News

ਲੋਕਾਂ ਨੂੰ ਬਹੁਤ ਪਸੰਦ ਆ ਰਿਹੈ ਨਵੇਂ ਟ੍ਰੈਫ਼ਿਕ ਰੂਲ ਤੋਂ ਬਚਣ ਲਈ ਇਹ ਤਰੀਕਾ

ਨਵੀਂ ਦਿੱਲੀ: ਦੇਸ਼ ਵਿੱਚ ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ ਉੱਤੇ ਲੋਕ ਤਰ੍ਹਾਂ-ਤਰ੍ਹਾਂ ਨਾਲ ਉਸਦੇ ਪ੍ਰਾਵਧਾਨਾਂ ਦਾ ਮਾਖੌਲ ਉੱਡਾ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਨਵੇਂ ਨਿਯਮ ਦੇ ਅਨੁਸਾਰ, ਟਰੈਫਿਕ ਨਿਯਮ ਤੋੜਨ ਵਾਲਿਆਂ ‘ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਇਸ ਵਿੱਚ ਬਿਨਾਂ ਹੈਲਮੇਟ ਦੇ ਡਰਾਇਵਿੰਗ , ਓਵਰਲੋਡਿੰਗ ਤੋਂ ਇਲਾਵਾ ਕਈ ਹੋਰ ਸਖ਼ਤ ਪ੍ਰਾਵਧਾਨ ਤੈਅ ਕੀਤੇ ਗਏ ਹਨ। ਨਵੇਂ ਟਰੈਫਿਕ ਨਿਯਮਾਂ ਦੇ ਐਲਾਨ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਚੁਟਕਲਿਆਂ ਦਾ ਹੜ੍ਹ ਆ ਗਿਆ ਹੈ , ਜਿਨ੍ਹਾਂ ਵਿੱਚ ਲੋਕ ਵਧਾਏ ਗਏ ਜੁਰਮਾਨਿਆਂ ਦਾ ਆਪਣੇ-ਆਪਣੇ ਅੰਦਾਜ ਵਿੱਚ ਵਿਰੋਧ ਕਰਦੇ ਦਿਖ ਰਹੇ ਹਨ। ਇਸ ‘ਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੁਰਾਣਾ ਹੈ, ਅਜਿਹੇ ਵਿੱਚ ਇਸਨੂੰ ਵੇਖ ਕ ਇਹ ਨਾ ਮੰਨ ਲਿਓ ਕਿ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਅਜਿਹਾ ਕੁਝ ਹੋਇਆ ਹੈ। ਵਾਇਰਲ ਵੀਡੀਓ ਦਾ ਕੈਪਸ਼ਨ ਹੈ ਬਿਨਾਂ ਹੇਲਮੇਟ ਦੇ ਗੱਡੀ ਚਲਾਨਾ ਗੈਰਕਾਨੂਨੀ ਹੈ, ਚੱਲਣਾ ਨਹੀਂ ਇਸ ਵੀਡੀਓ ਵਿੱਚ ਤੁਸੀ ਵੇਖ ਸਕਦੇ ਹਨ ਕਿ ਲੋਕ ਸੜਕ ਉੱਤੇ ਉੱਤਰ ਕੇ ਜਾ ਰਹੇ ਹਨ।...

