Pak ਅਦਾਕਾਰਾ ਵੀਨਾ ਮਲਿਕ ਦੀ ਵੀਡੀਓ ਨੇ ਛੇੜੀ ਨਵੀਂ ਚਰਚਾ | Veena Malik | Surkhab Tv

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤ ਦੀ ਸਿਆਸਤ ਵਿਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਵੀਨਾ ਮਲਿਕ ਨੇ ਹਾਲ ਹੀ ਵਿਚ ਇੱਕ ਵੀਡੀਓ ਵਿਚ ਰੈਫਰੈਂਡਮ 2020 ਨੂੰ ਸਮਰਥਨ ਦਿੰਦੇ ਹੋਏ ਇੱਛਾ ਜਾਹਰ ਕੀਤੀ ਹੈ ਕਿ ਭਵਿੱਖ ਵਿਚ ਉਹ ਖਾਲਿਸਤਾਨ ਨੂੰ ਪਾਕਿਸਤਾਨ ਦੇ ਗਵਾਂਢੀ ਮੁਲਕ ਵਲੋਂ ਵੇਖਣਾ ਚਾਹੁੰਦੀ ਹੈ ਨਾਲ ਹੀ ਵੀਨਾ ਮਲਿਕ ਨੇ ਕਨੇਡੀਅਨ ਲੇਖਕ ਟੈਰੀ ਮਲੈਸਕੀ ਵੱਲੋਂ ਖਾਲਿਸਤਾਨ ਦੇ ਖਿਲਾਫ ਇੱਕ ਬਣਾਈ ਰਿਪੋਰਟ ਬਾਰੇ ਵੀ ਟੈਰੀ ਨੂੰ ਸਵਾਲ ਕੀਤੇ ਹਨ ਇਥੇ ਹੀ ਬੱਸ ਨਹੀਂ,ਵੀਨਾ ਮਲਿਕ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਕੀਤੇ ਹਨ ਕਿ ਉਹਨਾਂ ਦੀ ਸਰਕਾਰ ਨੇ 200 ਤੋਂ ਵੱਧ ਸਿੱਖਾਂ ਤੇ ਪਰਚੇ ਕਿਉਂ ਦਰਜ ਕੀਤੇ ?
ਵੀਨਾ ਮਲਿਕ ਇੱਕ ਪਾਕਿਸਤਾਨੀ ਅਦਾਕਾਰਾ ਹੈ ਜਿਸਨੇ ਕਈ ਪਾਕਿਸਤਾਨੀ ਤੇ ਭਾਰਤੀ ਸਿਨਮੇ ਦੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ ਉਸ ਵਲੋਂ ਖਾਲਿਸਤਾਨ ਦੀ ਹਮਾਇਤ ਤੇ ਰੈਫਰੈਂਡਮ 2020 ਨੂੰ ਸਮਰਥਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਵੀਨਾ ਮਲਿਕ ਦੇ ਇਸ ਬਿਆਨ ਤੇ ਤੁਹਾਡੇ ਕੀ ਵੀਚਾਰ ਹਨ,ਜਰੂਰ ਦੱਸੋ ਜੀ