ਹੁਣ ਬੋਰਵੈੱਲ ‘ਚ ਡਿੱਗਿਆ 4 ਸਾਲ ਦਾ ਬੱਚਾ..

ਬੀਤੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 2 ਸਾਲਾ ਫ਼ਤਹਿਵੀਰ ਦੀ ਡੂੰਗੇ ਬੋਰਵੈੱਲ ਵਿੱਚ ਡਿੱਗਣ ਕਰਕੇ ਦਰਦਨਾਕ ਮੌਤ ਹੋ ਗਈ ਪਰ ਹਾਲੇ ਵੀ ਲੋਕ ਇਸ ਘਟਨਾ ਤੋਂ ਸਬਕ ਨਹੀਂ ਲੈ ਰਹੇ। ਹੁਣ ਜੰਮੂ-ਕਸ਼ਮੀਰ ਵਿੱਚ ਵੀ 4 ਸਾਲਾਂ ਦੇ ਬੱਚੇ ਦੇ 20 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ।jammu and kashmir 4 years old fell in borewell
ਹਾਲਾਂਕਿ ਪਰਿਵਾਰ ਵਾਲਿਆਂ ਇਸ ਬੱਚੇ ਨੂੰ ਸਮਾਂ ਰਹਿੰਦੇ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ। ਇਸ ਦੌਰਾਨ ਬੱਚੇ ਦੀ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਬੋਰਵੈੱਲ ਵਿੱਚੋਂ ਕੱਢਣ ਬਾਅਦ ਬੱਚੇ ਨੂੰ ਤੁਰੰਤ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰ ਬੱਚੇ ਦਾ ਇਲਾਜ ਕਰ ਰਹੇ ਹਨ।
ਪਰਿਵਾਰ ਵਾਲਿਆਂ ਦੱਸਿਆ ਕਿ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਪਿੰਡ ਵਾਲਿਆਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ। ਡਾਕਟਰਾਂ ਮੁਤਾਬਕ ਉਹ ਖ਼ਤਰੇ ਤੋਂ ਬਾਹਰ ਹੈ।ਬੀਤੀ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰ ਵਿਚ ਫਤਹਿਵੀਰ ਨਾਮ ਦਾ ਮਾਸੂਮ ਬੱਚਾ ਜੋ ਕਿ 120 ਫੁੱਟ ਡੂੰਘੇ ਬੋਰਵੈਲ ਦੇ ਵਿਚ ਡਿੱਗ ਗਿਆ ਸੀ ਤੇ ਕਰੀਬ 6 ਦਿਨਾਂ ਦੀ ਜੱਦੋਂ-ਜਹਿਦ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚਾ ਦਮ ਤੋੜ ਗਿਆ |ਏਸ ਵੇਲੇ ਦੀ ਸਭ ਤੋਂ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਜਿੱਥੇ ਇੱਕ  ਮਾਸੂਮ ਬੱਚਾ ਫਤਹਿਵੀਰ ਦੀ ਤਰਾਂ ਬੋਰ ਵਿਚ ਡਿੱਗ ਗਿਆ ਸੀ ਤੇ ਸਮਾਂ ਰਹਿੰਦੇ ਹੀ ਪਰਿਵਾਰ ਨੇ ਉਸਨੂੰ ਬੋਰ ਦੇ ਵਿਚੋਂ ਬਾਹਰ ਕੱਢ ਲਿਆ ਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਰਕੇ ਉਸਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਸ ਬੱਚੇ ਦੇ ਜੇਰੇ ਇਲਾਜ ਚੱਲ ਰਿਹਾ ਹੈ |

ਪਰਿਵਾਰ ਉਸਦੀ ਸਲਾਮਤੀ ਦੇ ਲਈ ਅਰਦਾਸ ਕਰ ਰਿਹਾ ਹੈ ਤੇ ਇਹ ਖਬਰ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਹੌਲ ਹੈ ਤੇ ਲੋਕ ਬੱਚੇ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ  ਪੇਜ surkhab tv ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਆਹ ਚੀਜ ਖਾਣੀ ਸ਼ੁਰੂ ਕਰ ਦਿਓ ਤੇ ਵੱਡੀ ਤੋਂ ਵੱਡੀ ਪਥਰੀ ਵੀ ਖੁਰ ਕੇ ਆ ਜਾਵੇਗੀ ਬਾਹਰ,ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ‘ਚ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਕਿ ਪਿਆਜ਼ ਤੋਂ ਬਿਨ੍ਹਾਂ ਸਬਜ਼ੀ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਅਸੀਂ ਪਿਆਜ਼ ਨੂੰ ਸਬਜ਼ੀ ਵਾਸਤੇ ਅਤੇ ਸਲਾਦ ਵਾਸਤੇ ਵੀ ਵਰਤਦੇ ਹਾਂ। ਮੰਨਿਆ ਜਾਂਦਾ ਹੈ ਕਿ ਕੱਚਾ ਪਿਆਜ਼ ਖਾਣ ਨਾਲ ਪੇਟ ਨੂੰ ਕਈ ਫ਼ਾਇਦੇ ਹੁੰਦੇ ਹਨ । ਦੱਸ ਦੇਈਏ ਕਿ ਕੱਚੇ ਪਿਆਜ਼ ‘ਚ ਭਰਪੂਰ ਮਾਤਰਾ ਵਿਚ ਫਾਈਬਰ ਮੌਜੂਦ ਹੁੰਦਾ ਹੈ ਜੋ ਢਿੱਡ ਦੇ ਅੰਦਰ ਚਿਪਕੇ ਹੋਏ ਖਾਣ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਪਿਆਜ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੀ ਰੋਗ ਤੋਂ ਛੁਟਕਾਰਾ ਮਿਲਦਾ ਹੈ।ਪਿਆਜ਼ ‘ਚ ਹੋਰ ਵੀ ਕਈ ਫ਼ਾਇਦੇ ਹਨ, ਜਿਵੇ ਕਿ ਜੀਵਾਣੂਰੋਧੀ, ਤਣਾਅਰੋਧੀ, ਦਰਦ ਨਿਵਾਰਕ, ਸ਼ੂਗਰ ਨੂੰ ਕੰਟਰੋਲ ਕਰਨ ਵਾਲਾ, ਪੱਥਰੀ ਹਟਾਉਣ ਵਾਲਾ ਅਤੇ ਗਠੀਆ ਰੋਧੀ ਵੀ ਹੈ। ਇਹ ਲੂ ਦੀ ਅਚੂਕ ਦਵਾਈ ਹੈ। ਸਾਡੇ ਖਾਣੇ ਨੂੰ ਸਵਾਦਿਸ਼ਟ ਬਨਾਉਣ ਦੇ ਨਾਲ-ਨਾਲ ਪਿਆਜ ਇੱਕ ਚੰਗੀ ਔਸ਼ਧੀ ਵੀ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਹੈ। ਪਿਆਜ ਵਿੱਚ ਕੈਲਿਸਿਨ ਅਤੇ ਵਿਟਾਮਿਨ ਬੀ ਸਮਰੱਥ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਦੰਦਾਂ ‘ਚ ਪਾਇਰੀਆ ਦੀ ਸਮੱਸਿਆ ਹੈ ਤਾਂ ਪਿਆਜ ਦੇ ਟੁਕੜੇ ਨੂੰ ਤਵੇ ‘ਤੇ ਗਰਮ ਕਰਕੇ ਦੰਦਾਂ ਦੇ ਹੇਠਾਂ ਦਬਾ ਕੇ ਮੂੰਹ ਬੰਦ ਕਰ ਲਓ, ਅਜਿਹਾ ਕਰਨ ਨਾਲ ਤੁਹਾਡੇ ਮੂੰਹ ਵਿੱਚ ਲਾਰ ਇਕੱਠੀ ਹੋ ਜਾਵੇਗੀ। ਉਸਨੂੰ ਕੁਝ ਦੇਰ ਮੂੰਹ ਵਿੱਚ ਰੱਖਣ ਦੇ ਬਾਅਦ ਬਾਹਰ ਕੱਢ ਦਿਓ। ਅਜਿਹਾ ਕੁਝ ਦਿਨ, ਦਿਨ ਵਿੱਚ 4 – 5 ਵਾਰ ਕਰਨ ਨਾਲ ਪਾਇਰਿਆ ਦੀ ਸਮੱਸਿਆ ਖ਼ਤਮ ਹੋ ਜਾਵੇਗੀ।ਵਾਲ ਝੜਣ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ। ਡਿੱਗਦੇ ਹੋਏ ਵਾਲਾਂ ਦੇ ਸਥਾਨ ‘ਤੇ ਪਿਆਜ ਦਾ ਰਸ ਲਗਾਉਣ ਨਾਲ ਵਾਲਾਂ ਦਾ ਗਿਰਨਾ ਬੰਦ ਹੋ ਜਾਂਦਾ ਹੈ ਅਤੇ ਪਿਆਜ ਦਾ ਲੇਪ ਵਾਲਾਂ ਵਿੱਚ ਲਗਾਉਣ ਨਾਲ ਕਾਲੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।

