News

Ravi Singh ਨੇ ਦੀਵਾਲੀ ਵਾਲੀ ਰਾਤ ਕੀ ਕੀਤਾ, ਵੀਡੀਓ ਦੇਖ ਤੁਸੀਂ ਵੀ ਕਰੋਗੇ ਸਲਾਮਾਂ

ਤਿਉਹਾਰਾਂ ਦਾ ਮਹੀਨਾ ਚੱਲ ਰਿਹਾ ਹੈ। ਇਸ ਮਹੀਨੇ ਬਹੁਤ ਸਾਰੇ ਤਿਉਹਾਰ ਆਏ ਹਨ। ਪਿਛਲੇ ਦਿਨੀਂ ਦੀਵਾਲੀ ਦਾ ਤਿਉਹਾਰ ਲੰਘਿਆ ਹੈ। ਇਸ ਤਿਉਹਾਰ ਮੌਕੇ ਹਰ ਕੋਈ ਆਪਣੇ ਘਰ ਆਪਣੇ ਪਰਿਵਾਰ ਨਾਲ ਜਸ਼ਨ ਅਤੇ ਖੁਸ਼ੀ ਮਨਾ ਰਿਹਾ ਸੀ। ਜੋ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਸਨ। ਉਹ ਕਿਸੇ ਨਾ ਕਿਸੇ ਮਜਬੂਰੀ ਜਾਂ ਹੋਰ ਕਾਰਨ ਕਰਕੇ ਦੂਰ ਸਨ ਪਰ ਇਸ ਦੁਨੀਆ ਵਿਚ ਕੁਝ ਅਜਿਹੇ ਲੋਕ ਵੀ ਹਨ। ਜੋ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਬੇਸਹਾਰਿਆਂ ਦੀ ਮਦਦ ਕਰਦੇ ਹਨ। ਇਸ ਸੂਚੀ ਵਿਚ ਸਭ ਤੋਂ ਉੱਤੇ ਨਾਮ ਖਾਲਸਾ ਏਡ ਵਾਲੇ ਰਵੀ ਸਿੰਘ ਦਾ ਆਉਂਦਾ ਹੈ। ਜੋ ਦਿਨ ਰਾਤ ਸਮਾਜ ਦੀ ਭਲਾਈ ਦੇ ਕਾਰਜਾਂ ਵਿੱਚ ਲੱਗੇ ਰਹਿੰਦੇ ਹਨ। ਰਵੀ ਸਿੰਘ ਨੇ ਆਪਣਾ ਸਾਰਾ ਜੀਵਨ ਹੀ ਸੇਵਾ ਭਾਵਨਾ ਦੇ ਕੰਮਾਂ ਵਿੱਚ ਲੰਘਾ ਦਿੱਤਾ ਹੈ।ਇਸ ਦੀਵਾਲੀ ਦੇ ਤਿਉਹਾਰ ਮੌਕੇ ਵੀ ਉਹ ਆਪਣੇ ਘਰ ਤੋਂ ਦੂਰ ਇਰਾਕ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਹ ਵੀਡੀਓ ਇਰਾਕ ਦੇ ਇਕ ਰਿਫਿਊਜੀ ਕੈਂਪ ਵਿੱਚ ਬਣਾਈ ਗਈ ਹੈ। ਇਸ ਵੀਡੀਓ ਵਿੱਚ ਰਵੀ ਸਿੰਘ ਗੱਤਕਾ ਖੇਡਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਕੁਝ ਛੋਟੇ ਬੱਚੇ ਖੜ੍ਹੇ ਹਨ। ਰਵੀ ਸਿੰਘ ਦੀ ਇਸ ਵੀਡੀਓ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਅਤੇ ਉਨ੍ਹਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਕਮੈਂਟ ਬਾਕਸ ਵਿੱਚ ਦਿੱਤੀਆਂ ਰਵੀ ਸਿੰਘ ਨੇ ਲਿਖਿਆ ਹੈ ਕਿ ਉਨ੍ਹਾਂ ਕੋਲ ਹੁਣ ਕਾਫੀ ਸਾਰੇ ਨੌਜਵਾਨ ਰਿਫਿਊਜੀ ਹਨ। ਜੋ ਇਸ ਕੈਂਪ ਵਿੱਚ ਉਨ੍ਹਾਂ ਦੇ ਫੈਨ ਹਨ ਸਭ ਤੇ ਮਿਹਰ ਹੋਵੇ।ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਰਵੀ ਸਿੰਘ ਨੇ ਆਪਣੀ ਸੰਸਥਾ ਖਾਲਸਾ ਏਡ ਦੇ ਜ਼ਰੀਏ ਬਹੁਤ ਮਦਦ ਕੀਤੀ ਹੈ ਅਤੇ ਉਹ ਹੁਣ ਤੱਕ ਜਾਰੀ ਹੈ। ਦੁਨੀਆਂ ਭਰ ਵਿੱਚ ਕਿਤੇ ਵੀ ਕੋਈ ਵੱਡੀ ਕੁਦਰਤੀ ਆਫ਼ਤ ਜਾਂ ਕੋਈ ਭਾਣਾ ਵਾਪਰ ਜਾਵੇ ਤਾਂ ਰਵੀ ਸਿੰਘ ਦੀ ਸੰਸਥਾ ਹਮੇਸ਼ਾ ਹੀ ਉੱਥੇ ਜਾ ਕੇ ਇਨਸਾਨੀਅਤ ਦੀ ਸੇਵਾ ਕਰਦੀ ਹੈ। ਖਾਲਸਾ ਏਡ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਿੱਥੇ ਕੋਈ ਨਹੀਂ ਜਾਂਦਾ। ਉੱਥੇ ਖਾਲਸਾ ਏਡ ਵਾਲੇ ਰਾਸ਼ਨ ਪਾਣੀ ਲੈ ਕੇ ਪਹੁੰਚ ਜਾਂਦੇ ਹਨ। ਔਖੇ ਸਮੇਂ ਵਿੱਚ ਲੋਕਾਂ ਦਾ ਸਾਥ ਦੇਣ ਵਾਲੀ ਇਸ ਸੰਸਥਾ ਦੇ ਜ਼ਰੀਏ ਸਿੱਖੀ ਦਾ ਦੁਨੀਆਂ ਭਰ ਵਿੱਚ ਪ੍ਰਚਾਰ ਹੋਇਆ ਹੈ ਅਤੇ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆਉਣ ਕਰਕੇ ਇਸ ਪ੍ਰਚਾਰ ਵਿਚ ਤੇਜ਼ੀ ਆਈ ਹੈ। ਹੇਠਾਂ ਦੇਖੋ ਰਵੀ ਸਿੰਘ ਦੀ ਬੱਚਿਆਂ ਨੂੰ ਗੱਤਕਾ ਸਿਖਾਉਣ ਵਾਲੀ ਵੀਡੀਓ

Related Articles

Back to top button