Purchase new Tractor of Mahindra in just Rs. 5000 ! | Surkhab TV

ਅੱਜ ਦੇ ਸਮੇਂ ਵਿਚ ਟਰੈਕਟਰ ਦੇ ਬਿਨਾਂ ਖੇਤੀ ਬਹੁਤ ਮੁਸ਼ਕਲ ਹੋ ਚੁੱਕੀ ਹੈ ਅਤੇ ਹਰ ਕਿਸਾਨ ਦੇ ਕੋਲ ਟਰੈਕਟਰ ਹੋਣਾ ਸਭਤੋਂ ਜ਼ਿਆਦਾ ਜਰੂਰੀ ਹੋ ਗਿਆ ਹੈ। ਪਰ ਜ਼ਿਆਦਾ ਮਹਿੰਗਾ ਹੋਣ ਦੇ ਕਾਰਨ ਹਰ ਕਿਸਾਨ ਟਰੈਕਟਰ ਨਹੀਂ ਖਰੀਦ ਪਾਉਂਦਾ। ਕਿਉਂਕਿ ਟਰੈਕਟਰ ਖਰੀਦਣ ਲਈ ਕਿਸਾਨਾਂ ਨੂੰ ਇੱਕਠੇ ਪੈਸੇ ਦੇਣੇ ਪੈਂਦੇ ਹਨ ਪਰ ਛੋਟੇ ਕਿਸਾਨ ਇੰਨਾ ਪੈਸਾ ਜਮਾਂ ਨਹੀਂ ਕਰ ਪਾਉਂਦੇ ।ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਟਰੈਕਟਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਕਿਸਾਨ ਸਿਰਫ 5000 ਰੁਪਏ ਵਿੱਚ ਪੱਕਾ ਕਰ ਸਕਦੇ ਹਨ। ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਮਹਿੰਦਰਾ ਨੇ ਬਹੁਤ ਹੀ ਸ਼ਾਨਦਾਰ ਅਤੇ ਪਾਵਰਫੁਲ ਟਰੈਕਟਰ ਲਾਂਚ ਕਰ ਦਿੱਤਾ ਹੈ ਜਿਸਨੂੰ ਕਿਸਾਨ ਸਿਰਫ 5000 ਰੁਪਏ ਵਿੱਚ ਬੁੱਕ ਕਰ ਸਕਦੇ ਹਨ। ਅੱਜ ਅਸੀ ਤੁਹਾਨੂੰ ਇਸ ਟਰੈਕਟਰ ਅਤੇ ਇਸਨੂੰ ਬੁੱਕ ਕਰਨ ਬਾਰੇ ਪੂਰੀ ਜਾਣਕਾਰੀ ਦੇਵਾਂਗੇ।ਕਿਸਾਨ ਵੀਰੋ ਮਹਿੰਦਰਾ ਦੁਆਰਾ ਲਾਂਚ ਕੀਤੇ ਗਏ ਨਵੇਂ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ ਇਸਦਾ ਮਾਡਲ Mahindra 575 DI ਸਰਪੰਚ ਪਲਸ ਹੈ।
ਕੰਪਨੀ ਦੁਆਰਾ ਇਸ ਟਰੈਕਟਰ ਨੂੰ 47 HP ਵੈਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਜੇਕਰ ਤੁਸੀ ਇਸਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀ ਇਸਨੂੰ ਸਿਰਫ 5000 ਰੁਪਏ ਵਿੱਚ ਬੁੱਕ ਕਰਵਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸਦੀ ਆਨਲਾਇਨ ਬੁਕਿੰਗ ਵੀ ਕੀਤੀ ਜਾ ਸਕਦੀ ਹੈ।ਇਸ ਟਰੈਕਟਰ ਨੂੰ 4 ਸਿਲੇਂਡਰ ਇੰਜਨ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਤੁਹਾਨੂੰ ਪਾਵਰ ਸਟੇਰਿੰਗ ਦੇ ਨਾਲ ਮਿਲਣ ਵਾਲਾ ਹੈ। ਲਿਫਟ ਕਪੈਸਿਟੀ ਦੀ ਗੱਲ ਕਰੀਏ ਤਾਂ ਇਹ ਕਰੀਬ 1500 ਕਿੱਲੋ ਤੱਕ ਦਾ ਵਜਨ ਚੱਕ ਸਕਦਾ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਇਸ ਟਰੈਕਟਰ ਤੇ ਤੁਹਾਨੂੰ 6 ਸਾਲ ਦੀ ਵਾਰੰਟੀ ਦੇਵੇਗੀ । ਕੀਮਤ ਦੀ ਗੱਲ ਕਰੀਏ ਤਾਂ ਇਸ ਟਰੈਕਟਰ ਨੂੰ ਕਿਸਾਨ ਸਿਰਫ 6 ਲੱਖ 30 ਹਜ਼ਾਰ ਰੁਪਏ ਦੀ ਸ਼ੁਰੁਆਤੀ ਕੀਮਤ ਉੱਤੇ ਖਰੀਦ ਸਕਦੇ ਹਨ।