Skip to content
Wednesday, April 21
  • About Us
  • Blog
  • Contact Us
  • FACT-CHECKING POLICY
  • Gallery
  • Home
  • Privacy Policy
  • Services
  • Terms and Conditions

SURKHAB TV | Online Punjabi News & Entertainment Channel

Current Punjabi News | Latest Punjabi News Online

SURKHAB TV | Online Punjabi News & Entertainment Channel

Current Punjabi News | Latest Punjabi News Online

  • About Us
  • Blog
  • Contact Us
  • FACT-CHECKING POLICY
  • Gallery
  • Home
  • Privacy Policy
  • Services
  • Terms and Conditions
  • About Us
  • Blog
  • Contact Us
  • FACT-CHECKING POLICY
  • Gallery
  • Home
  • Privacy Policy
  • Services
  • Terms and Conditions
Trending Now
  • Farmer Payment: Modi govt again rejects Punjab’s demand, direct payment of crops will have to be made
  • PM Modi calls for corona curfew instead of night curfew, meets state chief ministers
  • Captain seeks green signal from PM Modi for projects worth Rs 937 crore related to 400th birth anniversary of Guru Tegh Bahadur
  • Suffering from kidney disease is Ravi Singh Khalsa, shared information himself
  • Marwa Elselehdar: Find out about the girl accused of boarding a plane in the Suez Canal
  • Markets begin preparations for wheat season in Corona era, marking pattern to be implemented like last year
Home>>Latest>>Read the key remarks made by the judge against the police while granting bail to Disha Ravi
Latest

Read the key remarks made by the judge against the police while granting bail to Disha Ravi

