈਂਸਲ ਹੋ ਗਿਆ ਹੈ ।ਇਹਨਾਂ ਦੋਨਾਂ ਮਹਿਮਾਨਾਂ ਦੇ ਗਣਤੰਤਰ ਦਿਵਸ ਵਿੱਚ ਸ਼ਾਮਿਲ ਨਾ ਹੋਣ ਦਾ ਕਾਰਨ ਕਰੋਨਾ ਦਸਿਆ ਜਾ ਰਿਹਾ ਹੈ ਹਾਲਾਂਕਿ ਕੁਝ ਕਿਸਾਨ ਅੰਦੋਲਨ ਦੇ ਸਮਰਥਕ ਲੋਕ ਇਹ ਵੀ ਕਹਿ ਰਹੇ ਹਨ ਕੇ ਇਹ ਦੌਰੇ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਹੀ ਰੱਦ ਹੋਏ ਹਨ ।ਭਾਰਤੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਇਸ ਵਾਰ ਕੌਮਾਂਤਰੀ ਕਰੋਨਾ ਕਾਰਨ ਗਣਤੰਤਰ ਦਿਵਸ ਸਮਾਗਮ ਮੌਕੇ ਕੋਈ ਵੀ ਵਿਦੇਸ਼ੀ ਨੇਤਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਨਹੀਂ ਹੋਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਮੀਡੀਆ ਨਾਲ ਸੰਖੇਪ ਵਾਰਤਾ ‘ਚ ਕਿਹਾ ਕਿ ਕੌਮਾਂਤਰੀ ਕੋਰੋਨਾ ਵਾਇਰਸ ਦੀ ਸਥਿਤੀ ਕਾਰਨ ਇਹ ਨਿਰਣਾ ਲਿਆ ਗਿਆ ਹੈ ਕਿ ਇਸ ਸਾਲ ਵਿਦੇਸ਼ੀ ਸਟੇਟ ਦਾ ਮੁਖੀ ਜਾਂ ਕਿਸੇ ਸਰਕਾਰ ਦਾ ਮੁਖੀ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਨਹੀਂ ਹੋਵੇਗਾ।ਇਸ ਵਾਰ ਦਾ ਕਿਸਾਨ ਅੰਦੋਲਨ ਇਸ ਲਈ ਵੀ ਖਾਸ ਹੈ ਕੇ ਕਿਸਾਨ ਅੰਦੋਲਨ ਕਰ ਰਹੇ ਕਿਸਾਨਾਂ ਨੇ ਇਸ ਵਾਰ 26 ਜਨਵਰੀ ਦੇ ਪਰੇਡ ਵਿੱਚ ਹਿੱਸਾ ਲੈਣ ਦੀ ਗੱਲ ਕਹਿ ਹੈ ।ਮੀਡੀਆ ਰਿਪੋਰਟਸ ਅਨੁਸਾਰ ਮਹਾਂਮਾਰੀ ਦੇ ਕਾਰਨ ਇਸ ਵਾਰ ਸੀਮਿਤ ਤਰੀਕੇ ਦੇ ਨਾਲ ਆਯੋਜਿਤ ਹੋਣ ਵਾਲੀ 26 ਜਨਵਰੀ ਦੀ ਪਰੇਡ ਦੇ ਵਿਚ ਦਿੱਲੀ ਪੁਲਸ ਅਤੇ ਭਾਰਤ ਤਿੱਬਤ ਸੀਮਾ ਪੁਲਸ ਦੇ ਮਾਰਚਿੰਗ ਅਤੇ ਬੈਂਡ ਦਸਤਿਆਂ ਦੇ ਨਾਲ ਹੀ ਸੀਮਾ ਸੁਰੱਖਿਆ ਬਲ ਦਾ ਪ੍ਰਸਿੱਧੀ ਵਾਲਾ ਬੋਤਾ ਦਸਤਾ ਵੀ ਨਜ਼ਰ ਆਵੇਗਾ.