Read More
News

ਬੁਲੇਟ ਦਾ 8 ਚੀਜ਼ਾਂ ਦਾ ਹੋਇਆ ਇਨ੍ਹੇ ਰੁਪਏ ਦਾ ਚਲਾਨ ਕਿ ਉਥੇ ਹੀ ਛੱਡਣਾ ਪਿਆ

ਫਰੀਦਾਬਾਦ ਜ਼ਿਲ੍ਹੇ ‘ਚ ਬਹਾਦਰਪੁਰ ਨਾਮ ਦਾ ਇੱਕ ਪਿੰਡ ਹੈ। ਇੱਥੇ ਦੇ ਰਹਿਣ ਵਾਲੇ ਹਨ ਰਾਹੁਲ। 4 ਸਤੰਬਰ ਨੂੰ ਉਨ੍ਹਾਂ ਦੀ 12ਵੀਆਂ ਦੀ ਕੰਪਾਰਟਮੈਂਟਲ ਦਾ ਪੇਪਰ ਸੀ। ਰਾਹੁਲ ਆਪਣੇ ਭਰਾ ਦੇ ਨਾਲ ਪ੍ਰੀਖਿਆ ਦੇ ਕੇ ਪਰਤ ਰਹੇ ਸਨ। ਰਸਤੇ ‘ਚ ਟ੍ਰੈਫਿਕ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਪਤਾ ਚੱਲਿਆ, ਕਿ ਰਾਹੁਲ ਕੁਲ 8 ਆਵਾਜਾਈ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਉਸ ਕੋਲ ਨਾ ਲਾਇਸੈਂਸ, ਨਾ ਰਜਿਸਟਰੇਸ਼ਨ ਸਰਟੀਫਿਕੇਟ,  ਨਾ ਧੂੰਏ ਦਾ ਸਰਟਿਫਿਕੇਟ, ਨਾ ਥਰਡ ਪਾਰਟੀ ਇੰਸ਼ੋਰੇਂਸ। ਉੱਤੋਂ ਬਾਇਕ ‘ਤੇ ਤਿੰਨ ਸਵਾਰੀ।ਨਾ ਚਲਾਨ ਵਾਲੇ ਨੇ ਹੈਲਮੇਟ ਪਾਇਆ ਹੋਇਆ ਹੈ, ਨਾ ਪਿੱਛੇ ਬੈਠੇ ਦੋਨਾਂ ਮੁਸਾਫਰਾਂ ਨੇ ਸਾਇਲੇਂਸਰ ਵੀ ਠੀਕ ਨਹੀਂ,  ਉਤੋਂ ਤੇਜ਼ ਅਵਾਜ ਆ ਰਹੀ ਸੀ। ਬੁਲੇਟ ਚਲਾਨ ਵਾਲੇ ਆਪਣੇ ਸਪੈਸ਼ਲ ਇੰਤਜ਼ਾਮ ਕਰਕੇ ਤੇਜ਼ ਅਵਾਜ ਦਾ ਜੁਗਾੜ ਕਰਦੇ ਹਨ। ਫਟ-ਫਟ ਅਵਾਜ ਨਿਕਲਦੀ ਰਹਿੰਦੀ ਹੈ। ਟ੍ਰੈਫਿਕ ਪੁਲਿਸ ਨੇ ਪੂਰਾ ਜੋੜ-ਜਾੜ ਕੇ ਕੁੱਲ 35 ਹਜਾਰ ਰੁਪਏ ਦਾ ਚਲਾਨ ਕੱਟਿਆ। ਰਾਹੁਲ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 25 ਹਜਾਰ ਰੁਪਏ ਸਨ। ਉਨ੍ਹਾਂ ਨੇ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਕਿਹਾ ਕਿ ਇਨ੍ਹੇ ਦਾ ਹੀ ਚਲਾਨ ਕੱਟ ਦਓ। ਪਰ ਉਹ ਨ

