Latest

Petrol-diesel to be hit harder, crude oil prices rise

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਜਨਤਾ ਪ੍ਰੇਸ਼ਾਨ ਹੈ, ਪਰ ਇਹ ਸਮੱਸਿਆ ਰੁਕਣ ਵਾਲੀ ਨਹੀਂ। ਤੇਲ ਦੀਆਂ ਕੀਮਤਾਂ ਨੇ ਆਮ ਆਦਮੀ ਉੱਤੇ ਮਹਿੰਗਾਈ ਦਾ ਬੋਝ ਪਿਆ ਹੋਇਆ ਹੈ ਤੇ ਹੁਣ ਇਹ ਹੋਰ ਵਧ ਸਕਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਸ ਦਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈਣਾ ਤੈਅ ਹੈ।ਤੇਲ ਦੀਆਂ ਕੀਮਤਾਂ ਵਿਚ ਇਹ ਤਬਦੀਲੀ ਭਾਰਤ ਤੋਂ ਲਗਪਗ ਸਾਢੇ ਤਿੰਨ ਹਜ਼ਾਰ ਕਿਲੋਮੀਟਰ ਦੂਰ ਹੋਏ ਹਲਚਲ ਕਾਰਨ ਵੀ ਹੋ ਰਹੀ ਹੈ। ਦਰਅਸਲ, ਸਾਊਦੀ ਅਰਬ ਦੀ ਅਗਵਾਈ ਵਾਲੀ ਫੌਜ ਨੇ ਯਮਨ ਦੀ ਰਾਜਧਾਨੀ ਸਨਾ ਵਿੱਚ ਹਮਲੇ ਕੀਤੇ ਹਨ। ਐਤਵਾਰ ਨੂੰ ਇਰਾਨ ਸਮਰਥਿਤ ਹੂਤੀ ਬਾਗੀਆਂ ‘ਤੇ ਸਾਊਦੀ ਅਰਬ ਦੇ ਤੇਲ ਦੇ ਟਿਕਾਣਿਆਂ’ ਤੇ ਹਮਲਾ ਕਰਨ ਦਾ ਦੋਸ਼ ਹੈ,ਪੈਟਰੋਲ-ਡੀਜ਼ਲ ਦਾ ਲੱਗੇਗਾ ਹੋਰ ਝਟਕਾ, ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨੇ ਵਧਾਈ ਚਿੰਤਾ | ਜਿਸ ਦੇ ਜਵਾਬ ਵਿਚ ਸਾਊਦੀ ਅਰਬ ਨੇ ਵੀ ਕਾਰਵਾਈ ਕੀਤੀ ਹੈ। ਇਸ ਚੰਗਿਆੜੀ ਨੇ ਤੇਲ ਦੀ ਕੀਮਤ ਨੂੰ ਅੱਗ ਲਾ ਦਿੱਤੀ ਹੈ।ਕੱਚੇ ਤੇਲ ਦੀ ਕੀਮਤ ਵੱਧ ਕੇ 70 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈ ਹੈ। ਜੋ ਪਿੱਛਲੇ 20 ਮਹੀਨੇ ਵਿੱਚ ਸਭ ਤੋਂ ਵੱਧ ਹੈ। ਚਾਰ ਦਿਨ ਵਿੱਚ ਕੱਚੇ ਤੇਲ ਦੀ ਕਮੀਤ ਵਿੱਚ 6 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਧ ਰਹੀ ਹੈ, ਦੇਸ਼ ਵਿੱਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋ ਸਕਦਾ ਹੈ ਤੇ ਸੌ ਤੋਂ ਵੀ ਅੱਗੇ ਜਾ ਸਕਦਾ ਹੈ।ਸਾਊਦੀ ਅਰਬ ਦਾਅਵਾ ਕਰ ਰਿਹਾ ਹੈ ਕਿ ਤੇਲ ਦੇ ਉਤਪਾਦਨ ਵਿਚ ਕੋਈ ਕਮੀ ਨਹੀਂ ਆਈ, ਪਰ ਵਧ ਰਹੇ ਤਣਾਅ ਕਾਰਨ ਕੱਚਾ ਤੇਲ ਮਹਿੰਗਾ ਹੋ ਗਿਆ ਹੈ ਤੇ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਵੀ ਮਹਿੰਗਾ ਹੋ ਸਕਦਾ ਹੈ।

Related Articles

Back to top button