ਸਰੀਰਕ ਸਮਰੱਥਾ ਨੂੰ ਵਧਾਉਣ ਲਈ ਪਿਆਜ ਦਾ ਇਸਤੇਮਾਲ ਹੁੰਦਾ ਆਇਆ ਹੈ। ਪਿਆਜ ਖਾਣ ਨਾਲ ਸੈਕਸ ਸਮਰੱਥਾ ਵਧਦੀ ਹੈ। ਪੁਰਸ਼ਾਂ ਲਈ ਤਾਂ ਪਿਆਜ ਸੈਕਸ ਪਾਵਰ ਵਧਾਉਣ ਦਾ ਸਭ ਤੋਂ ਵਧੀਆ ਟਾਨਿਕ ਹੈ।ਪਿਆਜ ਦੇ ਰਸ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਯੂਰਿਨ ਸਬੰਧੀ ਸਮੱਸਿਆ ਖ਼ਤਮ ਹੋ ਜਾਂਦੀ ਹੈ। ਜੇਕਰ ਯੂਰਿਨ ਆਉਣਾ ਬੰਦ ਹੋ ਜਾਵੇ ਤਾਂ ਦੋ ਚੱਮਚ ਪਿਆਜ ਦਾ ਰਸ ਅਤੇ ਕਣਕ ਦਾ ਆਟਾ ਲੈ ਕੇ ਹਲਵਾ ਬਣਾ ਲਓ, ਇਸ ਨੂੰ ਗਰਮ ਕਰ ਕੇ ਪੇਟ ਉੱਤੇ ਇਸਦਾ ਲੇਪ ਲਗਾਉਣ ਨਾਲ ਪੇਸ਼ਾਬ ਦੀ ਸਮੱਸਿਆ ਦੂਰ ਹੋ ਜਾਂਦੀ ਹੈ |ਪੱਥਰੀ ਦੀ ਸ਼ਿਕਾਇਤ ਹੋਣ ‘ਤੇ ਪਿਆਜ ਬਹੁਤ ਲਾਭਦਾਇਕ ਹੁੰਦਾ ਹੈ। ਪਿਆਜ ਦਾ ਰਸ ਸਵੇਰੇ ਖਾਲੀ ਪੇਟ ਪੀਣ ਨਾਲ ਪੱਥਰੀ ਆਪਣੇ ਆਪ ਕੱਟ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਪਿਆਜ ਦੇ ਰਸ ਨੂੰ ਚੀਨੀ ਦੇ ਨਾਲ ਮਿਲਾ ਕੇ ਪੀਣ ਨਾਲ ਵੀ ਪਥਰੀ ਦੀ ਸ਼ਿਕਾਇਤ ਤੋਂ ਰਾਹਤ ਮਿਲਦੀ ਹੈ।

ਜਦੋਂ ਪੁਲਿਸ ਵਾਲੇ ਨੇ ਮੋਟਰਸਾਇਕਲ ਤੇ ਜਾ ਰਹੇ 5 ਮੁੰਡਿਆਂ ਨੂੰ ਰੋਕਿਆ..

