Agriculture

PR114 ਝੋਨਾ ਜਾਣੋ ਬਾਕੀਆਂ ਨਾਲੋ ਜਿਆਦਾ ਪੀਲਾ ਕਿਉਂ ਹੋ ਰਿਹਾ ਹੈ ਅਤੇ ਕੀ ਹੈ ਇਸਦਾ ਹੱਲ?

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨ ਵੀਰਾਂ ਨੂੰ ਇਸ ਸਮੇਂ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ PR114 ਕਿਸਮ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸਦਾ ਝੋਨਾ ਬਾਕੀਆਂ ਨਾਲ ਜਿਆਦਾ ਪੀਲਾ ਹੋ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਜਿਆਦਾ ਪੀਲਾ ਕਿਉਂ ਹੋ ਰਿਹਾ ਹੈ ਅਤੇ ਇਸਦਾ ਕੀ ਹੱਲ ਹੈ।ਤੁਹਾਨੂੰ ਦੱਸ ਦੇਈਏ ਕਿ PR114 ਝੋਨਾ ਕੱਦੂ ਵਾਲਾ ਅਤੇ ਸਿੱਧੀ ਬਿਜਾਈ ਵਾਲਾ ਦੋਵਾਂ ਦਾ ਇੱਕੋ ਹੀ ਹਾਲ ਹੈ। ਇਸ ਝੋਨੇ ਦੇ ਹੇਠਲੇ ਪੱਤੇ ਬਹੁਤ ਜਿਆਦਾ ਪੀਲੇ ਪਏ ਹੋਏ ਹਨ। ਹਾਲਾਂਕਿ ਝੋਨੇ ਨੇ ਫੋਟ ਚੰਗੀ ਕੀਤੀ ਹੈ ਪਰ ਦੇਖਣ ਵਿਚ ਇਹ ਸੋਹਣਾ ਨਹੀਂ ਲੱਗ ਰਿਹਾ। ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ PR 114 ਝੋਨਾ PR ਦੀਆਂ ਹੋਰ ਕਿਸਮਾਂ ਜਾਂ ਪੂਸਾ 44 ਕਿਸਮਾਂ ਤੋਂ ਵੱਖਰਾ ਹੁੰਦਾ ਹੈ।Apni Kheti Expertਇਸ ਝੋਨੇ ਦੀ ਸ਼ੁਰੂਆਤੀ ਫੋਟ ਕਾਫੀ ਜਿਆਦਾ ਹੁੰਦੀ ਹੈ। ਪਰ ਹਲਕਿਆਂ ਅਤੇ ਦਰਮਿਆਨੀਆਂ ਜਮੀਨ ਵਿਚ ਕਿਸਾਨ ਇੱਕ ਗਲਤੀ ਕਰਦੇ ਹਨ ਕਿ ਜਾਂ ਤਾਂ ਕਿਸਾਨ ਖੜੇ ਪਾਣੀ ਵਿਚ ਯੂਰੀਆ ਪਾ ਰਹੇ ਹਨ ਜੋ ਕਿ ਗੈਸ ਬਣਕੇ ਉੱਡ ਰਹੀ ਹੈ। ਜਾ ਫਿਰ ਕਿਸਾਨ ਖੇਤ ਵਿਚ ਯੂਰੀਆ ਪਾ ਕੇ 24 ਘੰਟੇ ਦੇ ਅੰਦਰ ਖੇਤ ਨੂੰ ਪਾਣੀ ਦੇ ਦਿੰਦੇ ਹਨ। ਜਿਸ ਕਾਰਨ ਯੂਰੀਆ ਪਾਣੀ ਦੇ ਨਾਲ ਹੇਠਲੀਆਂ ਤਹਿਆਂ ਵਿਚ ਚਲੀ ਜਾਂਦੀ ਹੈ ਅਤੇ ਬੂਟੇ ਨੂੰ ਨਹੀਂ ਲੱਗਦੀ।Translation Help | Bhangra Teams' Forumਸ਼ੁਰੂਆਤੀ ਫੋਟ ਦੇ ਕਾਰਨ ਹੀ ਇਸ ਵਿਚ ਪੀਲਾਪਨ ਜਿਆਦਾ ਦਿਖਾਈ ਦੇ ਰਿਹਾ ਹੈ। ਕਈ ਕਿਸਾਨ ਵੀਰ ਇਸਨੂੰ ਜਿੰਕ ਦੀ ਘਾਟ ਨਾ ਜੋੜ ਰਹੇ ਹਨ ਅਤੇ ਕਈ ਸਪਰੇਆਂ ਵੀ ਕਰ ਰਹੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਜ਼ਿੰਕ ਦੀ ਘਾਟ ਨਹੀਂ ਹੈ। ਇਹ ਸਿਰਫ ਯੂਰੀਆ ਜਾਂ ਨਾਈਟ੍ਰੋਜਨ ਦੀ ਘਾਟ ਕਾਰਨ ਹੁੰਦਾ ਹੈ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button