Read More
News

ਹਵਾਈ ਫੌਜ 45,000 ਕਰੋੜ ‘ਚ ਖਰੀਦੇਗੀ 83 ਲੜਾਕੂ ਜਹਾਜ਼

ਭਾਰਤੀ ਹਵਾਈ ਫੌਜ ਅਗਲੇ ਦੋ ਹਫਤਿਆਂ ਵਿੱਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐਚਏਐਲ) ਨੂੰ 45,000 ਕਰੋੜ ਰੁਪਏ ਦਾ ਆਰਡਰ ਦੇਵੇਗੀ। ਐਚਏਐਲ ਇਸ ਰਕਮ ਨਾਲ ਹਵਾਈ ਫੌਜ ਨੂੰ 83 ਲੜਾਕੂ ਜਹਾਜ਼ ਬਣਾ ਕੇ ਦਏਗਾ। ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਰੱਖਿਆ ਉਤਪਾਦਨ ਦੇ ਖੇਤਰ ਨੂੰ ਮਜ਼ਬੂਤੀ ਮਿਲੇਗੀ। ਇਸ ਜਹਾਜ਼ ਦਾ ਡਿਜ਼ਾਈਨ DRDO ਵੱਲੋਂ ਤਿਆਰ ਕੀਤਾ ਗਿਆ ਹੈ। ਸੂਤਰ ਦੇ ਅਨੁਸਾਰ ਇਸ ਸੌਦੇ ਦਾ 65 ਫੀਸਦੀ ਦੇਸ਼ ਵਿੱਚ ਹੀ ਰਹੇਗਾ। ਇਸ ਦੇ ਉਤਪਾਦਨ ਨਾਲ ਦੇਸ਼ ਵਿੱਚ ਰੁਜ਼ਗਾਰ ਦੇ ਨਵੇਂ ਵਿਕਲਪ ਵੀ ਪੈਦਾ ਹੋਣਗੇ। ਦਰਅਸਲ, ਹਵਾਈ ਸੈਨਾ ਨੇ ਦੋ ਸਾਲ ਪਹਿਲਾਂ 83 ਲੜਾਕੂ ਜਹਾਜ਼ਾਂ ਦਾ ਟੈਂਡਰ ਜਾਰੀ ਕੀਤਾ ਸੀ। ਪਰ ਇਸ ਦੀ ਕੀਮਤ ਨੂੰ ਲੈ ਕੇ ਸਰਕਾਰ ਤੇ ਹਵਾਈ ਫੌਜ ਦਰਮਿਆਨ ਮਾਮਲਾ ਲਟਕਿਆ ਹੋਇਆ ਸੀ, ਕਿਉਂਕਿ ਐਚਏਐਲ ਦੁਆਰਾ ਦੱਸੀ ਗਈ ਕੀਮਤ ਕਾਫੀ ਜ਼ਿਆਦਾ ਸੀ। ਰੱਖਿਆ ਵਿਭਾਗ ਦੇ ਇੱਕ ਸੀਨੀਅਰ ਸੂਤਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੱਖਿਆ ਮੰਤਰਾਲੇ ਵਿੱਚ ਸਰੋਤਾਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਕਮੇਟੀ ਨੇ 83 ਲੜਾਕੂ ਜਹਾਜ਼ਾਂ ਦੀ ਕੀਮਤ 45,000 ਕਰੋੜ ਰੁਪਏ ਨਿਰਧਾਰਤ ਕੀਤੀ ਹੈ। ਪਹਿਲਾਂ ਐਚਏਐਲ ਨੇ ਇਸ ਕੰਮ ਲਈ 50 ...

Read More
News

ਸਿੰਧ ਖੇਤਰ ਦੀ ਹਿੰਦੂ ਕੁੜੀ ਬਣੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ

ਪਹਿਲੀ ਵਾਰ ਸਿੰਧ ਖੇਤਰ ਦੀ ਇੱਕ ਹਿੰਦੂ ਕੁੜੀ ਪੁਸ਼ਪਾ ਕੋਹਲੀ ਸੂਬਾਈ ਪੱਧਰ ਦੀ ਪ੍ਰੀਖਿਆ ਪਾਸ ਕਰ ਸੂਬੇ ਦੀ ਪਹਿਲੀ ਮਹਿਲਾ ਹਿੰਦੂ ਪੁਲਿਸ ਅਧਿਕਾਰੀ ਬਣ ਗਈ ਹੈ। ਜੀਓ ਨਿਊਜ਼ ‘ਤੇ ਬੁੱਧਵਾਰ ਆਈ ਖ਼ਬਰ ਮੁਤਾਬਕ ਪੁਸ਼ਪਾ ਕੋਹਲੀ ਨੂੰ ਸੂਬੇ ‘ਚ ਅਸਿਸਟੈਂਟ ਸਬ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨੀ ਮੱਨੁਖੀ ਅਧਿਕਾਰ ਕਾਰਜਕਾਰੀ ਕਪਿਲ ਦੇਵ ਨੇ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਇਹ ਸੂਚਨਾ ਟਵਿਟਰ ‘ਤੇ ਸ਼ੇਅਰ ਕੀਤੀ ਸੀ। ਦੇਵ ਨੇ ਟਵੀਟ ਕਰ ਲਿਖਿਆ, “ਸਿੰਘ ਪਬਲਿਕ ਸਰਵਿਸ ਕਮੀਸ਼ਨ ਦੀ ਮੁਕਾਬਲਾ ਪ੍ਰੀਖਿਆ ਪਾਸ ਕਰ ਸਿੰਧ ਪੁਲਿਸ ‘ਚ ਅਸਿਸਟੈਂਟ ਸਬ ਇੰਸਪੈਕਟਰ ਬਣਨ ਵਾਲੀ ਪੁਸ਼ਪਾ ਕੋਹਲੀ ਪਹਿਲੀ ਹਿੰਦੂ ਲੜਕੀ ਹੈ”ਇਸ ਤੋਂ ਪਹਿਲਾਂ ਜਨਵਰੀ ‘ਚ ਹਿੰਦੂ ਸੁਮਨ ਪਵਨ ਬੁਦਾਨੀ ਨੂੰ ਦੀਵਾਨੀ ਅਤੇ ਨਿਆਂਇਕ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ।...

