News

Read this to know why a Barber cut the hairs with a Gold Scissor | Surkhab TV

ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਤੋਂ 98 ਦਿਨ ਬਾਅਦ ਮੰਗਲਵਾਰ ਤੋਂ ਸੈਲੂਨ ਅਤੇ ਪਾਰਲਰ ਦੁਬਾਰਾ ਖੁੱਲ੍ਹ ਗਏ ਹਨ। ਅਨਲੌਕ 2.0 ਦੇ ਤਹਿਤ ਰਾਜ ਸਰਕਾਰ ਨੇ ਸੈਲੂਨ ਅਤੇ ਪਾਰਲਰਾਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਇਕ ਸੈਲੂਨ ਦੇ ਮਾਲਕ ਨੇ ਆਪਣੇ ਪਹਿਲੇ ਗਾਹਕ ਦੇ ਵਾਲ ਕੱਟਣ ਲਈ ਸੋਨੇ ਦੀ ਕੈਂਚੀ ਇਸਤੇਮਾਲ ਕੀਤੀ। ਇਹ ਕੈਂਚੀ 10 ਤੋਲੇ ਸੋਨੇ ਦੀ ਦੱਸੀ ਜਾ ਰਹੀ ਹੈ।ਮਹਾਰਾਸ਼ਟਰ 'ਚ 98 ਦਿਨਾਂ ਬਾਅਦ ਖੁੱਲ੍ਹੇ ਸੈਲੂਨ, ਨਾਈ ਨੇ ਸੋਨੇ ਦੀ ਕੈਂਚੀ ਨਾਲ ਕੱਟੇ ਪਹਿਲੇ ਗਾਹਕ ਦੇ ਵਾਲਮਾਮਲਾ ਕੋਲਹਾਪੁਰ ਦਾ ਹੈ। ਇਥੇ ਇਕ ਸੈਲੂਨ ਦਾ ਮਾਲਕ, ਰਾਮਭਾਉ ਸੰਕਪਾਲ, ਤਿੰਨ ਮਹੀਨਿਆਂ ਬਾਅਦ ਦੁਕਾਨ ਖੋਲ੍ਹ ਕੇ ਇੰਨਾ ਖੁਸ਼ ਹੋਇਆ ਕਿ ਗਾਹਕ ਨੂੰ ਭਗਵਾਨ ਰੂਪ ਮੰਨ ਕੇ ਸੋਨੇ ਦੀਆਂ ਕੈਂਚੀ ਨਾਲ ਵਾਲ ਕੱਟੇ। ਸੰਕਪਾਲ ਨੇ ਕਿਹਾ ਕਿ ਤਾਲਾਬੰਦੀ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਆਮਦਨੀ ਨਹੀਂ ਹੋ ਰਹੀ ਸੀ। ਹੁਣ ਜਦੋਂ ਸੈਲੂਨ ਖੁੱਲ੍ਹ ਗਏ ਹਨ, ਉਮੀਦ ਹੈ ਕਿ ਸਥਿਤੀ ਹੌਲੀ ਹੌਲੀ ਠੀਕ ਹੋ ਜਾਵੇਗੀ।ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਸੰਕਪਾਲ ਨੇ ਕਿਹਾ, ‘‘ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ ਜਿੱਥੇ ਕੁਝ ਦੁਕਾਨਦਾਰਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਕਿਉਂਕਿ ਉਹ ਵਿੱਤੀ ਸੰਕਟ ਤੋਂ ਬਾਹਰ ਨਹੀਂ ਆ ਸਕੇ। ਅਸੀਂ ਕਿਸੇ ਤਰ੍ਹਾਂ ਸਥਿਤੀ ਨਾਲ ਨਜਿੱਠਣ ਵਿੱਚ ਕਾਮਯਾਬ ਹੋ ਗਏ। ਉਸਨੇ ਅੱਗੇ ਕਿਹਾ,Flattering Hairstyles for Senior Men | LoveToKnow ‘ਮੈਂ ਇਸ ਕਾਰੋਬਾਰ ਵਿਚ ਕਈ ਸਾਲਾਂ ਤੋਂ ਹਾਂ।ਆਪਣੀ ਬਚਤ ਨਾਲ 10 ਤੋਲਾ ਸੋਨੇ ਦੀ ਇੱਕ ਜੋੜੀ ਖਰੀਦੀ, ਕਿਉਂਕਿ ਰਾਜ ਸਰਕਾਰ ਨੇ ਹੁਣ ਸੈਲੂਨ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ, ਮੇਰੇ ਸਾਥੀ ਸੈਲੂਨ ਮਾਲਕਾਂ ਦੇ ਚਿਹਰੇ ‘ਤੇ ਖੁਸੀ ਹੈ ਅਤੇ ਮੈਂ ਇਸ ਨੂੰ ਵਿਲੱਖਣ ਢੰਗ ਨਾਲ ਜ਼ਾਹਰ ਕਰਨ ਦਾ ਫੈਸਲਾ ਕੀਤਾ ਹੈ।

Related Articles

Back to top button