ਸਾਡੇ ਸ਼ਾਸਕਾਂ ਦਾ ਇਹ ਚਲਣ ਹੀ ਹੋ ਗਿਆ ਹੈ ਕਿ ਜਦੋਂ ਵੀ ਕੋਈ ਅੱਤ ਦੀ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰਦੀ ਹੈ ਤੇ ਮੀਡੀਆ ਵੱਲੋਂ ਹੀ ਨਹੀਂ, ਜਨ-ਸਧਾਰਨ ਵੱਲੋਂ ਵੀ ਰੋਹ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਤਾਂ ਝੱਟ ਉਹ ਇਸ ਰਟੀ-ਰਟਾਈ ਮੁਹਾਰਨੀ ਦਾ ਅਲਾਪ ਸ਼ੁਰੂ ਕਰ ਦੇਂਦੇ ਹਨ ਕਿ ਕਨੂੰਨ ਆਪਣਾ ਕੰਮ ਕਰੇਗਾ ਤੇ ਦੋਸ਼ੀ ਬਖਸ਼ੇ ਨਹੀਂ ਜਾਣਗੇ। ਨਾਲ ਹੀ ਉਨ੍ਹਾਂ ਵੱਲੋਂ ਇਹ ਕਿਹਾ ਜਾਣ ਲੱਗਦਾ ਹੈ ਕਿ ਕਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਏਗਾ। ਜਦੋਂ ਦਿੱਲੀ ਵਿੱਚ ਨਿਰਭੈਆ ਕਾਂਡ ਵਾਪਰਿਆ ਸੀ ਤਾਂ ਚਾਰੇ ਪਾਸਿਆਂ ਤੋਂ ਸਖ਼ਤ ਵਿਰੋਧ ਹੋਣ ‘ਤੇ ਯੂ ਪੀ ਏ ਸਰਕਾਰ ਨੇ ਝੱਟ ਇਹ ਐਲਾਨ ਕਰ ਦਿੱਤਾ ਸੀ ਕਿ ਔਰਤਾਂ ਦੀ ਮੱਤ-ਪੱਤ ਦੀ ਰਾਖੀ ਲਈ ਕਨੂੰਨਾਂ ਵਿੱਚ ਸੋਧ ਕਰ ਕੇ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਵੇਗੀ। ਅਜਿਹਾ ਕੀਤਾ ਵੀ ਗਿਆ, ਪਰ ਨਿਰਭੈਆ ਕਾਂਡ ਦੇ ਦੋਸ਼ੀਆਂ ਦੇ ਮਾਮਲੇ ਹਾਲੇ ਤੱਕ ਅਦਾਲਤਾਂ ਦੇ ਸੁਣਵਾਈ ਅਧੀਨ ਹੀ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡੀ ਕਨੂੰਨ ਤੇ ਨਿਆਂ ਵਿਵਸਥਾ ਕਿਸ ਅਧੋ-ਗਤੀ ਦਾ ਸ਼ਿਕਾਰ ਹੋ ਚੁੱਕੀ ਹੈ।
ਓਨਾਓ ਤੇ ਕਠੂਆ ਦੀਆਂ ਘਟਨਾਵਾਂ ਨੇ ਕਨੂੰਨ ਦੇ ਰਾਜ ਦੀ ਸਥਾਪਤੀ ਤੇ ਔਰਤਾਂ ਦੀ ਮੱਤ-ਪੱਤ ਦੀ ਰਾਖੀ ਦੇ ਦਾਅਵਿਆਂ ਨੂੰ ਬੇਨਕਾਬ ਕਰ ਕੇ ਰੱਖ ਦਿੱਤਾ ਹੈ। ਓਨਾਓ ਵਾਲੀ ਪੀੜਤ ਮੁਟਿਆਰ ਤੇ ਉਸ ਦਾ ਪਰਵਾਰ ਇੱਕ ਸਾਲ ਦੇ ਲੰਮੇ ਅਰਸੇ ਤੱਕ ਸਥਾਨਕ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦਰਬਾਰ ਵਿੱਚ ਵੀ ਹਾਜ਼ਰ ਹੁੰਦਾ ਰਿਹਾ, ਪਰ ਮੁੱਢਲੀ ਰਿਪੋਰਟ ਤੱਕ ਦਰਜ ਨਾ ਹੋਈ, ਕਿਉਂਕਿ ਨਾਮਜ਼ਦ ਦੋਸ਼ੀ ਸ਼ਾਸਕ ਪਾਰਟੀ ਭਾਜਪਾ ਦਾ ਵਿਧਾਇਕ ਸੀ। ਅੰਤ ਸ਼ਾਸਨ ਉਦੋਂ ਹੀ ਹਰਕਤ ਵਿੱਚ ਆਇਆ, ਜਦੋਂ ਪੀੜਤਾ ਦੇ ਪਿਤਾ ਨੂੰ ਆਪਣੀ ਜਾਨ ਦੀ ਆਹੂਤੀ ਦੇਣੀ ਪਈ। ਚਾਰੇ ਪਾਸੇ ਹਾਹਾਕਾਰ ਮਚੀ ਤਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਹ ਐਲਾਨ ਕੀਤਾ ਕਿ ਐੱਸ ਆਈ ਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਉਹ ਚੌਵੀ ਘੰਟਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ। ਰਿਪੋਰਟ ਹਾਸਲ ਹੋਣ ਮਗਰੋਂ ਰਾਜ ਪੁਲਸ ਦੇ ਡੀ ਜੀ ਪੀ ਤੇ ਗ੍ਰਹਿ ਸਕੱਤਰ ਨੇ ਸਾਂਝੀ ਪ੍ਰੈੱਸ ਕਾਨਫ਼ਰੰਸ ਲਾ ਕੇ ਇਹ ਕਿਹਾ ਕਿ ‘ਮਾਣਯੋਗ ਵਿਧਾਇਕ’ ਉੱਤੇ ਦੋਸ਼ ਸਾਬਤ ਨਹੀਂ ਹੋਇਆ। ਸਰਕਾਰ ਓਦੋਂ ਹੀ ਵਿਧਾਇਕ ਤੇ ਦੂਜੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਈ, ਜਦੋਂ ਇਲਾਹਾਬਾਦ ਹਾਈ ਕੋਰਟ ਨੇ ਉਸ ਨੂੰ ਜਾਂਚ ਸੀ ਬੀ ਆਈ ਦੇ ਹਵਾਲੇ ਕਰਨ ਤੇ ਦੋਸ਼ੀ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ।
ਕਠੂਆ ਕਾਂਡ ਨੇ ਰਾਜ ਵਿੱਚ ਸ਼ਾਸਨ ਦੀ ਭਾਈਵਾਲ ਭਾਜਪਾ ਦਾ ਬਦਨੁਮਾ ਚਿਹਰਾ ਹੀ ਬੇਨਕਾਬ ਕਰ ਕੇ ਰੱਖ ਦਿੱਤਾ, ਜਦੋਂ ਉਸ ਦੇ ਦੋ ਮੰਤਰੀ ਪੀੜਤ ਕੁੜੀ ਦੇ ਹੱਕ ਵਿੱਚ ਖੜੇ ਹੋਣ ਦੀ ਥਾਂ ਦੋਸ਼ੀਆਂ ਦੀ ਵਕਾਲਤ ਕਰਨ ਲਈ ਸੜਕ ‘ਤੇ ਉੱਤਰ ਆਏ। ਅੰਤ ਉਨ੍ਹਾਂ ਮੰਤਰੀਆਂ ਨੂੰ ਅਸਤੀਫ਼ੇ ਦੇਣੇ ਪਏ। ਉਨ੍ਹਾਂ ਨੇ ਪਾਰਟੀ ਦੇ ਉੱਚ ਕਿਰਦਾਰ ਦੇ ਦਾਅਵੇ ਦੀ ਪੋਲ ਇਹ ਕਹਿ ਕੇ ਖੋਲ੍ਹ ਦਿੱਤੀ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਰਾਜ ਭਾਜਪਾ ਦੇ ਪ੍ਰਧਾਨ ਦੇ ਆਦੇਸ਼ ‘ਤੇ ਉਥੇ ਗਏ ਸਨ।
ਹਾਲੇ ਇਹਨਾਂ ਦੋਹਾਂ ਕਾਂਡਾਂ ਦੀ ਚਰਚਾ ਚੱਲ ਹੀ ਰਹੀ ਸੀ ਕਿ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਤੇ ਕਈ ਹੋਰ ਰਾਜਾਂ ਤੋਂ ਮਾਸੂਮ ਬਾਲੜੀਆਂ ਨਾਲ ਸਮੂਹਿਕ ਬਲਾਤਕਾਰ ਪਿੱਛੋਂ ਉਨ੍ਹਾਂ ਨੂੰ ਕੋਹ-ਕੋਹ ਕੇ ਮੌਤ ਦੇ ਘਾਟ ਪੁਚਾਉਣ ਦੀਆਂ ਘਟਨਾਵਾਂ ਦੇ ਵਾਪਰਨ ਨੇ ਸਾਡੀ ਕਨੂੰਨ ਵਿਵਸਥਾ ਤੇ ਔਰਤਾਂ ਦੀ ਰਾਖੀ ਦੇ ਦਾਅਵਿਆਂ ਦੀ ਤਲਖ ਹਕੀਕਤ ਨੂੰ ਉਘਾੜ ਕੇ ਸਾਹਮਣੇ ਲੈ ਆਂਦਾ। ਸਾਡੇ ਸ਼ਾਸਕ ਹਨ ਕਿ ਉਹ ਅਮਨ-ਕਨੂੰਨ ਦੀ ਵਿਵਸਥਾ ਵਿੱਚ ਸੁਧਾਰ ਕਰਨ ਤੇ ਨਿਆਂ ਪ੍ਰਕਿਰਿਆ ਨੂੰ ਸਮੇਂ ਦੀ ਹਾਣੀ ਬਣਾਉਣ ਦੀ ਥਾਂ ਬਾਰਾਂ ਸਾਲ ਤੋਂ ਘੱਟ ਉਮਰ ਦੀਆਂ ਬਾਲੜੀਆਂ ਦੀ ਪੱਤ ਲੁੱਟਣ ਵਾਲੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਫ਼ਰਮਾਨ ਜਾਰੀ ਕਰਨ ਦੇ ਰਾਹ ਤੁਰ ਪਏ ਹਨ।

