Punjab

Punjab ਦੇ ‘ਬਿਜਲੀ ਖਪਤਕਾਰਾਂ’ ਲਈ ਵੱਡਾ ਝਟਕਾ!, ਸਰਕਾਰ ਨੇ ਬਿਜਲੀ ਦਰਾਂ ਵਿੱਚ ਕੀਤਾ ਏਨਾ ਵਾਧਾ

ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਇੱਕ ਵਾਰ ਫਿਰ ਘਰੇਲੂ, ਗੈਰ-ਰਿਹਾਇਸ਼ੀ ਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ’ਚ ਵਾਧਾ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਨਵੀਆਂ ਦਰਾਂ 1 ਜੂਨ, 2020 ਤੋਂ 31 ਮਾਰਚ 2021 ਤੱਕ ਲਾਗੂ ਰਹਿਣਗੀਆਂ। ਨਵੀਆਂ ਦਰਾਂ ਦੇ ਅਨੁਸਾਰ ਘਰੇਲੂ ਖਪਤਕਾਰਾਂ ਲਈ 2 ਕਿਲੋਵਾਟ ਲੋਡ ਤੱਕ ਪਹਿਲੀਆਂ 100 ਯੂਨਿਟਾਂ ਲਈ ਕੋਈ ਤਬਦੀਲੀ ਨਹੀਂ ਕੀਤੀ ਗਈ।ਜਦਕਿ 101 ਤੋਂ 300 ਤੱਕ ਯੂਨਿਟਾਂ ਦੀ ਦਰ ਨੂੰ ਘਟਾ ਕੇ 6.59 ਰੁਪਏ ਦੀ ਥਾਂ 6.34 ਰੁਪਏ ਪ੍ਰਤੀ ਯੂਨਿਟ ਕੀਤਾ ਗਿਆ ਹੈ। ਇਸਤੋਂ ਬਾਅਦ ਯਾਨੀ 300 ਤੋਂ ਵੱਧ ਯੂਨਿਟ ਬਿਜਲੀ ਲਈ ਦਰ 7.20 ਰੁਪਏ ਤੋਂ ਵਧਾ ਕੇ 7.30 ਰੁਪਏ ਕਰ ਦਿੱਤੀ ਗਈ ਹੈ। 500 ਤੋਂ ਵੱਧ ਯੂਨਿਟ ਖਪਤ ਵਾਲਿਆਂ ਲਈ ਦਰ 7.40 ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਤੱਕ 101 ਤੋਂ 500 ਜਾਂ ਇਸ ਤੋਂ ਵੱਧ ਯੂਨਿਟ ਬਿਜਲੀ ਖਪਤ ਲਈ ਫਿਕਸ ਚਾਰਜਿਜ਼ 45 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਤੋਂ ਵਧਾ ਕੇ 60 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਕਰ ਦਿੱਤੇ ਗਏ ਹਨ।7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਫਿਕਸ ਚਾਰਜਿਜ਼ ਨੂੰ 50 ਤੋਂ ਵਧਾ ਕੇ 75 ਰੁਪਏ ਮਹੀਨਾ ਪ੍ਰਤੀ ਕਿਲੋਵਾਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 0 ਤੋਂ 100 ਯੂਨਿਟ ਖਪਤ ਵਾਲਿਆਂ ਲਈ ਦਰ 4.99 ਰੁਪਏ ਤੋਂ ਘਟਾ ਕੇ 4.49 ਰੁਪਏ ਕਰ ਦਿੱਤੇ ਗਏ ਹਨ। 101 ਤੋਂ 300 ਯੂਨਿਟ ਲਈ ਦਰ 6.59 ਤੋਂ ਘਟਾ ਕੇ 6.34 ਰੁਪਏ ਅਤੇ 301 ਤੋਂ 500 ਤੱਕ ਲਈ ਦਰ 7.20 ਰੁਪਏ ਤੋਂ ਵਧਾ ਕੇ 7.30 ਰੁਪਏ, 500 ਤੋਂ ਵੱਧ ਲਈ ਦਰ 7.41 ਤੋਂ ਤੋਂ ਘਟਾ ਕੇ 7.30 ਰੁਪਏ ਕਰ ਦਿੱਤੀ ਗਈ ਹੈ।ਸਭਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਲਈ 2000 ਕਿਲੋਵਾਟ ਤੋਂ ਵੱਧ ਲੋਡ ਲਈ ਦਰ 6.06 ਰੁਪਏ ਪ੍ਰਤੀ ਕਿਲੋਵਾਟ ਤੋਂ ਵਧਾ ਕੇ 6.11 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤੀ ਗਈ ਹੈ। ਨਾਲ ਹੀ ਗੈਰ-ਰਿਹਾਇਸ਼ੀ ਸਪਲਾਈ ਲਈ 20 ਤੋਂ 100 ਕੇ. ਵੀ. ਏ.ਤੱਕ ਦਰ 6.32 ਰੁਪਏ ਤੋਂ ਵਧਾ ਕੇ 6.35 ਰੁਪਏ ਪ੍ਰਤੀ ਕੇ. ਵੀ. ਏ. ਕਰ ਦਿੱਤੀ ਗਈ ਹੈ।ਇੰਡਸਟਰੀ ਦੀ ਗੱਲ ਕਰੀਏ ਤਾਂ ਸਮਾਲ ਪਾਵਰ ਅਤੇ ਮੀਡੀਅਮ ਸਪਲਾਈ ਖਪਤਕਾਰਾਂ ਲਈ ਦਰਾਂ ‘ਚ ਕੋਈ ਵਾਧਾ ਨਹੀਂ ਹੋਇਆ। ਇਸੇ ਤਰਾਂ ਜਨਰਲ ਇੰਡਸਟਰੀ ਲਈ 100 ਤੋਂ 1000 ਕੇ. ਵੀ. ਏ. ਤੱਕ ਕੋਈ ਤਬਦੀਲੀ ਨਹੀਂ, 1000 ਕੇ. ਵੀ. ਏ. ਤੋਂ 2500 ਕੇ. ਵੀ. ਏ. ਤੱਕ ਦਰ 5.93 ਕੇ. ਵੀ. ਏ. ਤੋਂ ਵਧਾ ਕੇ 6.08 ਕੇ. ਵੀ. ਏ. ਕਰ ਦਿੱਤੀ ਗਈ ਹੈ। 2500 ਤੋਂ ਵੱਧ 5.98 ਰੁਪਏ ਤੋਂ ਵਧ ਕੇ 6.19 ਪ੍ਰਤੀ ਕੇ. ਵੀ. ਏ ਹੋ ਗਈ ਹੈ। ਪੀ. ਆਈ. ਯੂ. ਇੰਡਸਟਰੀ ਲਈ 1000 ਕੇ. ਵੀ. ਏ ਤੋਂ 2500 ਕੇ. ਵੀ. ਏ ਤੱਕ ਦਰ 6.18 ਪ੍ਰਤੀ ਕੇ. ਵੀ. ਏ ਤੋਂ ਵਧਾ ਕੇ 6.33 ਕੇ. ਵੀ. ਏ ਕੀਤਾ ਗਿਆ ਹੈ।

Related Articles

Back to top button