Sikh News
Rajpure ਵਾਲੇ ਸਿੰਘ ਨੇ ਸਿੱਧੇ ਨਾਮ ਹੀ ਲੈ ਦਿੱਤੇ | ਕਹਿੰਦਾ ਹੁਣ ਸਾਡੇ ਬਾਰੇ ਵੀ ਲੋਕ ਬੋਲ ਰਹੇ ‘ਇਹਨਾਂ ਭੱਜ ਜਾਣਾ”

ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਨੇ ਧਾਰਮਿਕ ਸਜਾ ਸੁਣਾਈ ਹੈ। SGPC ਦੀ ਮੌਜੂਦਾ ਅੰਤ੍ਰਿਗ ਕਮੇਟੀ ਨੂੰ ਤਨਖਾਹੀਆ ਕਰਾਰ ਦਿੱਤਾ ਹੈ। SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੂੰ ਵੀ ਝਾੜੂ ਲਗਾਉਣ ਦੀ ਸਜਾ ਸੁਣਾਈ ਗਈ ਹੈ।ਇਹ ਸਜਾ ਗੁਰਦੁਆਰਾ ਸਾਰਾਗੜ੍ਹੀ ਤੋਂ ਦਰਬਾਰ ਸਾਹਿਬ ਤੱਕ ਝਾੜੂ ਲਗਾਉਣ ਦੀ ਸਜਾ ਸੁਣਾਈ ਗਈ ਹੈ।ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਨੇ 2016 ਦੀ ਅੰਤ੍ਰਿਗ ਕਮੇਟੀ ਨੂੰ ਇਕ ਮਹੀਨੇ ਦੇ ਅੰਦਰ ਸਹਿਜ ਪਾਠ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੌਜੂਦਾ ਅੰਤ੍ਰਿੰਗ ਕਮੇਟੀ ਨੂੰ ਗੁਰਦੁਆਰਾ ਰਾਮਸਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉਤੇ ਅਖੰਡ ਪਾਠ ਕਰਵਾਉ ਨੂੰ ਕਿਹਾ ਹੈ ਅਤੇ ਅਖੰਡ ਪਾਠ ਦੇ ਆਰੰਭ ਤੋਂ ਭੋਗ ਤੱਕ ਤਿੰਨ ਦਿਨ ਗੁਰਦੁਆਰਾ ਰਾਮਸਰ ਤੋਂ ਦਰਬਾਰ ਸਾਹਿਬ ਤੱਕ ਝਾੜੂ ਲਗਾਉਣਾ ਹੋਵੇਗਾ।