ਫਤਹਿ ਨੂੰ ਬਾਹਰ ਕੱਢਣ ਵਾਲੇ ਨੌਜਵਾਨ ਦਾ ਸਕੂਟਰ ਚੋਰੀ ਹੋਣ ਦਾ ਹੈਰਾਨ ਕਰ ਦੇਣ ਵਾਲਾ ਕਾਲਾ ਸੱਚ ਆਇਆ ਸਾਹਮਣੇ,

ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ ਹੈ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸ ਦਾ ਸਕੂਟਰ ਮੋੜ ਦਿੱਤਾ ਜਾਵੇ |ਸ ਨੇ ਦੱਸਿਆ ਕਿ ਜਦੋਂ ਉਹ ਫਤਿਹਵੀਰ ਨੂੰ ਬਚਾਉਣ ਲਈ ਕੰਮ ਵਿਚ ਲੱਗਾ ਹੋਇਆ ਸੀ ਤਾਂ ਕੋਈ ਉਸ ਦਾ ਸਕੂਟਰ ਚੋਰੀ ਕਰਕੇ ਲੈ ਗਿਆ।ਉਸ ਦਾ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ ਤੇ ਉਸ ਦਾ ਸਾਰਾ ਸਾਮਾਨ ਸਕੂਟਰ ਵਿਚ ਹੀ ਹੈ ਦਰਾਸਲ ਇਹ ਸਭ ਗੱਲਾਂ ਝੂਠ ਹਨ ਤੇ ਗੁਰਿੰਦਰ ਇੱਕ ਵੱਡਾ ਝੂਠ ਬੋਲ ਰਿਹਾ ਹੈ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਗੁਰਿੰਦਰ ਦਾ ਸਕੂਟਰ ਚੋਰੀ ਨਹੀਂ ਹੋਇਆ ਬਲਕਿ ਪਿੰਡ ਵਿਚ ਹੀ ਕਈ ਦਿਨਾਂ ਤੋਂ ਖੜ੍ਹਾ ਸੀ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੁਰਿੰਦਰ ਲੋਕਾਂ ਨੂੰ ਝੂਠ ਬੋਲ ਕੇ ਸਿਆਸਤ ਖੇਡਣੀ ਚਾਹੁੰਦਾ ਹੈ ਤੇ ਉਹ ਜਾਨ ਬੁੱਝ ਕੇ ਫਤਹਿ ਦਾ ਨਾਮ ਲੈ ਕੇ ਲੋਕਾਂ ਨੂੰ ਇਹ ਝੂਠ ਬੋਲ ਰਿਹਾ ਹੈ ਕਿ ਉਦਾ ਸਕੂਟਰ ਗੁੰਮ ਹੋ ਗਿਆ ਜੋ ਕਿ ਇੱਕ ਵੱਡਾ ਝੂਠ ਹੈ ਤੇ ਤੁਸੀਂ ਵੀ ਇਸ ਵੀਡੀਓ ਦੇ ਵਿਚ ਗੁਰਿੰਦਰ ਦੇ ਸਕੂਟਰ ਗੁੰਮ ਹੋਣ ਦੀ ਅਸਲ ਸਚਾਈ ਜਾਣ ਕੇ ਹੈਰਾਨ ਰਹਿ ਜਾਓਗੇ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ surkhab tvਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਦੇਖੋ ਹਰ ਪ੍ਰਕਾਰ ਦੇ ਚਮੜੀ ਰੋਗ ਨੂੰ ਸਿਰਫ਼ 24 ਘੰਟਿਆਂ ਦੇ ਵਿਚ ਜੜ੍ਹੋਂ ਖਤਮ ਕਰਨ ਦਾ ਘਰੇਲੂ ਨੁਸਖਾ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਚਮੜੀ ਨਾਲ ਸੰਬਧਿਤ ਰੋਗਾਂ ਦੀ ਗੱਲ ਕਰੀਏ ਤਾ ਦਾਦ,ਖਾਜ,ਖਾਰਸ਼ ਨੂੰ ਸਭ ਤੋਂ ਜ਼ਿੱਦੀ ਬਿਮਾਰੀ ਸਮਝਿਆ ਜਾਂਦਾ ਹੈ। ਇੱਕ ਵਾਰ ਇਹ ਬਿਮਾਰੀ ਹੋ ਜਾਵੇ ਤਾ ਪਿੱਛਾ ਛੁਡਵਾਉਣਾ ਬਹੁਤ ਮੁਸ਼ਕਿਲ ਹੈ। ਇਹ ਬਿਮਾਰੀ ਚਮੜੀ ਰੋਗਾਂ ਦੀ ਸ਼੍ਰੇਣੀ ਵਿਚ ਆਉਂਦੇ ਹੈ। ਲਾਪਰਵਾਹੀ ਦੇ ਕਾਰਨ ਇਹ ਬਿਮਾਰੀ ਆਪਣੀ ਜੜ ਬਣਾ ਲੈਂਦੀ ਹੈ ਅਤੇ ਜਾਣ ਦਾ ਨਾਮ ਨਹੀਂ ਲੈਂਦੀ। ਲੱਖ ਇਲਾਜ ਕਰਵਾਉਣ ਤੇ ਵੀ ਇਹ ਬਿਮਾਰੀ ਪਿੱਛਾ ਨਹੀਂ ਛੱਡਦੀ। ਦਾਦ ਜੋ ਕਿ ਕਾਲੇ ਨਿਸ਼ਾਨ ਬਣਦੇ ਹਨ ਉਹਨਾਂ ਨੂੰ ਅਸੀਂ ਅਗੇਜਮਾ (ਚੰਬਲ ) ਦੇ ਨਾਮ ਨਾਲ ਜਾਣਦੇ ਹਾਂ। ਅਜਿਹੇ ਨਿਸ਼ਾਨ ਗੁਪਤ ਅੰਗਾਂ ਤੇ ਪਾਏ ਜਾਂਦੇ ਹਨ। ਹੁਣ ਇਹ ਵੀ ਸਮੱਸਿਆ ਹੈ ਕਿ ਇਸਨੂੰ ਕਿਵੇਂ ਪਹਿਚਾਣਿਆ ਜਾਵੇ ਤਾ ਆਓ ਜਾਣਦੇ ਹਾਂ ਇਸਦੇ ਕੁਝ ਲੱਛਣ।

ਐਕਜਿਮਾ ਦੇ ਲੱਛਣ
ਚਮੜੀ ਤੇ ਲਾਲ ਦਾਣੇ ,ਖੁਜਲੀ ,ਜਲਣ ,ਦਾਦ ਦੇ ਰੂਪ ਵਿਚ ਫੈਲਾਅ ,ਬੁਖਾਰ ਜੇਕਰ ਇਹਨਾਂ ਵਿੱਚੋ ਕੋਈ ਲੱਛਣ ਨਜਰ ਆਵੇ ਤਾ ਤੁਰੰਤ ਜਾ ਕੇ ਜਾਚ ਕਰਵਾਓ
ਕਿਉਂ ਹੁੰਦੀ ਹੈ ਇਹ ਸਮੱਸਿਆ :- ਇਹ ਸਮੱਸਿਆ ਜ਼ਿਆਦਾਤਰ ਕੈਮੀਕਲ ਯੁਕਤ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ। ਇਸ ਵਿਚ ਸਾਬਣ ,ਚੂਨਾ,ਡੀਟਰਜਨੇਟ ,ਮਾਸਿਕ ਧਰਮ ਵਿਚ ਪ੍ਰੇਸ਼ਾਨੀ ,ਕਬਜ਼ ਅਤੇ ਖੂਨ ਵਿਕਾਰ ਆਦਿ ਵੀ ਸ਼ਾਮਿਲ ਹਨ। ਇਸਦੇ ਇਲਵਾ ਜੇਕਰ ਤੁਸੀਂ ਉਹਨਾਂ ਦੇ ਕੱਪੜੇ ਪਾ ਲੈਂਦੇ ਹੋ ਜਿਸਨੂੰ ਇਹ ਬਿਮਾਰੀ ਹੋਵੇ ਤਾ ਤੁਹਾਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ।

ਕਿਵੇਂ ਕਰੀਏ ਦਾਦ ਖਾਜ ਖੁਜਲੀ ਤੋਂ ਬਚਾਅ
ਘੱਟ ਤੋਂ ਘੱਟ ਸਾਬਣ ,ਸ਼ੇਪੂ ਸਾਬਣ ਦੀ ਵਰਤੋਂ ਨਾ ਕਰੋ ਵੱਧ ਤੋਂ ਵੱਧ ਕੈਮੀਕਲ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦਿਓ ਨਹਾਉਣ ਦੇ ਲਈ ਗਿਲਸਰੀਨ ਦੀ ਵਰਤੋਂ ਕਰੋ।

