Sikh News

People called 2% always stay at front to protect their country but still….| Surkhab TV

ਭਾਰਤ-ਚੀਨ ਸਰਹੱਦ ‘ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਐਤਵਾਰ ਰਾਤ ਨੂੰ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ‘ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਹਨ। ਦੱਸ ਦਈਏ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਇਨ੍ਹਾਂ 20 ਜਵਾਨਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚ ਚਾਰ ਪੰਜਾਬ ਤੋਂ ਹਨ।ਜਾਣਕਾਰੀ ਮੁਤਾਬਕ ਪੰਜਾਬ ਦੇ ਚਾਰ ਜਵਾਨਾਂ ‘ਚ ਪਟਿਆਲਾ ਦਾ ਮਨਦੀਪ ਸਿੰਘ, ਮਾਨਸਾ ਦਾ ਗੁਰਤੇਜ ਸਿੰਘ, ਗੁਰਦਾਸਪੁਰ ਦਾ ਸਤਨਾਮ ਸਿੰਘ ਤੇ ਸੰਗਰੂਰ ਦਾ ਗੁਰਬਿੰਦਰ ਸਿੰਘ ਸ਼ਾਮਲ ਹਨ।ਮਾਨਸਾ ਦੇ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਕਰੀਬ 22 ਸਾਲਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲਾਂ ਰੱਖਿਆ। ਇਸੇ ਕਾਰਨ ਗੁਰਤੇਜ ਸਿੰਘ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਦੇ ਵਿਆਹ ‘ਚ ਵੀ ਸ਼ਾਮਿਲ ਨਹੀਂ ਹੋ ਸਕਿਆ ਸੀ। ਜਿਸ ਟੇਂਟ ਵਿੱਚ ਸ਼ਹੀਦ ਗੁਰਤੇਜ ਦੇ ਭਰਾ ਦਾ ਵਿਆਹ ਹੋਇਆ ਅੱਜ ੳਸੇ ਥਾਂ ਸ਼ਹੀਦ ਗੁਰਤੇਜ ਸਿੰਘ ਦੇ ਵੈਣ ਪੇ ਰਹੇ ਸਨ ਤੇ ਪੂਰੇ ਪਿੰਡ ਵਿੱਚ ਮਾਤਮ ਦਾ ਮਹੌਲ ਸੀ .भारत-चीन की हिंसक झड़प में 23 वर्षीय ....ਸ਼ਹੀਦ ਗੁਰਤੇਜ ਸਿੰਘ ਨੇ ਆਖਰੀ ਵਾਰ 20 ਦਿਨ ਪਹਿਲਾਂ ਪਰਿਵਾਰ ਨਾਲ ਫੋਨ ‘ਤੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਸਾਨੂੰ ਸਰਹੱਦ ‘ਤੇ ਲਿਜਾਇਆ ਜਾ ਰਿਹਾ ਹੈ। ਇਸ ਲਈ ਇਸ ਤੋਂ ਬਾਅਦ ਗੁਰਤੇਜ ਦਾ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ ਸੀ। ਆਖਰੀ ਵਾਰ ਫੋਨ ਕਾਲ ‘ਤੇ ਗੁਰਤੇਜ ਦੀ ਪਰਿਵਾਰ ਨਾਲ ਲੰਬੀ ਗੱਲ ਹੋਈ ਸੀ ਅਤੇ ਉਸ ਨੇ ਕਿਹਾ ਸੀ ਕਿ ਤੁਸੀਂ ਮੇਰੀ ਚਿੰਤਾ ਨਾ ਕਰਨਾ। ਗੁਰਤੇਜ ਨੇ ਭਰਾ ਗੁਰਪ੍ਰੀਤ ਦੇ ਵਿਆਹ ਸਬੰਧੀ ਖੁਸ਼ੀਆਂ ਖੇੜਿਆ ਦੀ ਗੱਲ ਕਰਦਿਆਂ ਕਿਹਾ ਕਿ ਉਹ ਜਲਦ ਆਵੇਗਾ ਅਤੇ ਘਰ ‘ਚ ਨਵੀਂ ਭਾਬੀ ਨੂੰ ਵੀ ਮਿਲੇਗਾ। ਸਾਡੇ ਸਹਿਯੋਗੀ ਪੱਤਰਕਾਰ ਹਰਪਾਲ ਸਿੰਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਤੇਜ ਸਭ ਤੋਂ ਛੋਟਾ ਹੋਣ ਕਾਰਨ ਬੜੇ ਚਾਵਾਂ ਅਤੇ ਲਾਡਾ ਨਾਲ ਪਾਲਿਆ ਗਿਆ ਸੀ। ਉਸ ਦੀ ਸ਼ੁਰੂ ਤੋਂ ਹੀ ਦੇਸ਼ ਦੀ ਸੇਵਾ ਕਰਨ ਦੀ ਇੱਛਾ ਸੀ, ਜੋ ਦੋ ਸਾਲ ਪਹਿਲਾਂ ਹੀ ਫੌਜ ‘ਚ ਭਰਤੀ ਹੋਇਆ ਸੀ। ਤਿੰਨ ਭਰਾਵਾਂ ਦਾ ਸਭ ਗੁਰਤੇਜ ਸਭ ਤੋਂ ਛੋਟਾ ਭਰਾ ਸੀ।ਗੁਰਤੇਜ ਸਿੰਗ ਦੀ ਸ਼ਹੀਦ ਹੋਣ ਦੀ ਖਬਰ ਮਿਲਣ ਤੇ ਘਰ ‘ਚ ਭਰਾ ਗੁਰਪ੍ਰੀਤ ਸਿੰਘ ਦੇ ਵਿਆਹ ਦਾ ਮਾਹੌਲ ਗਮ ‘ਚ ਬਦਲ ਗਿਆ। ਖ਼ਬਰ ਇਲਾਕੇ ‘ਚ ਅੱਗ ਦੀ ਤਰ੍ਹਾਂ ਫੈਲ ਗਈ। ਪੁਰੇ ਇਲਾਕੇ ਵਿੱਚ ਗਮ ਦਾ ਮਹੌਲ ਹੈ ਅਤੇ ਇਲਾਕੇ ਦੇ ਕਈ ਵੱਡੇ ਪੁਲਿਸ ਅਫਸਰ ਵੀ ਪਰਿਵਾਰ ਨਾਲ ਦੁੱਖ ਸਾਂਜਾ ਕਰਨ ਪੁੱਜੇ ਅਤੇ ਗੁਰਤੇਜ ਦੀ ਮ੍ਰਿਤਕ ਦੇਹ ਪਿੰਡ ਆਉਨ ਤੇ ਉਸਦਾ ਸੰਸਕਰ ਕਿਤਾ ਜਾਵੇਗਾ

Related Articles

Back to top button