Health

Refined Oil ਬਾਰੇ ਜਾਣਕਾਰੀ ਜੋ ਕਿਸੇ ਨਹੀਂ ਦੱਸਣੀ | Very Informative

ਅੱਛੀ ਸਿਹਤ ਕਾ ਰਾਜ ਸਪੋਲਾ ਆਇਲ,ਦਿਲ ਕੋ ਰੱਖੇ ਜਵਾਨ fortuner ਰਿਫਾਇੰਡ ਆਇਲ…ਆਪਾਂ ਸਾਰਿਆਂ ਨੇ ਟੀਵੀ ਤੇ ਚਲਦੀਆਂ ਇਹ ਵੇਖੋ ਵੱਖ ਬ੍ਰਾਂਡ ਦੇ ਰਿਫਾਇੰਡ ਤੇਲਾਂ ਦੀਆਂ ਮਸ਼ਹੂਰੀਆਂ ਤਾਂ ਦੇਖੀਆਂ ਹੀ ਹੋਣਗੀਆਂ ਤੇ ਸਭ ਦੇ ਘਰਾਂ ਵਿਚ ਵਰਤਿਆ ਜਾਂਦਾ ਹੈ ਇਹ ਰਿਫਾਇੰਡ ਤੇਲ…ਅੱਜ ਆਪਾਂ ਇਹਨਾਂ ਹੀ ਰਿਫਾਇੰਡ ਤੇਲਾਂ ਬਾਰੇ ਗੱਲ ਕਰਾਂਗੇ ਕਿ ਕਿ ਇਹਨਾਂ ਦੀਆਂ ਦਿਖਾਈਆਂ ਜਾਂਦੀਆਂ ਇਹ tv ads ਸੱਚ ਵੀ ਹਨ ਜਾਂ ਨਹੀਂ ?? ਰਿਫਾਇੰਡ ਤੇਲ ਵਧੀਆ ਹੁੰਦਾ ਜਾਂ ਨਹੀਂ ਇਹ ਅਸੀਂ ਨਹੀਂ ਕਹਾਂਗੇ,ਅਸੀਂ ਸਿਰਫ ਇਸਨੂੰ ਬਣਾਉਣ ਦੇ process ਬਾਰੇ ਦਸਾਂਗੇ ਤੇ ਫਿਰ ਤੁਸੀਂ ਖੁਦ ਇਹ ਫੈਸਲਾ ਕਰਿਓ ਕਿ ਰਿਫਾਇੰਡ ਤੇਲ ਵਰਤਣਾ ਸਹੀ ਹੈ ਜਾਂ ਨਹੀਂ ?? ਪਰ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਾਡਾ ਮਕਸਦ ਕਿਸੇ ਬ੍ਰਾਂਡ ਨੂੰ ਬਦਨਾਮ ਕਰਨਾ ਨਹੀਂ ਹੈ। ਹੁੰਦਾ ਕੀ ਕਿ ਸਭ ਤੋਂ ਪਹਿਲਾਂ ਜਿਸ ਵੀ ਫਲ ਦਾ ਤੇਲ ਕੱਢਣਾ ਹੁੰਦਾ ਉਸਦਾ ਬੀਜ ਲਿਆ ਜਾਂਦਾ ਜਿਵੇਂ ਸੋਇਆਬੀਨ ਜਾਂ ਪਾਮ ਜਾਂ ਕੋਈ ਵੀ ਹੋਰ ਫਲ। ਫਿਰ ਰਿਫਾਇੰਡ ਬਣਾਉਣ ਦੇ ਲਈ ਉਸ ਬੀਜ ਚੋਂ ਤੇਲ ਕੱਢਣਾ ਹੁੰਦਾ ਹੈ। Fortune Refined Oil - Rice Bran, 5 L Can buy online, online shopping, gaya,  patna, jamshedpur, india, near by me - GroFoodਬੀਜ ਚੋਂ ਤੇਲ ਕੱਢਣ ਦੀ ਇਹ ਪ੍ਰੀਕਿਰਿਆ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ solvent extraction. ਸੋ ਬੀਜ ਚੋਂ ਤੇਲ ਜਿਆਦਾ ਤੋਂ ਜਿਆਦਾ ਨਿਕਲੇ ਓਹਦੇ ਲਈ ਇਸ ਪ੍ਰੀਕਿਰਿਆ ਵਿਚ ਇੱਕ ਕੈਮੀਕਲ ਮਿਲਾਇਆ ਜਾਂਦਾ ਹੈ ਜਿਸਦਾ ਨਾਮ ਹੈ Hexane। ਦੱਸ ਦਈਏ ਕਿ ਇਹ ਜਿਹੜਾ Hexane ਹੁੰਦਾ ਹੈ ਇਹ ਅਸਲ ਵਿਚ ਪੈਟਰੋਲੀਅਮ ਦਾ ਰੂਪ ਹੈ ਯਾਨੀ ਇਹ ਪੈਟ੍ਰੋਲ ਤੋਂ ਬਣਾਇਆ ਜਾਂਦਾ ਹੈ। ਸੋ ਹਿਸਾਬ ਲਾ ਸਕਦੇ ਕਿ ਆਪਾਂ ਰਿਫਾਇੰਡ ਤੇਲ ਵਿਚ ਪੈਟਰੋਲ ਵੀ ਵਰਤ ਰਹੇ ਹਾਂ ਜੋ ਸਾਡੇ ਸਰੀਰ ਅੰਦਰ ਜਾ ਰਿਹਾ। ਰਿਫਾਇੰਡ ਤੇਲ ਬਣਾਉਣ ਲਈ ਇਹ ਸਿਰਫ ਇੱਕ ਕੈਮੀਕਲ ਵਰਤਿਆ ਹੈ,ਹੋਰ ਕੀ ਕੀ ਹੁੰਦਾ ਉਹ ਅਜੇ ਬਾਕੀ ਹੈ ਸੋ ਵੀਡੀਓ ਦੇਖਦੇ ਰਹੋ। Hexane ਦੀ ਮਦਦ ਨਾਲ ਬੀਜ ਚੋਂ ਤੇਲ ਕੱਢਣ ਤੋਂ ਬਾਅਦ ਉਸਨੂੰ Degumming ਕੀਤਾ ਜਾਂਦਾ ਹੈ। ਯਾਨੀ ਕਿ ਜੋ ਵੀ ਉਸ ਤੇਲ ਦੀ ਮਹਿਕ ਹੁੰਦੀ ਹੈ ਉਸਨੂੰ ਖਤਮ ਕੀਤਾ ਜਾਂਦਾ ਹੈ। ਤੁਸੀਂ ਚੈਕ ਕਰ ਸਕਦੇ ਹੋ ਕਿ ਨਾਰੀਅਲ ਤੇਲ,ਸਰੋਂ ਦਾ ਤੇਲ,ਅਲਸੀ ਆਦਿ ਦੇ ਤੇਲ ਦੀ ਮਹਿਕ ਹੁੰਦੀ ਹੈ ਪਰ ਰਿਫਾਇੰਡ ਤੇਲ ਦੀ ਕੋਈ ਮਹਿਕ ਨਹੀਂ ਹੁੰਦੀ ਕਿਉਂਕਿ ਉਸਦੀ ਕੁਦਰਤੀ ਮਹਿਕ ਨੂੰ Degumming ਕਰਕੇ ਖਤਮ ਕਰ ਦਿੱਤਾ ਜਾਂਦਾ ਹੈ। ਹਰ ਤੇਲ ਵਿਚ ਜੋ ਪ੍ਰੋਟੀਨ ਜਾਂ ਹੋਰ ਗੁਣਕਾਰੀ ਤੱਤ ਹੁੰਦੇ ਹਨ ਜਿਵੇਂ ਮਹਿਕ,ਸਵਾਦ ਆਦਿ ਉਹ ਸਭ ਇਸ Degumming ਕਿਰਿਆ ਨਾਲ ਖਤਮ ਹੀ ਕਰ ਦਿੱਤੇ ਜਾਂਦੇ ਹਨ। ਤੁਸੀਂ ਦੇਖਲਿਓ ਕਿ ਰਿਫਾਇੰਡ ਤੇਲ ਦਾ ਕੋਈ ਰੰਗ ਨਹੀਂ ਹੁੰਦਾ ਇਹ ਬਿਲਕੁਲ ਪਾਣੀ ਵਾਂਗ ਸਾਫ਼ ਹੁੰਦਾ ਹੈ। ਯਾਨੀ ਪੂਰੀ ਤਰਾਂ ਨਾਲ ਤੇਲ ਦੇ ਅਸਲੀ ਤੱਤ ਬਿਲਕੁਲ ਖਤਮ।

Related Articles

Back to top button