ਨਹਾਉਣ ਦੇ ਬਾਅਦ ਪੂਰੇ ਸਰੀਰ ਤੇ ਨਾਰੀਅਲ ਦਾ ਤੇਲ ਲਗਾਓ
ਕਿਸੇ ਵੀ ਐਂਟੀ ਫੰਗਲ ਕਰੀਮ ਦੀ ਵਰਤੋਂ ਡਾਕਟਰ ਦੀ ਸਲਾਹ ਲੈ ਕੇ ਹੀ ਕਰੋ। ਕੋਸ਼ਿਸ਼ ਕਰੋ ਕਿ ਵਿਚ ਗੈਪ ਨਾ ਆਵੇ ਗੈਪ ਹੋ ਜਾਣ ਤੇ ਦਾਦ ਦੇ ਦਾਗ ਜ਼ਿੱਦੀ ਹੋ ਜਾਂਦੇ ਹਨ।
ਕਪੜਿਆਂ ਤੇ ਸਾਬਣ ਜਾ ਸਰਫ਼ ਦੀ ਵਰਤੋਂ ਕਰਨ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਪਾਣੀ ਵਿਚ ਧੋਵੋ। ਕਪੜਿਆਂ ਤੇ ਸਾਬਣ ਸਰਫ ਲੱਗਾ ਨਾ ਰਹਿਣ ਦਿਓ ਜਦ ਕੱਪੜੇ ਚੰਗੀ ਤਰ੍ਹਾਂ ਸੁੱਕ ਜਾਣ ਤਾ ਹੀ ਪਾਓ
ਨਮਕ ਦਾ ਘਟ ਤੋਂ ਘਟ ਇਸਤੇਮਾਲ ਕਰੋ
ਦਾਦ ਵਿੱਚੋ ਪਾਣੀ ਨਿਕਲਣ ਤੇ ਉਸਨੂੰ ਸਾਫ਼ ਪਾਣੀ ਨਾਲ ਧੋਵੋ

ਖਾਰਸ਼ ਦਾ ਘਰੇਲੂ ਨੁਸਖਾ :- ਸਮੁੰਦਰ ਦੇ ਪਾਣੀ ਨਾਲ ਨਹਾਉਣਾ ਇਸ ਬਿਮਾਰੀ ਵਿਚ ਲਾਭਦਾਇਕ ਹੁੰਦਾ ਹੈ। ਇਸ ਬਿਮਾਰੀ ਵਿਚ ਨਿੱਮ ਦੇ ਕੁਝ ਪੱਤੇ ਉਬਾਲ ਕੇ ਉਸ ਪਾਣੀ ਨਾਲ ਨਨਹਾਓ। ਅਨਾਰ ਦੇ ਪੱਤਿਆਂ ਦਾ ਪੇਸਟ ਬਣਾ ਕੇ ਦਾਦ ਤੇ ਲਗਾਓ ਇਸ ਨਾਲ ਵੀ ਫਾਇਦਾ ਮਿਲਦਾ ਹੈ। ਨਿਬੂ ਦੇ ਰਸ ਦੀਆ ਕੁਝ ਬੂੰਦਾਂ ਕੇਲੇ ਦੇ ਗੁੱਦੇ ਵਿਚ ਮਿਲਾ ਕੇ ਦਾਦ ਵਾਲੀ ਜਗਾ ਤੇ ਲਗਾਓ ਆਰਾਮ ਮਿਲੇਗਾ
ਦਾਦ ਵਿਚ ਬਾਥੂ ਦੀ ਸਬਜ਼ੀ ਬਹੁਤ ਹੀ ਲਾਭਦਾਇਕ ਹੈ। ਹੋ ਸਕੇ ਤਾ ਉਸਨੂੰ ਉਬਾਲ ਕੇ ਉਸਦਾ ਰਸ ਪੀਓ। ਪਾਕਸਤਾਨੀ ਨਮਕ ਨੂੰ ਪੀਸੀ ਹੋਈ ਗਾਜਰ ਵਿਚ ਮਿਲਾ ਕੇ ਹਲਕਾ ਕੋਸਾ ਕਰਕੇ ਦਾਦ ਵਾਲੀ ਜਗਾ ਤੇ ਲਗਾਓ। ਕੱਚੇ ਆਲੂ ਦਾ ਰਸ ਵੀ ਦਾਦ ਖਾਜ ਅਤੇ ਖੁਜਲੀ ਤੋਂ ਬਚਾਅ ਕਰਦਾ ਹੈ। ਕੱਚੇ ਆਲੂ ਦਾ ਰਸ ਪੀਓ। ਹਲਦੀ ਦਾ ਲੇਪ ਵੀ ਇਸਦੇ ਲਈ ਲਾਭਦਾਇਕ ਹੈ। ਦੁੱਧ ਵਿਚ ਗੁਲਕੰਦ ਮਿਲਾ ਕੇ ਪੀਣ ਨਾਲ ਦਾਦ ਦੀ ਸਮੱਸਿਆ ਨਹੀਂ ਹੁੰਦੀ ਦਾਦ ਵਾਲੀ ਜਗਾ ਤੇ ਨਿਮ ਦੀਆ ਪੱਤੀਆਂ ਅਤੇ ਦਹੀਂ ਦਾ ਪੇਸਟ ਬਣਾ ਕੇ ਲਗਾਓ। ਹਰ ਰੋਜ਼ 12 ਗ੍ਰਾਮ ਨਿੱਮ ਦੇ ਪੱਤਿਆਂ ਦਾ ਰਸ ਪੀਣ ਨਾਲ ਇਹ ਸਮੱਸਿਆ ਨਹੀਂ ਹੁੰਦੀ ਹੈ।

ਪੱਕੇ ਹੋਏ ਦਾਦ ਦਾ ਨੁਸਖਾ :- ਤ੍ਰਿਫਲਾ ਨੂੰ ਤਵੇ ਜਾ ਕੜਾਹੀ ਵਿਚ ਰਾਖ ਹੋ ਜਾਣ ਤੱਕ ਗਰਮ ਕਰੋ। ਹੁਣ ਇਸ ਵਿਚ ਘਿਓ ,ਫਟਕੜੀ ,ਸਰੋ ਦਾ ਤੇਲ ਅਤੇ ਪਾਣੀ ਮਿਲਾ ਲਵੋ. ਹੁਣ ਇਸ ਪੇਸਟ ਨੂੰ ਦਾਦ ਵਾਲੀ ਜਗਾ ਤੇ ਲਗਾਓ ਇਹ ਪੱਕੇ ਹੋਏ ਦਾਦ ਨੂੰ ਖਤਮ ਕਰ ਦੇਵੇਗਾ

ਸੁਣੋ ਫਤਹਿਵੀਰ ਨੂੰ ਬਚਾਉਣ ਬਾਰੇ ਸਾਡੇ ਦੇਸ਼ ਦੇ ਗੰਦੇ ਸਿਸਟਮ ਦੀ ਸ਼ਰਮਨਾਕ ਆਡੀਓ ਹੋਈ ਵਾਇਰਲ,ਸੁਣੋ ਪੂਰਾ ਆਡੀਓ ਤੇ ਆਪਣੇ ਵਿਚਾਰ ਦਿਓ

