Sikh News

Ravi Singh ਨੇ ਸਾਂਝੀ ਕੀਤੀ ਦਿਲਚਸਪ ਵੀਡੀਓ, ਸਿੰਘ ਦਾ ਇਹ ਅੰਦਾਜ ਦੇਖਕੇ ਹੋਵੋਗੇ ਹੈਰਾਨ

ਖ਼ਾਲਸਾ ਏਡ ਵਾਲੇ ਰਵੀ ਸਿੰਘ ਦੀਆਂ ਦੋ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਇੱਕ ਵੀਡੀਓ ਵਿੱਚ ਉਹ ਰਾਈਫਲ ਨਾਲ ਨਿਸ਼ਾਨਾ ਲਗਾ ਰਹੇ ਹਨ। ਦੂਸਰੀ ਵੀਡੀਓ ਵਿੱਚ ਉਹ ਗੱਤਕਾ ਖੇਡਦੇ ਹੋਏ ਨਜ਼ਰ ਆ ਰਹੇ ਹਨ। ਰਵੀ ਸਿੰਘ ਸਿੱਖੀ ਸਿਧਾਂਤਾਂ ਨਾਲ ਜੁੜੇ ਹੋਏ ਇਨਸਾਨ ਹਨ। ਸਿੱਖੀ ਸਿਧਾਂਤਾਂ ਤੇ ਚੱਲਦੇ ਹੋਏ ਉਹ ਕੁਦਰਤੀ ਆਫਤਾਂ ਤੋਂ ਪੀੜਤ ਇਨਸਾਨਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਜਿੱਥੇ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਖਾਲਸਾ ਏਡ ਰਾਹੀਂ ਸਹਾਇਤਾ ਕੀਤੀ ਹੈ। ਉੱਥੇ ਉਨ੍ਹਾਂ ਨੇ ਬਟਾਲਾ ਵਿੱਚ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਕਾਰਨ ਨੁਕਸਾਨੀਆਂ ਗਈਆਂ। ਦੁਕਾਨਾਂ ਦੇ ਮਾਲਕਾਂ ਨੂੰ ਨਵੀਆਂ ਦੁਕਾਨਾਂ ਬਣਾ ਕੇ ਦਿੱਤੀਆਂ।ਰਵੀ ਸਿੰਘ ਦੀ ਅਗਵਾਈ ਵਿੱਚ ਖਾਲਸਾ ਏਡ ਨੇ ਸੀਰੀਆ ਵਿੱਚ ਪੀੜਤ ਔਰਤਾਂ ਦੀ ਵੀ ਪੁਕਾਰ ਸੁਣੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਰਵੀ ਸਿੰਘ ਇਨ੍ਹਾਂ ਪੀੜਤ ਔਰਤਾਂ ਦਾ ਦੁੱਖ ਵੰਡਾਉਣ ਲਈ ਸੀਰੀਆ ਪਹੁੰਚੇ। ਜਿਸ ਤਰ੍ਹਾਂ ਸਿੱਖੀ ਸਿਧਾਂਤਾਂ ਅਨੁਸਾਰ ਇੱਕ ਸਿੱਖ ਨੂੰ ਸ਼ਸਤਰ ਚਲਾਉਣ ਦੀ ਸਿੱਖਿਆ ਹੋਣੀ ਚਾਹੀਦੀ ਹੈ। ਉਸੇ ਤਰ੍ਹਾਂ ਰਵੀ ਸਿੰਘ ਨਿਸ਼ਾਨਾ ਲਾਉਣ ਵਿੱਚ ਅਤੇ ਗੱਤਕਾ ਖੇਡਣ ਵਿੱਚ ਵੀ ਦਿਲਚਸਪੀ ਰੱਖਦੇ ਹਨ। ਗੱਤਕਾ ਖੇਡਣ ਨਾਲ ਜਿੱਥੇ ਸਰੀਰ ਫਿੱਟ ਰਹਿੰਦਾ ਹੈ। ਉੱਥੇ ਇਸ ਨਾਲ ਆਤਮ ਰੱਖਿਆ ਵੀ ਹੁੰਦੀ ਹੈ ਗੱਤਕਾ ਖੇਡਣ ਨਾਲ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ। ਗੱਤਕਾ ਖੇਡਦੇ ਸਮੇਂ ਸਾਰਾ ਸਰੀਰ ਹਰਕਤ ਵਿੱਚ ਆਉਂਦਾ ਹੈ। ਜਿਸ ਕਰਕੇ ਸਰੀਰ ਬੀਮਾਰੀਆਂ ਤੋਂ ਬਚਦਾ ਹੈ। ਇਸ ਦੇ ਨਾਲ ਹੀ ਗੱਤਕਾ ਖੇਡਣ ਵਾਲੇ ਦਾ ਮਨੋਬਲ ਵੀ ਕੈਮ ਰਹਿੰਦਾ ਹੈ।ਗੱਤਕਾ ਖੇਡਣ ਵਾਲਾ ਇਨਸਾਨ ਕਦੇ ਹੌਸਲਾ ਨਹੀਂ ਹਾਰਦਾ। ਉਸ ਦਾ ਹੌਸਲਾ ਹਮੇਸ਼ਾ ਬੁਲੰਦ ਰਹਿੰਦਾ ਹੈ। ਗੱਤਕਾ ਖੇਡਣ ਵਾਲੇ ਇਨਸਾਨ ਵਿੱਚ ਆਤਮ ਵਿਸ਼ਵਾਸ ਦੀ ਘਾਟ ਨਹੀਂ ਹੁੰਦੀ। ਕਿਉਂਕਿ ਗੱਤਕਾ ਖੇਡਿਆ ਹੀ ਆਤਮ ਵਿਸ਼ਵਾਸ ਨਾਲ ਜਾਂਦਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਭਰ ਕੇ ਹੀ ਉਨ੍ਹਾਂ ਨੂੰ ਸ਼ੇਰ ਬਣਾ ਦਿੱਤਾ ਸੀ। ਜਿੱਥੇ ਉਨ੍ਹਾਂ ਨੇ ਖਾਲਸੇ ਨੂੰ ਸਵੈ ਰੱਖਿਆ ਲਈ ਹ-ਥਿਆਰ ਚਲਾਉਣ ਦੀ ਸਿੱਖਿਆ ਦਿੱਤੀ। ਉੱਥੇ ਹੀ ਉਨ੍ਹਾਂ ਨੇ ਖ਼ਾਲਸੇ ਨੂੰ ਦੁਖੀਆਂ ਦੀ ਸਹਾਇਤਾ ਕਰਨ ਲਈ ਵੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਬਿਨਾਂ ਕਿਸੇ ਭੇਦ ਭਾਵ ਤੋਂ ਕਿਸੇ ਲੋੜਵੰਦ ਦੀ ਮਦਦ ਕਰਨ ਲਈ ਸਿੱਖਾਂ ਨੂੰ ਹਮੇਸ਼ਾ ਮੋਹਰੀ ਰਹਿਣ ਲਈ ਉਤਸ਼ਾਹਿਤ ਕੀਤਾ।

Related Articles

Back to top button