Agriculture

PAU ਦਾ ਨਵਾਂ ਪ੍ਰੋਗਰਾਮ, ਹੁਣ ਘਰ ਬੈਠੇ ਬੁੱਕ ਕਰਵਾਓ ਜਿਹੜੀ ਮਰਜੀ ਫ਼ਸਲ ਦਾ ਬੀਜ, ਜਾਣੋ ਪੂਰੀ ਜਾਣਕਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਇਸ ਮਹਾਮਾਰੀ ਦੇ ਦੌਰਾਨ ਇੱਕ ਨਵੀਂ ਸਹੂਲਤ ਦਿੱਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ PAU ਵਲੋਂ ਫ਼ਾਰਮ ਇਨਪੁਟਸ ਨਾਮ ਦੀ ਇੱਕ ਅਜਿਹੀ ਮੋਬਾਈਲ ਐਪ ਤਿਆਰ ਕੀਤੀ ਗਈ ਹੈ ਜਿਸਦੀ ਮਦਦ ਨਾਲ ਕਿਸਾਨ ਘਰ ਬੈਠੇ ਹੀ ਕਿਸੇ ਵੀ ਫਸਲ ਬੀਜ ਬੁੱਕ ਕਰ ਸਕਣਗੇ। ਯਾਨੀ ਕਿ ਕਿਸਾਨਾਂ ਨੂੰ ਹੁਣ ਬੀਜ ਬੁੱਕ ਲਈ ਹੁਣ ਬੀਜ ਕੇਂਦਰਾਂ ਉੱਤੇ ਨਹੀਂ ਜਾਣਾ ਪਵੇਗਾ। ਕਿਸਾਨ ਇਸ ਐਪ ਨੂੰ ਗੁਗਲ ਪਲੇ ਸਟੋਰ ਤੋਂ ਡਾਉਨਲੋਡ ਕਰ ਸਕਦੇ ਹਨ।PAU ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਐਪ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਕਿਸਾਨਾਂ ਨੂੰ ਇਸ ਵਿਚ ਕਈ ਪ੍ਰਕਾਰ ਦੇ ਵੱਖ ਵੱਖ ਆਪਸ਼ਨ ਮਿਲਣਗੇ। ਐਪ ਵਿੱਚ PAU ਦੇ ਸਾਰੇ ਬੀਜ ਕੇਂਦਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਕਿ ਕਿਸ ਬੀਜ ਕੇਂਦਰ ਵਿੱਚ ਅਨਾਜ, ਸਬਜੀਆਂ ਅਤੇ ਹੋਰਾਂ ਬੀਜਾਂ ਦੀ ਕਿਹੜੀ ਕਿਹੜੀ ਵੈਰਾਇਟੀ ਮੌਜੂਦ ਹੈ, ਉਸਦੀ ਜਾਣਕਾਰੀ ਵੀ ਦਿੱਤੀ ਗਈ ਹੈ।ਕਿਸਾਨ ਆਪਣੀ ਪਸੰਦ ਦੇ ਅਨੁਸਾਰ ਵੈਰਾਇਟੀ ਦੀ ਚੋਣ ਕਰਕੇ ਬੀਜ ਬੁੱਕ ਕਰਵਾ ਸਕਦੇ ਹਨ। ਬੀਜ ਕਿੰਨੀ ਮਾਤਰਾ ਵਿੱਚ ਲੈਣਾ ਹੈ, ਉਸਦੀ ਵੀ ਆਪਸ਼ਨ ਹੈ। ਜਿਵੇਂ ਹੀ ਕਿਸਾਨ ਬੀਜ ਦੀ ਬੁਕਿੰਗ ਕਰਨਗੇ, ਤਾਂ ਫੋਨ ਉੱਤੇ ਉਨ੍ਹਾਂਨੂੰ ਇੱਕ ਮੈਸੇਜ ਆਵੇਗਾ ਕਿ ਉਹ ਕਿਸ ਤਰੀਕ ਨੂੰ ਆਕੇ ਬੀਜ ਲੈ ਕੇ ਜਾ ਸਕਦੇ ਹਨ। ਅਧਿਕਾਰੀਆਂ ਦੇ ਅਨੁਸਾਰ ਐਪ ਤੋਂ ਬੀਜ ਬੁਕਿੰਗ ਹੋਣ ਉੱਤੇ ਬੀਜ ਲੈ ਜਾਣ ਲਈ ਵੱਖ ਵੱਖ ਤਰੀਕਾਂ ਮਿਲਣ ਨਾਲ ਭੀੜ ਦੀ ਸਮੱਸਿਆ ਵੀ ਨਹੀਂ ਆਵੇਗੀ।ਮਹਾਮਾਰੀ ਦੇ ਕਾਰਨ ਇਸ ਵਾਰ PAU ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਕਿਸਾਨ ਮੇਲਾ ਨਹੀਂ ਲਗਾਇਆ ਜਾ ਰਿਹਾ ਹੈ। ਬਲਕਿ ਇਸ ਵਾਰ ਆਨ ਲਾਇਨ ਕਿਸਾਨ ਮੇਲੇ ਹੀ ਲੱਗਣਗੇ। ਵੱਖ ਵੱਖ ਸ਼ਹਿਰਾਂ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਵਿੱਚ ਪੰਜਾਬ, ਰਾਜਸਥਾਨ, ਹਿਮਾਚਲ ਤੋਂ ਕਿਸਾਨ ਬੀਜ ਲੈ ਕੇ ਜਾਂਦੇ ਸਨ। ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਇਸ ਲਈ ਜੋ ਕਿਸਾਨ ਮੇਲਿਆਂ ਵਿਚ ਬੀਜ ਖਰੀਦਦੇ ਸਨ ਉਨ੍ਹਾਂ ਲਈ ਇਹ ਐਪ ਕਾਫ਼ੀ ਫਾਇਦੇਮੰਦ ਹੈ। ਕਿਸਾਨ ਇਸ ਐਪ ਵਿੱਚ ਆਪਣੇ ਨੇੜੇ ਦੇ ਬੀਜ ਕੇਂਦਰ ਤੋਂ ਬੀਜ ਬੁੱਕ ਕਰਵਾ ਸਕਦੇ ਹਨ।

Related Articles

Back to top button