Read More
Health

ਕਿਸਾਨਾਂ ਲਈ ਖੁਸ਼ਖਬਰੀ! ਦੁੱਧ ਦੇ ਨਵੇਂ ਭਾਅ ਅੱਜ ਤੋਂ ਲਾਗੂ

ਡੇਅਰੀ ਉਤਪਾਦਕਾਂ ਲਈ ਖੁਸ਼ੀ ਦੀ ਖਬਰ ਹੈ। ਮਿਲਕਫੈਡ ਵੱਲੋਂ ਦੁੱਧ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਚਾਹੇ ਆਮ ਉਪਭੋਗਤਾ 'ਤੇ ਬੋਝ ਪਏਗਾ ਪਰ ਮੰਦੀ ਦੇ ਸ਼ਿਕਾਰ ਕਿਸਾਨਾਂ ਨੂੰ ਲਾਹਾ ਮਿਲਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਅੱਜ ਪਹਿਲੀ ਸਤੰਬਰ ਤੋਂ ਦੁੱਧ ਦੇ ਖਰੀਦ ਭਾਅ ਵਿੱਚ 10 ਰੁਪਏ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਇਸ ਨਾਲ ਦੁੱਧ ਦਾ ਖਰੀਦ ਭਾਅ 660 ਰੁਪਏ ਪ੍ਰਤੀ ਕਿਲੋ ਫੈਟ ਤੋ ਵੱਧ ਕੇ 670 ਰੁਪਏ ਪ੍ਰਤੀ ਕਿਲੋ ਫੈਟ ਹੋ ਗਿਆ ਹੈ। ਕਾਬਲੇਗੌਰ ਹੈ ਕਿ 29 ਅਗਸਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੁੱਧ ਦੇ ਖਰੀਦ ਭਾਅ ਨੂੰ ਵਧਾਉਣ ਬਾਰੇ ਕਿਹਾ ਗਿਆ ਸੀ। ਇਸ 'ਤੇ ਅਮਲ ਕਰਦਿਆਂ ਮੈਨੇਜਿੰਗ ਡਾਇਰੈਕਟਰ ਮਿਲਕਫੈਡ, ਪੰਜਾਬ ਕਮਲਦੀਪ ਸਿੰਘ ਸੰਘਾ ਵੱਲੋਂ ਰੇਟ ਵਧਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੂੰ ਲਾਭ ਦੇਣ ਲਈ ਮਿਲਕਫੈਡ ਵੱਲੋਂ ਇਸ ਸਾਲ ਦੌਰਾਨ ਦੁੱਧ ਦੇ ਖਰੀਦ ਭਾਅ ਵਿਚ 9ਵੀਂ ਵਾਰ ਰਿਕਾਰਡ ਵਾਧਾ ਕੀਤਾ ਗਿਆ ਹੈ।...

