Punjab

Ram-Leela ਜਾਂ ਰਾਸ-ਲੀਲਾ ?? ਆਹ ਦੱਸਿਓ ਭਲਾ ਕਿਹੜੀ ਰਾਮਲੀਲਾ ਹੋਈ ?

ਦੁਸਿਹਰਾ ਆ ਰਿਹਾ ਤੇ ਵੱਖੋ ਵੱਖ ਸ਼ਹਿਰਾਂ-ਕਸਬਿਆਂ ਵਿਚ ਰਾਮਲੀਲਾ ਚਲ ਰਹੀਆਂ ਹਨ। ਪਰ ਇਹਨਾਂ ਰਾਮ ਲੀਲਾ ਵਿਚ ਜੋ ਕੁਝ ਕੀਤਾ ਜਾ ਰਿਹਾ ਹੈ ਉਹ ਰਾਮਲੀਲਾ ਦੇ concept ਵਿਚ ਜਚਦਾ ਨਹੀਂ ਲਗ ਰਿਹਾ। ਖਾਸ ਕਰਕੇ ਪੰਜਾਬ ਵਿਚ ਹੁੰਦੀਆਂ ਰਾਮਲੀਲਾ ਝਾਕੀਆਂ ਵਿਚ ਜੋ ਰਾਮਲੀਲਾ ਦੇ ਨਾਮ ਤੇ ਰਾਸ ਲੀਲਾ ਕੀਤੀ ਜਾ ਰਹੀ ਹੈ,ਜੋ ਅਸ਼ਲੀਲਤਾ ਨਾਲ ਭਰੀਆਂ ਝਾਕੀਆਂ ਸੋਸ਼ਲ ਮੀਡੀਆ ਤੇ ਚਰਚਾ ਵਿਚ ਹਨ ਉਸ ਬਾਰੇ ਖੁਦ ਨੂੰ ਸ਼੍ਰੇਸ਼ਟ ਹਿੰਦੂ ਕਹਿਣ ਵਾਲੇ ਬਿਲਕੁਲ ਚੁੱਪ ਹਨ। ਇੱਕ ਪਾਸੇ ਫਿਰਕੂ ਹਿੰਦੂ ਜਥੇਬੰਦੀਆਂ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਲਈ ਕਦੇ ਸ੍ਰੀ ਦਰਬਾਰ ਸਾਹਿਬ ਵਰਗੇ ਮਾਡਲ ਬਣਾਕੇ ਵਿਚ ਦੁਰਗਾ ਪੂਜਾ ਕਰ ਰਹੀਆਂ ਹਨ ਤੇ ਕਦੇ ਰਾਮਲੀਲਾ ਵਿਚ ਮੂਲ ਮੰਤਰ ਤੇ ਨਾਚ ਹੋ ਰਹੇ ਹਨ। ਦੂਜੇ ਪਾਸੇ ਇਹਨਾਂ ਦੇ ਧਰਮ ਦੀ ਰਾਮਲੀਲਾ ਦੇ ਨਾਮ ਤੇ ਅਸ਼ਲੀਲਤਾ ਭਰਕੇ ਜੋ ਕੁਝ ਹੋ ਰਿਹਾ,ਹਿੰਦੂ ਧਰਮ ਦਾ ਇਹ ਅਪਮਾਨ ਕੋਈ ਨਹੀਂ ਦੇਖ ਰਿਹਾ। Image result for ramlila ravanਹਾਂ! ਕੁਝ ਸੁਹਿਰਦ ਹਿੰਦੂ ਵੀਰ ਇਸ ਬਾਰੇ ਜਰੂਰ ਸਵਾਲ ਕਰ ਰਹੇ ਹਨ ਕਿ ਅਜਿਹੀਆਂ ਹਰਕਤਾਂ ਬੰਦ ਕੀਤੀਆਂ ਜਾਣ। ਚਲੋ ਤੁਹਾਡੇ ਨਾਲ ਕੁਝ ਵੀਡੀਓ ਸਾਂਝੀਆਂ ਕਰਦੇ ਹਾਂ,ਦੱਸਿਆ ਭਲਾ ਇਹ ਕਿਹੜੀ ਰਾਮਲੀਲਾ ਹੋਈ ?? ਸਿੱਖ ਕੌਮ ਵਿਚ ਬ੍ਰਾਹਮਣਵਾਦ ਦੀ ਰਲਗੱਡ ਕਰਨ ਵਾਲੇ ਇੱਕ ਵਾਰੀ ਆਪਣੀ ਪੀੜੀ ਹੇਠ ਤਾਂ ਸੋਟਾ ਫੇਰ ਲੈਣ। ਜੋ ਗੰਦ ਇਹਨਾਂ ਰਾਮਲੀਲਾ ਦੇ ਨਾਮ ਤੇ ਪਾਇਆ ਜਾ ਰਿਹਾ ਹੈ ਉਹ ਗੰਦ ਸਾਫ ਕਰਨ।

Related Articles

Back to top button