PollyWood

Punjab ਦੇ ਲੋਕਾਂ ਲਈ ਵੱਡੀ ਰਾਹਤ, ਕੈਪਟਨ ਨੇ ਬਿਜਲੀ ਦੇ ਬਿੱਲਾ ਨੂੰ ਲੈਕੇ ਕਰ ਦਿੱਤਾ ਇਹ ਵੱਡਾ ਐਲਾਨ

ਮਹਾਮਾਰੀ ਦੇ ਕਾਰਨ ਲੱਗੇ ਲਾਕਡਾਊਨ ਦੇ ਕਾਰਨ ਸੂਬੇ ਦੇ ਲੋਕਾਂ ਦੇ ਕਾਰੋਬਾਰ ਠੱਪ ਹੋਣ ਕਾਰਨ ਪਹਿਲਾਂ ਹੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉੱਤੋਂ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਲੋਕਾਂ ਨੂੰ ਵੱਡੇ ਝਟਕੇ ਦੇ ਦਿੱਤੇ ਹਨ। ਮੰਦੀ ਦੇ ਬਾਵਜੂਦ ਵੀ ਸਰਕਾਰ ਨੇ ਲੋਕਾਂ ਕੋਲੋਂ ਬਿਜਲੀ ਦੇ ਬਿੱਲ ਵਸੂਲੇ ਹਨ। ਨਾਲ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਬਿਜਲੀ ਦੇ ਬਿੱਲ ਬਹੁਤ ਜਿਆਦਾ ਆ ਰਹੇ ਹਨ ਅਤੇ ਉਨ੍ਹਾਂ ਦੀ ਖਪਤ ਬਹੁਤ ਘੱਟ ਹੈ।ਪਰ ਇਸੇ ਵਿਚਕਾਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਆਮ ਲੋਕਾਂ ਵੱਲੋਂ ਵਾਧੂ ਬਿਜਲੀ ਬਿੱਲ ਆਉਣ ਦੀ ਸ਼ਿਕਾਇਤ ‘ਤੇ ਕੈਪਟਨ ਨੇ ਸਪੱਸ਼ਟੀਕਰਨ ਦਿੰਦਿਆਂ ਇਹ ਕਿਹਾ ਹੈ ਕਿ ਅਜੇ ਮੀਟਰਾਂ ਦੀ ਰੀਡਿੰਗ ਨਹੀਂ ਹੋ ਰਹੀ। ਇਸੇ ਕਾਰਨ ਬਿਨਾ ਰੀਡਿੰਗ ਤੋਂ ਬਿੱਲ ਦਿੱਤੇ ਗਏ ਹਨ ਅਤੇ ਉਹ ਸਿਰਫ ਐਸਟੀਮੇਟਡ ਬਿੱਲ ਹਨ ਜਿਨ੍ਹਾਂ ਵਿੱਚ ਵਾਧੂ ਚਾਰਜ ਲਗਾਇਆ ਗਿਆ ਹੈ।ਮੁਖ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਮਾਰਚ ਦੇ ਮਹੀਨੇ ਤੋਂ ਹੀ ਜਦੋਂ ਤੋਂ ਇਹ ਮਹਾਮਾਰੀ ਫੈਲੀ ਹੈ, ਉਸ ਸਮੇਂ ਤੋਂ ਹੀ ਮੀਟਰਾਂ ਦੀ ਰੀਡਿੰਗ ਬੰਦ ਕੀਤੀ ਗਈ ਹੈ, ਪਰ ਹੁਣ ਇਸ ਨੂੰ ਖੁੱਲ੍ਹਵਾ ਦਿੱਤਾ ਜਾਵੇਗਾ। ਕੈਪਟਨ ਨੇ ਇਹ ਵੀ ਕਿਹਾ ਕਿ ਮੀਟਰਾਂ ਦੀ ਰੀਡਿੰਗ ਕਰਨ ਤੋਂ ਬਾਅਦ ਬਿਜਲੀ ਬਿੱਲਾਂ ਦੌਰਾਨ ਆਮ ਜਨਤਾ ਕੋਲੋਂ ਜਿੰਨੇ ਵੀ ਵਾਧੂ ਚਾਰਜ ਕੀਤੇ ਗਏ ਹਨ, ਉਨ੍ਹਾਂ ਦੀ ਐਡਸਜਸਮੈਂਟ ਕਰ ਦਿੱਤੀ ਜਾਵੇਗੀ ਅਤੇ ਬਿੱਲ ਘਟਾ ਦਿੱਤੇ ਜਾਂਣਗੇ।ਉਨ੍ਹਾਂ ਸਪਸ਼ਟ ਕਰ ਦਿੱਤਾ ਕਿ ਲੋਕ ਇਹ ਨਾ ਸਮਝਣ ਕਿ ਬਿਜਲੀ ਬੋਰਡ ਸਿਰਫ ਪੈਸੇ ਕਮਾਉਣ ਲਈ ਬੈਠਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੀਟਰਾਂ ਦੀ ਰੀਡਿੰਗ ਨਾ ਹੋਣ ਕਾਰਨ ਜਿਆਦਾਤਰ ਲੋਕਾਂ ਦੇ ਬਿੱਲ ਔਸਤ ਦੇ ਹਿਸਾਬ ਭੇਜੇ ਗਏ ਹਨ। ਪਰ ਹੁਣ ਬਿਜਲੀ ਮਹਿਕਮੇ ਨੂੰ ਨਿਰਦੇਸ਼ ਦੇ ਦਿਤੇ ਗਏ ਹਨ ਕਿ ਅਗਲੇ ਬਿਜਲੀ ਬਿੱਲਾਂ ‘ਚ ਵਾਧੂ ਲਏ ਗਏ ਪੈਸਿਆਂ ਦੀ ਐਡਜਸਟਮੈਂਟ ਕੀਤੀ ਜਾਵੇ।

Back to top button