ਪੂਰੇ ਦੇਸ਼ ਦੀਆਂ ਨਜ਼ਰਾਂ ਸੰਗਰੂਰ ਦੇ ਸੁਨਾਮ ਵਿਚਲੇ ਪਿੰਡ ਭਗਵਾਨਪੁਰਾ ਵਲ ਲੱਗੀਆਂ ਰਹੀਆਂ। ਨਾ ਸਿਰਫ਼ ਨਜ਼ਰਾਂ, ਬਲਕਿ ਕਰੋੜਾਂ ਲੋਕਾਂ ਨੇ ਦਿਨ-ਰਾਤ ਲਗਾਤਾਰ 6 ਦਿਨ ਤੱਕ ਦੋ ਵਰ੍ਹਿਆਂ ਦੇ ਮਾਸੂਮ ਫਤਿਹਵੀਰ ਸਿੰਘ ਦੀ ਸਲਾਮਤੀ ਲਈ ਅਰਦਾਸਾਂ ਦਾ ਦੌਰ-ਏ-ਦੌਰਾ ਰਿਹਾ। ਕਰੋੜਾਂ ਲੋਕਾਂ ਦੇ ਸਾਹ ਅਟਕੇ ਰਹੇ। ਦੂਆਵਾਂ-ਅਰਦਾਸਾਂ ਦਾ ਸਿਲਸਿਲਾ ਜਾਰੀ ਰਿਹਾ। ਕਹਿੰਦੇ ਨੇ ਅੰਤ ਭਲਾ ਸੋ ਭਲਾ। ਪਰ ਨੰਨ੍ਹੇ ਫਰਿਸ਼ਤੇ ਫਤਿਹਵੀਰ ਨਾਲ ਅਜਿਹਾ ਨਹੀਂ ਹੋਇਆ। 120 ਫੁੱਟ ਡੂੰਘੇ ਬੋਰਵੈੱਲ ਵਿੱਚ 6 ਦਿਨ ਦਾ ਫਾਸਲਾ ਕਿਸੇ ਵੱਡੇ ਲਈ ਵੀ ਘੱਟ ਨਹੀਂ ਹੁੰਦਾ, ਉਹ ਸਭ ਨੇ ਵੇਖਿਆ, ਕਿਸ ਤਰ੍ਹਾਂ ਦੇਸ਼ ਦੀ ਇੱਕ ਵੱਡੀ ਸੰਸਥਾ ਬੱਚੇ ਨੂੰ ਬਚਾਅ ਨਹੀਂ ਸਕੀ। ਹੁਣ ਗੋਂਗਲੂਆਂ ਤੋਂ ਮਿੱਟੀ ਝਾੜਣ ਦਾ ਕੋਈ ਲਾਭ ਨਹੀਂ, ਜਿਨ੍ਹਾਂ ਦੀ ਜਿੰਦਗੀ ਉਜੜਨੀ ਸੀ ਉਜੜ ਗਈ।‘ਫਤਿਹ’ ਦੇ ਰਾਹਤ ਕਾਰਜਾਂ ਬਾਰੇ PM House ਦਾ ਕਥਿਤ ਆਡਿਓ ਵਾਇਰਲ… ‘ਸਾਡੇ ਕੋਲ ਅਜਿਹੀ ਕੋਈ ਤਕਨੀਕ ਨਹੀਂ ਆਈ|

ਇਹ ਮੌਤ ਫਤਿਹਵੀਰ ਦੀ ਨਹੀਂ ਹੈ, ਸਾਡੇ ਸੁੱਤੇ ਹੋਏ ਨਿਜਾਮ, ਅਣਗਹਿਲੀ, ਅਤੇ ਸਵਾ ਸੌ ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਭਤੋਂ ਵੱਡੀ ਬਚਾਅ ਏਜੰਸੀ ਦੀ ਨਾਕਾਮੀ ਦੀ ਮੌਤ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਕਿਸੇ ਮਾਸੂਮ ਦੇ ਬੋਰਵੈੱਲ ਵਿੱਚ ਡਿੱਗਣ ਦਾ |ਕੀ ਸਾਨੂੰ ਸਿੱਖਣ ਵਿੱਚ ਸ਼ਰਮ ਆਉਂਦੀ ਹੈ, ਜਾਂ ਅਸੀਂ ਪਿਛਲੀਆਂ ਗਲਤੀਆਂ ਜਾਂ ਊਣਤਾਈਆਂ ਤੋਂ ਸਿੱਖਣਾ ਹੀ ਨਹੀਂ ਚਾਹੁੰਦੇ।

ਜਦੋਂ ਵੀ ਕਿਸੇ ਦੀ ਜਾਨ ‘ਤੇ ਬਣਦੀ ਹੈ ਤਾਂ ਦੇਸ਼ ਵਿੱਚ ਹੋ-ਹੱਲਾ ਹੁੰਦਾ ਹੈ। ਸਾਰੇ ਜਣੇ ਵਹਾਅ ਵਿੱਚ ਵਹਿੰਦੇ ਨੇ, ਪਰ ਕੁਝ ਦਿਨ ਬੀਤਣ ਦੇ ਬਾਅਦ ਸਭ ਪਹਿਲਾਂ ਵਰਗਾ ਯਾਨੀ ਸ਼ਾਂਤ ਹੋ ਜਾਂਦਾ ਹੈ।ਸੰਗਰੂਰ ਦੇ ਸੁਨਾਮ ਦਾ ਪਿੰਡ ਭਗਵਾਨਪੁਰਾ। ਇੱਥੋਂ ਦੇ ਸੁਖਵਿੰਦਰ ਸਿੰਘ ਸਿੱਧੂ ਦੇ ਘਰ ਵਿਆਹ ਦੇ 5-6 ਵਰ੍ਹਿਆਂ ਬਾਅਦ ਫਤਿਹਵੀਰ ਦੇ ਆਗਮਨ ਦੀ ਇਬਾਰਤ ਦਾ ਆਗਾਜ਼ ਹੋਇਆ।

