Punjab

Ravi Singh Khalsa Aid ਨੇ ਪੰਜਾਬ ਪੁਲਿਸ ਨੂੰ ਦਿੋੱਤਾ ਖਾਸ ਸੁਨੇਹਾ | Jaspreet Kaur | Surkhab TV

ਪੰਜਾਬ ਵਿਚ ਕੰਮ ਕਰਦੀ ਭਾਰਤੀ ਪੁਲਿਸ ਦਾ ਪੰਜਾਬ ਦੇ ਲੋਕਾਂ ਪ੍ਰਤੀ ਮਾੜਾ ਵਤੀਰਾ ਕੋਈ ਨਵੀਂ ਗੱਲ ਨਹੀਂ ਹੈ।ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਬਹੁਤ ਹੀ ਬੁਰੀ ਤਰ੍ਹਾਂ ਕੁੱਟ ਮਾਰ ਕਰਦੇ ਹੋਏ ਦਸਤਾਰਾਂ ਲਾਹੁਣ ਨਾਲ ਸਾਡਾ ਹਿਰਦਾ ਬਹੁਤ ਦੁਖੀ ਹੋਇਆ ਹੈ।ਗੁਰੂਆਂ ਦੁਆਰਾ ਬਖ਼ਸ਼ੀ ਦਸਤਾਰ ਨੂੰ ਪੈਰਾਂ ਨਾਲ ਠੁੱਡੇ ਮਾਰ ਕੇ ਲਾਹੁਣ ਵਾਲ਼ਿਆਂ ਦੁਆਰਾ ਆਪਣੇ Logo ‘ਤੇ “ਸੁਭ ਕਰਮਨ ਤੇ ਕਬਹੂੰ ਨ ਟਰੋ” ਲਿਖਣਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਅਸੀਂ ਪੁਲਿਸ ਦੁਆਰਾ ਇਹ ਪੰਕਤੀ ਲਿਖਣ ਦਾ ਵਿਰੋਧ ਕਰਦੇ ਹਾਂ ਅਤੇ ਮੰਗ(demand) ਕਰਦੇ ਹਾਂ ਕਿ ਜਦੋਂ ਤੱਕ ਪੁਲਸ ਲੋਕਾਂ ਪ੍ਰਤੀ ਆਪਣਾ ਵਤੀਰਾ ਠੀਕ ਨਹੀਂ ਕਰ ਲੈਂਦੀ, Image may contain: text that says 'ਥ কু ਚ ਕਰਮਨ ਤੋਂ ਕਬਹੁੰ ਨ PUNJAB POLICE Police to its last particle is duty'ਓਦੋਂ ਤੱਕ ਇਹਨਾਂ ਨੂੰ ਇਹ ਪੰਕਤੀ ਆਪਣੇ Logo ਵਿੱਚੋਂ ਹਟਾ ਹੀ ਦੇਣੀ ਚਾਹੀਦੀ ਹੈ।ਦੂਸਰੀ ਗੱਲ ਮੈਂ ਪੁਲਿਸ ਵਿੱਚ ਕੰਮ ਕਰ ਰਹੇ ਚੰਗੀ ਸੋਚ ਵਾਲੇ ਮੁਲਾਜ਼ਮਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਸਾਨੂੰ ਕਿਰਪਾ ਕਰਕੇ ਦੱਸੋ ਕਿ ਤੁਸੀਂ ਆਪਣੇ ਮੁਲਾਜ਼ਮ ਸਾਥੀਆਂ ਦੇ ਅਪਰਾਧਕ ਅਤੇ ਜ਼ਾਲਮਾਨਾ ਵਤੀਰੇ ‘ਤੇ ਚੁੱਪ ਕਿਉਂ ਰਹਿੰਦੇ ਹੋ ?

Related Articles

Back to top button