adminFebruary 25, 20210

ਵਾਤਾਵਰਨ ਕਾਰਕੁੰਨ ‘ਦਿਸ਼ਾ ਰਾਵੀ’ (22), ਜਿਸ ਨੂੰ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੰਟਰਨੈਟ ‘ਟੂਲ ਕਿੱਟ’ ਸਾਂਝੀ ਕਰਨ ਦੇ‌ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਅੱਜ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।ਇਹ ਦਿੱਲੀ ਪੁਲਿਸ ਨੂੰ ਇੱਕ ਝਟਕੇ ਵਜੋਂ ਮੰਨਿਆ ਜਾ ਰਿਹਾ ਹੈ ਕਿਉਂਕਿ ਪੁਲਿਸ ਦਾ ਦਾਅਵਾ ਸੀ ਕਿ ਛੱਬੀ ਜਨਵਰੀ ਦੀ ਹਿੰਸਾ ਨੂੰ ਟੂਲ-ਕਿੱਟ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਖਾਲਿਸਤਾਨੀ ਸੰਗਠਨ ‘ਪੋਇਟਿਕ ਜਸਟਿਸ ਫਾਊਂਡੇਸ਼ਨ’ ਨਾਲ ਸਾਂਝ-ਭਿਆਲੀ ਰੱਖਦਿਆਂ ਦਿਸ਼ਾ ਰਾਵੀ ਮੁੱਖ ਸਾਜਿਸ਼ਕਾਰੀ ਸੀ।ਵਰਣਨਯੋਗ ਹੈ ਕਿ ਇਹੀ ਟੂਲ ਕਿੱਟ ਸਵੀਡਿਨ ਦੀ ਮਸ਼ਹੂਰ ਵਾਤਾਵਰਣ ਕਾਰਕੁੰਨ ‘ਗ੍ਰੇਟਾ ਥਨਬਰਗ’ ਨੇ ਵੀ ਟਵਿੱਟਰ ਖਾਤੇ ਤੋਂ ਸਾਂਝੀ ਕੀਤੀ ਸੀ।ਜ਼ਮਾਨਤ ਦੇ ਹੁਕਮਾਂ ਵਿੱਚ ਅਡੀਸਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਦਰਜ ਕੀਤਾ ਕਿ ਦਿਸ਼ਾ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਦਿਸ਼ਾ ਨੂੰ ਇੱਕ ਲੱਖ ਦਾ ਨਿੱਜੀ ਬਾਂਡ ਅਤੇ ਇਸੇ ਹੀ ਰਕਮ ਦੀਆਂ ਦੋ ਜਮਾਨਤਾਂ ਭਰਣੀਆਂ ਪਈਆਂ।ਜੱਜ ਦੀਆਂ ਮੁੱਖ ਟਿੱਪਣੀਆਂ-“ਨਾ ਮਾਤਰ ਅਤੇ ਅਧੂਰੇ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਦਿਸ਼ਾ ਨੂੰ ਆਜ਼ਾਦ ਨਾ ਕਰਨ ਦਾ ਕੋਈ ਆਧਾਰ ਨਹੀਂ ਦਿਖਦਾ, ਕਿਉਂਕਿ ਉਸਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਵੀ ਨਹੀਂ ਹੈ ਤੇ ਸਮਾਜ ਵਿੱਚ ਵੀ ਚੰਗੀ ਪੈਂਠ ਹੈ, ਤਾਂ ਅਜਿਹੇ ਵਿੱਚ ਉਸਨੂੰ ਜੇਲ ਨਹੀਂ ਭੇਜਿਆ ਜਾ ਸਕਦਾ।”“ਮੇਰਾ ਵਿਚਾਰ ਹੈ ਕਿ ਲੋਕਤੰਤਰ ਵਿੱਚ, ਨਾਗਰਿਕ ਸਰਕਾਰਾਂ ਦੇ ਜ਼ਮੀਰ ਨੂੰ ਹਲੂਣਾ ਦੇਣ ਵਾਲੇ ਹੁੰਦੇ ਹਨ। ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤ ਹੋਣ ਪਿੱਛੇ ਉਹਨਾਂ ਨੂੰ ਜੇਲ ਚ ਨਹੀਂ ਸੁੱਟਿਆ ਜਾ ਸਕਦਾ। ਸਰਕਾਰਾਂ ਦੇ ਜਖਮੀ ਹੰਕਾਰ ਦੀ ਪੈਰਵਈ ਲਈ ਦੇਸ਼ ਧਰੋਹ ਦੇ ਜ਼ੁਰਮ ਦਾ ਸਹਾਰਾ ਨਹੀਂ ਲਿਆ ਜਾ ਸਕਦਾ।”“ਨਿਰੀਆਂ ਭਵਿੱਖੀ ਸੰਭਾਵਨਾਵਾਂ ਦੇ ਆਧਾਰ ਤੇ ਜਾਂਚਕਾਰੀ ਏਜੰਸੀ ਨੂੰ ਕਿਸੇ ਨਾਗਰਿਕ ਦੀ ਆਜ਼ਾਦੀ ਤੇ ਹੁਣ ਹੋਰ ਰੋਕ ਲਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।”ਕੋਰਟ ਨੇ ਰਿਗਵੇਦ ਦੀ ਤੁਕ ਦਾ ਹਵਾਲਾ ਦਿੰਦਿਆਂ ਵਿਚਾਰਿਕ ਵਿਭਿੰਨਤਾ ਪ੍ਰਤੀ ਸਤਿਕਾਰ ਜ਼ਾਹਿਰ ਕੀਤਾ। “ਸਾਡੀ ਪੰਜ ਹਜ਼ਾਰ ਪੁਰਾਣੀ ਸੱਭਿਅਤਾ ਵਿੱਚ ਵਿਭਿੰਨ ਵਰਗਾਂ ਤੋਂ ਆਉਂਦੇ ਵੱਖਰੇ ਵਿਚਾਰਾਂ ਦਾ ਕਦੇ ਵਿਰੋਧ ਨਹੀਂ ਹੋਇਆ।”