ਮਾਪਿਆਂ ਦਾ ਇਕਲੌਤਾ ਹੋਣ ਕਰਕੇ ਘਰ ਵਿੱਚ ਸਭ ਪਾਸੇ ਗੋਡੇ-ਗੋਡੇ ਚਾਅ ਚੜ੍ਹਿਆ ਹੋਇਆ ਸੀ। ਲੰਘੀ 6 ਜੂਨ ਨੂੰ ਘਰ ਦੇ ਵਿਹੜੇ ਵਿੱਚ ਹੀ ਖੁੱਲ੍ਹੇ ਬੋਰਵੈੱਲ ਦੇ ਰੂਪ ਵਿੱਚ ਕਾਲ ਇੰਤਜਾਰ ਕਰ ਰਿਹਾ ਸੀ ਫਤਿਹਵੀਰ ਦਾ। ਸ਼ਾਮ 4 ਵਜੇ ਦਾ ਵਕਤ। ਸ਼ਾਇਦ ਸੁਨਾਮ ਖਾਸ ਕਰਕੇ ਪਰਿਵਾਰ ਇਸ ਪਲ ਨੂੰ ਕਦੇ ਯਾਦ ਨਹੀਂ ਕਰਨਾ ਚਾਹੇਗਾ ਅਤੇ ਨਾ ਚਾਹੁੰਦੇ ਹੋਈ ਵੀ ਕਦੇ ਭੁੱਲ ਸਕੇਗਾ।

ਅਨੋਖਾ ਇਸ਼ਕ ..ਪ੍ਰੇਮੀ ਜੋੜੇ ਨੇ ਇਕ ਦੂਜੇ ਦੀ ਪੁਰਪੜੀ ਵਿਚ ਮਾਰੀਆਂ ਗੋਲੀਆਂ, ਦੋਵਾਂ ਦੀ ਮੌਤ

ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾਡਮੇਰ ਵਿਚ ਬੁੱਧਵਾਰ ਰਾਤ ਇਕ ਪ੍ਰੇਮੀ ਜੋੜੇ ਨੇ ਆਹਮਣੇ ਸਾਹਮਣੇ ਹੋ ਕੇ ਇਕ ਦੂਜੇ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਦੋਵਾਂ ਨੇ ਰੇਤ ਦੇ ਟਿੱਬੇ ਉਤੇ ਬੈਠ ਕੇ ਦੇਸੀ ਪਿਸਟਲ ਨਾਲ ਫੋਟੋ ਲਈ ਤੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ। ਜੋੜੇ ਨੇ ਮਰਨ ਤੋਂ ਪਹਿਲਾਂ ਬੀਅਰ ਵੀ ਪੀਤੀ।
ਇਸ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਦੀ ਪੁਰਪੜੀ ਉਤੇ ਗੋਲੀ ਮਾਰ ਦਿੱਤੀ। ਸਵੇਰੇ ਦੋਵਾਂ ਦੀਆਂ ਲਾਸ਼ਾਂ ਵੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਪੁਲਿਸ ਮੁਤਾਬਿਕ ਬਾਡਮੇਰ ਦੇ ਲੀਲਸਰ ਪਿੰਡ ਦੇ ਰਹਿਣਾ ਵਾਲੇ ਜੋੜੇ ਵਿਚ ਪ੍ਰੇਮ ਸਬੰਧ ਸਨ। ਦੋਵਾਂ ਦੇ ਘਰ ਵਾਲੇ ਇਸ ਰਿਸ਼ਤੇ ਦੇ ਖ਼ਿਲਾਫ਼ ਸਨ। ਬੁੱਧਵਾਰ ਸ਼ਾਮ ਦੋਵੇਂ ਰਾਤ ਨੂੰ ਘਰੋਂ ਨਿਕਲੇ ਤੇ ਪਿੰਡ ਦੀ ਜੂਹ ਉਤੇ ਸੁੰਨਸਾਨ ਜਗ੍ਹਾ ਉਤੇ ਬੈਠ ਗਏ। ਦੋਵਾਂ ਨੇ ਬੈਠ ਕੇ ਦੇਸੀ ਪਿਸਟਲ ਨਾਲ ਫੋਟੋ ਖਿੱਚੀ ਤੇ ਸੋਸ਼ਲ ਮੀਡੀਆ ਉਤੇ ਸਾਂਝੀ ਕਰ ਦਿੱਤੀ।
ਇਸ ਤੋਂ ਬਾਅਦ ਦੋਵੇਂ ਨੇ ਇਕ ਦੂਜੇ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਵੇਰੇ ਪਿਸਟਲ ਦੋਵਾਂ ਦੇ ਹੱਥਾਂ ਵਿਚ ਹੀ ਸਨ ਤੇ ਮ੍ਰਿਤਕ ਪਏ ਸਨ। ਮੌਕੇ ਉਤੇ ਬੀਅਰ ਦੀਆਂ ਕੁੱਝ ਬੋਤਲਾਂ ਵੀ ਪਈਆਂ ਸਨ। ਲੜਕੀ ਦੀ ਪਛਾਣ ਪੰਨੂ ਤੇ ਮੁੰਡੇ ਦੀ ਸ਼ੰਕਰ ਜਾਟ ਵਜੋਂ ਹੋਈ ਹੈ

1984 ਹਮਲੇ ਤੋਂ ਬਾਅਦ ਗਾਇਬ ਹੋਇਆ ਸਿੱਖਾਂ ਦਾ ਕੀਮਤੀ ਖਜਾਨਾ.. SGPC ਨੇ ਤਿਆਰ ਕੀਤੀ ਲਿਸਟ

ਆਪ੍ਰੇਸ਼ਨ ਬਲੂ ਸਟਾਰ ਸਮੇਂ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਵਿਚਲਾ ਕੀਮਤੀ ਸਾਹਿਬ ਫ਼ੌਜ ਵੱਲੋਂ ਹਾਲੇ ਤਕ ਵਾਪਸ ਨਾ ਕੀਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਸੂਚੀ ਤਿਆਰ ਕਰ ਲਈ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ ਨੇ ਇਸ ਬਾਰੇ ਪਹਿਲਾਂ ਬੈਠਕ ਕੀਤੀ ਅਤੇ ਫਿਰ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਮੀਡੀਆ ਨੂੰ ਚੋਰੀ ਹੋਏ ਕੀਮਤੀ ਗ੍ਰੰਥਾਂ ਤੇ ਹੋਰ ਸਾਹਿਤ ਬਾਰੇ ਦੱਸਿਆ। ਐਸਜੀਪੀਸੀ ਮੁਤਾਬਕ ਹਾਲੇ ਵੀ ਸੈਂਕੜੇ ