Latest

PM Modi calls for corona curfew instead of night curfew, meets state chief ministers

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਮੁੱਖ ਮੰਤਰੀਆਂ ਦਾ ਸੁਝਾਅ ਜ਼ਰੂਰੀ ਹੈ। ਇਕ ਵਾਰ ਫਿਰ ਤੋਂ ਚੁਣੌਤੀਪੂਰਵਕ ਸਥਿਤੀ ਬਣ ਰਹੀ ਹੈ। ਇਕ ਵਾਰ ਫਿਰ ਸ਼ਾਸਨ ਵਿਵਸਥਾ ‘ਚ ਸੁਧਾਰ ਜ਼ਰੂਰੀ ਹੈ। ਲੋਕ ਲਾਪਰਵਾਹ ਦਿਖ ਰਹੇ ਹਨਪੀਐਮ ਮੋਦੀ ਨੇ ਕਿਹਾ ਕਿ ਦੇਸ਼ ਪਹਿਲੇ ਫੇਜ਼ ਦੀ ਪੀਕ ਤੋਂ ਅੱਗੇ ਵਧ ਚੁੱਕਾ ਹੈ। ਕਈ ਸੂਬੇ ਪਹਿਲੇ ਫੇਜ ਦੇ ਪੀਕ ਨੂੰ ਪਾਰ ਕਰ ਚੁੱਕੇ ਹਨ। ਕਈ ਸੂਬੇ ਇਸ ਵੱਲ ਵਧ ਰਹੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਾਈਟ ਕਰਫਿਊ ਦੀ ਵਕਾਲਤ ਕਰਦਿਆਂ ਹੋਇਆਂ ਕਿਹਾ ਕਿ ਇਸ ਦੀ ਥਾਂ ਸਾਨੂੰ ਕੋਰੋਨਾ ਕਰਫਿਊ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ‘ਚ ਸੰਦੇਸ਼ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਸਵਾਲ ਉਠਾਉਂਦੇ ਹਨ ਕਿ ਕੀ ਕੋਰੋਨਾ ਸਿਰਫ ਰਾਤ ‘ਚ ਫੈਲਦਾ ਹੈ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਨਾਈਟ ਕਰਫਿਊ ਦਾ ਫਾਰਮੂਲਾ ਦੁਨੀਆ ਭਰ ‘ਚ ਅਜਮਾਇਆ ਗਿਆ ਹੈ।Important for new generation to know stages of Guru Tegh Bahadur's life: PM  | Hindustan Timesਪੀਐਮ ਮੋਦੀ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਕੋਰੋਨਾ ਕਰਫਿਊ ਰਾਤ 10 ਵਜੇ ਤੋਂ ਚਾਲੂ ਕਰਨ ਤੇ ਸਵੇਰ ਤਕ ਚੱਲੇ। ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਕੰਮ ਆ ਰਿਹਾ ਹੈ। ਪੀਐਮ ਨੇ ਕਿਹਾ ਕਿ ਤਮਾਮ ਚੁਣੌਤੀਆਂ ਦੇ ਬਾਵਜੂਦ ਸਾਡੇ ਕੋਲ ਪਹਿਲਾਂ ਦੇ ਮੁਕਾਬਲੇ ਬਿਹਤਰ ਤਜ਼ਰਬਾ ਹੈ। ਸਾਧਨ ਹਨ, ਵੈਕਸੀਨ ਹਨ। ਲੋਕਾਂ ਦੀ ਹਿੱਸੇਦਾਰੀ ਦੇ ਨਾਲ-ਨਾਲ ਸਾਡੇ ਮਿਹਨਤੀ ਡਾਕਟਰ ਤੇ ਹੇਲਥ ਕੇਅਰ ਸਟਾਫ ਨੇ ਸਥਿਤੀ ਨੂੰ ਸੰਭਾਲਣ ‘ਚ ਬਹੁਤ ਮਦਦ ਕੀਤੀ ਹੈ ਤੇ ਅੱਜ ਵੀ ਕਰ ਰਹੇ PM Narendra Modi meets Captain Amol Yadav who made six-seater aircraft on  terrace of his house | Zee Business ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰ ਕਰੀਬ ਅੱਠ ਵਜੇ ਜਾਰੀ ਅੰਕੜਿਆਂ ਦੇ ਮੁਤਾਬਕ, 24 ਘੰਟਿਆ ‘ਚ ਕੋਵਿਡ-19 ਦੇ 1,26,789 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆਂ ਵਧ ਕੇ 1,29,28,574 ਹੋ ਗਈ ਤੇ 685 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਸੰਖਿਆ ਵਧ ਕੇ 1,66,862 ਹੋ ਗਈ।

Related Articles

Back to top button