Punjab

Punjab ਚ ਸੜਕ ਤੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ

ਸੜਕ ਤੇ ਵਾਪਰਿਆ ਕਹਿਰ ਮੋਰਿੰਡਾ ਕੁਰਾਲੀ ਰੋਡ ‘ਤੇ ਸਥਿਤ ਬਾਈਪਾਸ ਦੇ ਪੁਲ ਹੇਠ ਇਕ ਟਰੱਕ ਵਲੋਂ ਟੱ ਕ ਰ ਲਗਣ ਕਾਰਨ ਮੋਟਰਸਾਈਰਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕਮੌਕੇ ਤੋਂ ਖਿਸਕ ਗਿਆ। ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਕਾਫ਼ੀ ਸਮਾਂ ਪੁਲਸ ਜਾਂ ਕੋਈ ਅਧਿਕਾਰੀ ਨਾ ਆਉਣ ਕਾਰਨ ਲੋਕਾਂ ਨੇ ਟਰੱਕ ਨੂੰ ਅੱ ਗ ਲਗਾ ਦਿੱਤੀ। ਬਾਅਦ ਵਿਚ ਸਥਾਨ ‘ਤੇ ਪਹੁੰਚੀ ਪੁਲਸ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤਕੀਤਾ ਗਿਆ। ਸੂਚਨਾ ਮਿਲਣ ‘ਤੇ ਰੋਪੜ, ਮੋਹਾਲੀ, ਖਰੜ ਅਤੇ ਚਮਕੌਰ ਸਾਹਿਬ ਤੋਂ ਅੱ ਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਜੋ ਲਗਾਤਾਰ ਕਈ ਘੰਟੇ ਅੱਗ ਬੁਝਾਉਣ ਵਿਚ ਲੱਗੀਆਂ ਰਹੀਆਂ ।ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਸਭ ਤੋਂ ਪਹਿਲਾਂ ਰੋਪੜ ਫਾਇਰ ਬ੍ਰਿਗੇਡ ਨੂੰਮਿਲੀ ਜਿਸ ‘ਤੇ ਰੋਪੜ ਤੋਂ ਅੱਗ ਬੁਝਾਊ ਗੱਡੀ ਭੇਜੀ ਗਈ। ਪ੍ਰੰਤੂ ਅੱਗ ਜ਼ਿਆਦਾ ਹੋਣ ਕਾਰਨ ਖਰੜ, ਮੁਹਾਲੀ ਅਤੇ ਚਮਕੌਰ ਸਾਹਿਬ ਤੋਂ ਵੀ ਅੱਗ ਬੁਝਾਊ ਟੀਮਾਂ ਮੰਗਵਾਈਆਂ ਗਈਆਂ।ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਟਰੱਕ ਵਿਚ ਸ਼ਾਇਦ ਕੋਈ ਜਲਨਸ਼ੀਲ ਪਦਾਰਥ ਭਰਿਆ ਸੀ ਜਿਸ ਕਾਰਨ ਅੱਗ ਬੁਝਾਉਣ ਦੇ ਬਾਵਜੂਦ ਵੀ ਅੱਗ ਵਾਰ-ਵਾਰ ਭ ੜ ਕ ਰਹੀ ਸੀ ਅਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਰਾਤ ਦੋ ਵਜੇ ਤੱਕ ਵੀ ਜਾਰੀ ਸਨ।

Related Articles

Back to top button