“ਇੱਥੋਂ ਤੱਕ ਕਿ ਸਾਡੇ ਸੰਸਥਾਪਕਾਂ ਨੇ ਵੀ ਵਿਚਾਰਕ ਵਿਭਿੰਨਤਾ ਦੀ ਕਦਰ ਕਰਦਿਆਂ ਇਸਨੂੰ ਬੋਲਣ ਦੀ ਆਜ਼ਾਦੀ ਵਜੋਂ, ਇੱਕ ਅਟੁੱਟ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ। ਜੋ ਕਿ ਸੰਵਿਧਾਨ ਦੇ ਆਰਟੀਕਲ ਉੱਨੀ ਵਿੱਚ ਦਰਜ ਹੈ।”“ਮੇਰੇ ਵਿਚਾਰ ਮੁਤਾਬਿਕ ਵਿਚਾਰਾਂ ਦੀ ਆਜ਼ਾਦੀ ਤੇ ਹੱਦਾਂ ਸਰਹੱਦਾਂ ਦਾ ਕੋਈ ਪਹਿਰਾ ਨਹੀਂ ਹੋਣਾ ਚਾਹੀਦਾ। ਦੁਨੀਆਂ ਤੱਕ ਆਵਾਜ਼ ਪਹੁੰਚਾਉਣਾ ਹਰ ਇੱਕ ਦਾ ਹੱਕ ਹੈ। ਹਰ ਨਾਗਰਿਕ ਨੂੰ ਆਪਣੀ ਆਵਾਜ਼ ਪਹੁੰਚਾਉਣ ਲਈ ਸੰਚਾਰ ਦੇ ਹਰ ਉਹ ਸਾਧਨ ਵਰਤਣ ਦਾ ਅਧਿਕਾਰ ਹੈ, ਜੋ ਬਿਨਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੇ ਕੋਈ ਵਰਤਣਾ ਚਾਹੁੰਦਾ ਹੈ।”“ਜਦੋਂ ਕਿ ਦੱਸੀ ਜਾ ਰਹੀ ਟੂਲਕਿੱਟ ਦਾ ਕੁਨੈਕਸ਼ਨ ਕਿਸੇ ਤਰਾਂ ਵੀ ਇਤਰਾਜ਼ਯੋਗ ਸਾਬਿਤ ਨਹੀਂ ਹੋ ਪਾ ਰਿਹਾ, ਸਬੂਤ ਮਿਟਾਉਣ ਲਈ ਵਟਸਐਪ ਚੈਟ ਨੂੰ ਡਿਲੀਟ ਕਰਨਾ ਵੀ, ਉਸਨੂੰ ਟੂਲਕਿੱਟ ਨਾਲ ਜੋੜਨ ਲਈ, ਬੇਮਤਲਬ ਜਾਪਦਾ ਹੈ।”“ਮੈਂ ਇਸ ਤੱਥ ਤੋਂ ਵੀ ਜਾਣੂ ਹਾਂ ਕਿ ਤਫਤੀਸ਼ ਇੱਕ ਨਵੇਂ ਪੜਾਅ ‘ਤੇ ਹੈ ਅਤੇ ਪੁਲਿਸ ਹੋਰ ਸਬੂਤ ਜੁਟਾਉਣ ਵੱਲ ਯਤਨਸ਼ੀਲ ਹੈ, ਪਰ ਫਿਰ ਵੀ,ਜਾਂਚਕਾਰੀ ਏਜੰਸੀ ਨੇ ਜੁਟਾਈ ਗਈ ਸਮੱਗਰੀ ਦੇ ਆਧਾਰ ਤੇ ਆਰੋਪੀ ਨੂੰ ਗ੍ਰਿਫਤਾਰ ਕਰਨ ਦਾ ਸੁਚੇਤ ਫੈਸਲਾ ਲਿਆ ਸੀ, ਤੇ ਹੁਣ ਭਵਿੱਖੀ ਸੰਭਾਵਨਾਵਾਂ ਦੇ ਆਧਾਰ ਤੇ ਕਿਸੇ ਨਾਗਰਿਕ ਦੀ ਆਜ਼ਾਦੀ ‘ਤੇ ਰੋਕ ਲਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।”“ਇਸ ਤੋਂ ਇਲਾਵਾ ਦੋਸ਼ੀ ਵੱਲੋਂ ਕਿਸੇ ਵੀ ਕਾਲ, ਭੜਕਾਹਟ, ਪ੍ਰੇਰਨਾ, ਉਤਸ਼ਾਹਿਤ ਕਰਨ ਦਾ ਕੋਈ ਰਿਕਾਰਡ ਨਹੀਂ ਹੈ,ਜੋ ਉੱਪਰ ਦੱਸੀਆਂ ਸੰਸਥਾਵਾਂ ਅਤੇ ਛੱਬੀ ਜਨਵਰੀ ਦੇ ਘਟਨਾਕ੍ਰਮ ਨਾਲ ਬੇਨਤੀ ਕਰਤਾ ਦਾ ਕੋਈ ਸੰਬੰਧ ਦਰਸਾਉਂਦਾ ਹੋਵੇ।”
“ਬੇਨਤੀ ਕਰਤਾ/ਆਰੋਪੀ , 26 ਜਨਵਰੀ, 2021 ਨੂੰ ਪੀਜੇਐਫ ਦੇ ਸੰਸਥਾਪਕਾਂ ਨਾਲ ਹਿੰਸਾ ਪੈਦਾ ਕਰਨ ਲਈ ਸਾਂਝੇ ਮਕਸਦ ਨਾਲ ਸਹਿਮਤ ਹੋਇਆ ਜਾਂ ਜਾਣਕਾਰੀ ਸਾਂਝੀ ਕੀਤੀ, ਸਬੂਤਾਂ ਦੀ ਅਣਹੋਂਦ ਕਾਰਨ, ਸਿਰਫ ਸੰਭਾਵਨਾਵਾਂ ਦੇ ਆਧਾਰ ਤੇ ਇਹ ਨਹੀਂ ਮੰਨਿਆ ਜਾ ਸਕਦਾ। 26 ਜਨਵਰੀ ਦੀ ਹਿੰਸਾ ਵਿੱਚ ਉਸਦਾ ਹੱਥ ਹੋਣਾ ਜਾਂ ਵੱਖਵਾਦੀ ਵਿਚਾਰਾਂ ਦਾ ਪਸਾਰ ਕਰਨ ਦਾ ਦੋਸ਼ ਸਿਰਫ ਇਸ ਗੱਲ ਕਰਕੇ ਉਸ ਸਿਰ ਨਹੀਂ ਮੜਿਆ ਜਾ ਸਕਦਾ ਕਿ ਉਸਨੇ ਅਜਿਹਾ ਕਰਨ ਵਾਲਿਆਂ ਨਾਲ ਮੰਚ ਸਾਂਝਾ ਕੀਤਾ ਸੀ।”

Previous Post

Deep Sidhu was remanded in judicial custody for 14 days

Next Post

Babbu Mann arrives to bid farewell to Sardul Sikandar

Related Articles

Latest

9 more companies blacklisted, including XIAOMI

Latest

Rakhi Sawant was apologized for by the truck driver See how the strips dust. | Surkhab Tv

Latest

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਮੌਤ ਦੀ ਉੱਡੀ ਅਫ਼ਵਾਹ

Latest

1 ਅਗਸਤ ਤੋਂ ਬਦਲਣ ਜਾ ਰਹੇ ਹਨ ਇਹ ਵੱਡੇ ਨਿਯਮ, ਆਮ ਲੋਕਾਂ ਨੂੰ ਮਿਲੇਗਾ ਵੱਡਾ ਫਾਇਦਾ

Latest

This mistake of the Central Government will be a great loss to the cattle breeders of Punjab

Leave a Reply Cancel reply

Your email address will not be published. Required fields are marked *

April 2021
M T W T F S S
« Mar    
 1234
567891011
12131415161718
19202122232425
2627282930  
© 2021 SURKHAB TV | Online Punjabi News & Entertainment Channel | WordPress Theme Ultra Seven
  • About Us
  • Blog
  • Contact Us
  • FACT-CHECKING POLICY
  • Gallery
  • Home
  • Privacy Policy
  • Services
  • Terms and Conditions