Read More
News

ਦਹੀ ਖਾਣ ਦੇ ਸ਼ੌਕੀਨ ਸਾਵਧਾਨ! ਹੋ ਸਕਦੀ ਜਾਨਲੇਵਾ ਬਿਮਾਰੀ

ਦਹੀ ਇੱਕ ਡੇਅਰੀ ਉਤਪਾਦ ਹੈ ਜੋ ਦੁੱਧ ਦੀ ਫਰਮੈਨਟੇਸ਼ਨ ਪ੍ਰਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ। ਸੁਆਦ ਵਿੱਚ ਖੱਟਾ ਤੇ ਕਰੀਮੀ ਦਹੀਂ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਲੋਕ ਖਾਸ ਕਰਕੇ ਗਰਮੀਆਂ ਵਿੱਚ ਦਹੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੈ, ਉਹ ਦਹੀਂ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਦਹੀ ਸਾਡੇ ਦੰਦਾਂ ਤੇ ਹੱਡੀਆਂ ਲਈ ਵੀ ਬਹੁਤ ਵਧੀਆ ਹੁੰਦਾ ਹੈ।ਜੇ ਅਸੀਂ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਹੈ। ਦਹੀਂ ਵੀ ਉਹੀ ਚੀਜ਼ਾਂ ਵਿੱਚ ਆਉਂਦਾ ਹੈ। ਬਹੁਤ ਜ਼ਿਆਦਾ ਦਹੀਂ ਦਾ ਸੇਵਨ ਕਰਨ ਨਾਲ ਇਹ ਸਾਡੇ ਸਰੀਰ ਨੂੰ ਖਾਣੇ ਤੋਂ ਮਿਲਣ ਵਾਲੇ ਆਇਰਨ ਤੇ ਜ਼ਿੰਕ ਨੂੰ ਸੋਖਣ ਤੋਂ ਰੋਕਦਾ ਹੈ। ਭਾਰਤ ਵਿੱਚ ਦਹੀ ਦੀ ਵਰਤੋਂ ਕਈ ਕਿਸਮਾਂ ਦੇ ਖਾਣੇ ਦੀ ਤਿਆਰੀ ਦੌਰਾਨ ਕੀਤਾ ਜਾਂਦਾ ਹੈ। ਦਹੀਂ ਸਿਹਤ ਦੇ ਨਾਲ-ਨਾਲ ਭੋਜਨ ਦਾ ਸੁਆਦ ਵੀ ਸੁਧਾਰਦਾ ਹੈ। ਸਿਹਤ ਤੇ ਖਾਣੇ ਤੋਂ ਇਲਾਵਾ ਦਹੀਂ ਦੀ ਵਰਤੋਂ ਚਮੜੀ ਨੂੰ ਨਿਖਾਰਨ ਲਈ ਵੀ ਕੀਤੀ ਜਾਂਦੀ ਹੈ, ਪਰ ਇਨ੍ਹਾਂ ਸਾਰੇ ਗੁਣਾਂ ਦੇ ਬਾਵਜੂਦ ਦਹੀ ਕੁਝ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ।ਇ

Read More
News

ਪਿਆਜ਼ ਦੀ ਛਿੱਲੜ ‘ਚ ਛਿਪਿਆ ਸਿਹਤ ਦਾ ਰਾਜ਼, ਰੋਜ਼ਾਨਾ ਇੰਝ ਕਰੋ ਇਸਤੇਮਾਲ

ਪਿਆਜ਼ ਲਗਪਗ ਹਰ ਘਰ ਵਿੱਚ ਵਰਤਿਆ ਜਾਂਦਾ ਹੈ। ਅਕਸਰ ਲੋਕ ਇਸ ਨੂੰ ਛਿੱਲਣ ਤੋਂ ਬਾਅਦ ਇਸ ਦੀ ਛਿੱਲੜ ਨੂੰ ਸੁੱਟ ਦਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਪਿਆਜ਼ ਦੇ ਛਿਲਕੇ ਵਿੱਚ ਛੁਪੇ ਸਿਹਤ ਤੇ ਸੁੰਦਰਤਾ ਦਾ ਰਾਜ਼ ਦੱਸਾਂਗੇ ਜਿਸ ਤੋਂ ਬਾਅਦ ਤੁਸੀਂ ਪਿਆਜ਼ ਦੇ ਛਿਲਕੇ ਸੁੱਟਣਾ ਭੁੱਲ ਜਾਓਗੇ। ਮਾੜੇ ਕੋਲੇਸਟ੍ਰੋਲ ਨੂੰ ਘਟਾਉਣ 'ਚ ਮਦਦਗਾਰ: ਜੇ ਤੁਸੀਂ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਪਿਆਜ਼ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਓਂ ਦਿਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਇਹ ਪਾਣੀ ਭਾਵੇਂ ਸਵਾਦ ਨਾ ਲੱਗੇ, ਪਰ ਇਹ ਸਿਹਤ ਲਈ ਬਹੁਤ ਵਧੀਆ ਹੈ। ਜੇ ਤੁਸੀਂ ਇਸ ਪਾਣੀ ਦੇ ਸੁਆਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਸ਼ਹਿਦ ਜਾਂ ਚੀਨੀ ਮਿਲਾ ਕੇ ਪੀ ਸਕਦੇ ਹੋ। ਚਮੜੀ ਦੀ ਸਮੱਸਿਆ ਤੋਂ ਛੁਟਕਾਰਾ: ਜੇਕਰ ਤੁਹਾਨੂੰ ਚਮੜੀ ਦੀ ਕੋਈ ਸਮੱਸਿਆ ਹੈ, ਤਾਂ ਪਿਆਜ਼ ਦੇ ਛਿਲਕੇ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਦਿਓ। ਇਸ ਪਾਣੀ ਨਾਲ ਆਪਣੀ ਚਮੜੀ ਨੂੰ ਹਰ ਰੋਜ਼ ਸਾਫ਼ ਕਰੋ। ਇਹ ਤੁਹਾਨੂੰ ਚਮੜੀ ਦੀ ਸਮੱਸਿਆ ਤੋਂ ਰਾਹਤ ਦੇਵੇਗਾ। ਵਾਲਾਂ ਦੀ ਸੁੰਦਰਤਾ ਲਈ: ਜੇ ਤੁਸੀਂ ਵਾਲਾਂ ਨੂੰ ਚਮ...

Read More
News

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਆਨਲਾਈਨ ਵੀਜ਼ਾ ਸਿਸਟਮ ‘ਚ ਵੱਡੇ ਬਦਲਾਅ

ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਵਿੱਚ ਮੌਜੂਦ ਸਿੱਖਾਂ ਦੇ ਤੀਰਥ ਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਲਿਆ ਹੈ। ਪਹਿਲੀ ਸ਼੍ਰੇਣੀ ਵਿੱਚ ਸਿਰਫ ਭਾਰਤੀ ਸ਼ਰਧਾਲੂ ਸ਼ਾਮਲ ਹੋਣਗੇ ਜਦਕਿ ਦੂਜੀ ਸ਼੍ਰੇਣੀ ਵਿੱਚ ਦੁਨੀਆ ਦੇ ਬਾਕੀ ਹਿੱਸਿਆ ਤੋਂ ਆਉਣ ਵਾਲੇ ਸ਼ਰਧਾਲੂ ਸ਼ਾਮਲ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਆਨਲਾਈਨ ਵੀਜ਼ਾ ਸਿਸਟਮ ਵਿੱਚ 'ਧਾਰਮਿਕ ਸੈਰ-ਸਪਾਟਾ' (Religous Tourism) ਸ਼੍ਰੇਣੀ ਜੋੜਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਵਿਦੇਸ਼ ਮੰਤਰਾਲੇ ਨੇ ਦੋ ਵੱਖ-ਵੱਖ ਤਰ੍ਹਾਂ ਦੀਆਂ ਵੀਜ਼ਾ ਸ਼੍ਰੇਣੀਆਂ ਤੈਅ ਕੀਤੀਆਂ ਹਨ। ਇੱਕ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਹੋਏਗੀ ਤੇ ਦੂਜੀ ਵਿਸ਼ਵ ਦੇ ਬਾਕੀ ਹਿੱਸੇ ਤੋਂ ਆਉਣ ਵਾਲਿਆਂ ਲਈ। ਧਾਰਮਕ ਸੈਰ-ਸਪਾਟਾ ਵੀਜ਼ਾ ਲਈ ਅਰਜ਼ੀਆਂ ਦੀ ਪ੍ਰਕਿਰਿਆ 7 ਤੋਂ 10 ਕੰਮਕਾਜੀ ਦਿਨਾਂ ਅੰਦਰ ਖ਼ਤਮ ਕੀਤੀ ਜਾ ਸਕੇਗੀ। ਦੱਸ ਦੇਈਏ ਭਾਰਤ ਤੇ ਪਾਕਿਸਤਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਭਾਰਤੀ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਵੀਜ਼ਾਂ ਫਰੀ ਯਾਤਰਾ ਦੇਣ 'ਤੇ ਸਹਿਮਤੀ ਜਤਾਈ ਸੀ। ...

