News

Repair your broken pipe with shampoo in 2 minutes | Surkhab TV

ਕਈ ਵਾਰ ਸਾਡੇ ਘਰ ਦੀ ਕੋਈ ਪਾਇਪ ਵਿੱਚ ਛੇਦ ਹੋ ਜਾਂਦਾ ਹੈ ਜਾਂ ਫਿਰ ਕਿਸਾਨ ਵੀਰਾਂ ਵੱਲੋਂ ਖੇਤਾਂ ਵਿੱਚ ਕੋਈ ਖੱਡਾ ਪੁੱਟਦੇ ਹੋਏ ਜਾਂ ਫਿਰ ਟਰੈਕਟਰ ਚਲਾਉਂਦੇ ਸਮੇਂ ਪਾਇਪ ਟੁੱਟ ਜਾਂਦੀ ਹੈ ਅਤੇ ਉੱਥੇ ਲੀਕੇਜ ਹੋਣ ਲੱਗ ਜਾਂਦੀ ਹੈ। ਉਸ ਹਾਲਤ ਵਿੱਚ ਪਾਇਪ ਨੂੰ ਕੱਟਣਾ ਪੈਂਦਾ ਹੈ ਜਾਂ ਉੱਥੇ ਨਵੀਂ ਪਾਇਪ ਪਾਉਣੀ ਪੈਂਦੀ ਹੈ ਜਿਸ ਉੱਪਰ ਕਾਫ਼ੀ ਖਰਚਾ ਹੁੰਦਾ ਹੈ ਅਤੇ ਕਿਸਾਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ।ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀ ਬਹੁਤ ਘੱਟ ਜਗ੍ਹਾ ਨੂੰ ਪੱਟ ਕੇ ਅਤੇ ਬਹੁਤ ਘੱਟ ਸਮੇਂ ਵਿੱਚ ਪਾਇਪ ਨੂੰ ਰਿਪੇਅਰ ਕਰ ਸਕਦੇ ਹੋ। ਇਸ ਤਰੀਕੇ ਨਾਲ ਤੁਸੀ ਸਿਰਫ ਇੱਕ ਸਾਕੇਟ, ਸ਼ੈੰਪੂ ਅਤੇ ਇੱਕ ਸਲੂਸ਼ਨ ਦੇ ਇਸਤੇਮਾਲ ਨਾਲ ਪਾਇਪ ਨੂੰ ਠੀਕ ਕਰ ਸਕਦੇ ਹੋ। ਪਾਇਪ ਨੂੰ ਰਿਪੇਅਰ ਕਰਨ ਲਈ ਸਭਤੋਂ ਪਹਿਲਾਂ ਸਾਕੇਟ ਦੇ ਸਾਇਜ਼ ਦੇ ਹਿਸਾਬ ਨਾਲ ਪਾਇਪ ਨੂੰ ਕੱਟ ਲਵੋ।ਉਸਤੋਂ ਬਾਅਦ ਸਾਕੇਟ ਦੇ ਅੰਦਰ ਕੱਟੀ ਹੋਈ ਪਾਇਪ ਨੂੰ ਪਾਉਣ ਲਈ ਪਹਿਲਾਂ ਸ਼ੈੰਪੂ ਲਗਾਓ ਅਤੇ ਉਸ ਤੋਂ ਬਾਅਦ ਪਾਇਪ ਨੂੰ ਸਾਕੇਟ ਦੇ ਅੰਦਰ ਪਾ ਦਿਓ।10 Best Dandruff Shampoos in 2020, According to Dermatologists ਹੁਣ ਇਸ ਪਾਇਪ ਦੇ ਦੂਜੀ ਸਾਇਡ ਸੋਲੁਸ਼ਨ ਦੀ ਮਦਦ ਨਾਲ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਇੱਕ ਹੋਰ ਸਾਕੇਟ ਲਗਾ ਦਿਓ। ਇਸ ਤਰੀਕੇ ਨਾਲ ਪਾਇਪ ਨੂੰ ਤਿਆਰ ਕਰਨ ਤੋਂ ਬਾਅਦ ਇਸਦੇ ਸਾਇਜ਼ ਦੇ ਹਿਸਾਬ ਨਾਲ ਪਾਇਪ ਨੂੰ ਕੱਟਕੇ ਉਸ ਜਗ੍ਹਾ ਇਸ ਸਾਕੇਟ ਨੂੰ ਲਗਾ ਦਿਓ। ਇਸ ਤਰ੍ਹਾਂ ਨਾਲ ਤੁਸੀ ਬਹੁਤ ਘੱਟ ਸਮੇਂ ਅਤੇ ਘੱਟ ਖਰਚੇ ਵਿੱਚ ਪਾਇਪ ਰਿਪੇਅਰ ਕਰ ਸਕਦੇ ਹੋ। ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ ਵੀਡੀਓ ਤੋਂ ਪ੍ਰਾਪਤ ਕਰੋ….

Related Articles

Back to top button