Read More
News

ਪਟਿਆਲਾ ‘ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ।ਬੰਦੇ ਦਾ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਹੀ ਕੀਤਾ ਪਿਆ ਹੈ। ਉਹ ਜ਼ਖ਼ਮੀ ਵੀ ਹੋਇਆ ਹੈ।ਇਹ ਵਾਇਰਲ ਵੀਡੀਓ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂ ਦੀ ਦੱਸੀ ਜਾ ਰਹੀ ਹੈ।ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਤੇ ਪੁਰਸ਼ ਇਕੱਠੇ ਘਰ ਵਿੱਚ ਫੜੇ ਗਏ ਸੀ। ਪਟਿਆਲਾ 'ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ" ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।

Read More
News

ਚੌਟਾਲਾ ਪਰਿਵਾਰ ਦੀ ਬੇੜੀ ਪਾਰ ਲਾਉਣ ਲਈ ਬਾਦਲ ਕੋਲ ਪਹੁੰਚੀ ਹਰਿਆਣਾ ਦੀ ਪੰਚਾਇਤ, ਬੰਦ ਕਮਰੇ ‘ਚ ਮੁਲਾਕਾਤ

ਹਰਿਆਣਾ ਦੀ ਖਾਪ ਪੰਚਾਇਤ ਚੌਟਾਲਾ ਪਰਿਵਾਰ ਨੂੰ ਇੱਕ-ਜੁੱਟ ਕਰਣ ਲਈ ਅੱਜ ਮਲੋਟ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਪਹੁੰਚੀ। ਹਰਿਆਣਾ ਵਿੱਚ ਓਮ ਪ੍ਰਕਾਸ਼ ਚੌਟਾਲਾ ਪਰਿਵਾਰ ਵਿੱਚ ਆਪਸੀ ਫੁੱਟ ਨੂੰ ਇੱਕ-ਜੁੱਟ ਕਰਵਾਉਣ ਲਈ ਰਮੇਸ਼ ਦਲਾਲ ਦੀ ਅਗਵਈ ਵਿੱਚ ਖਾਪ ਪੰਚਾਇਤ ਨੇ ਪਰਕਾਸ਼ ਸਿੰਘ ਬਾਦਲ ਨੂੰ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਹ ਮੁਲਾਕਾਤ ਇੱਕ ਬੰਦ ਕਮਰੇ ਅੰਦਰ ਕੀਤੀ ਗਈ। ਕੁੱਲ 10 ਮਿੰਟ ਤਕ ਗੱਲਬਾਤ ਹੋਈ। ਮੁਲਾਕਾਤ ਦੇ ਬਾਅਦ ਖਾਪ ਪੰਚਾਇਤ ਦੇ ਰਮੇਸ਼ ਦਲਾਲ ਨੇ ਦੱਸਿਆ ਕਿ ਉਹ ਚੌਟਾਲਾ ਪਰਵਾਰ ਦੀ ਇੱਕ-ਜੁੱਟਤਾ ਨੂੰ ਲੈ ਕੇ ਅੱਜ ਪੰਜਾਬ ਦੇ ਸਾਬਕਾ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲਣ ਆਏ ਸਨ। ਉਨ੍ਹਾਂ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਹੈ ਕਿ ਉਹ ਚੌਟਾਲਾ ਪਰਿਵਾਰ ਨੂੰ ਇੱਕਜੁੱਟ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਪਰ ਦੂਜੇ ਪਾਸੇ ਇਸ ਮੁਲਾਕਾਤ ਦੇ ਬਾਅਦ ਜਦੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਮੀਡੀਆ ਸਾਹਮਣੇ ਗੱਲ ਨੂੰ ਗੋਲ ਮੋਲ ਕਰ ਗਏ।...

Read More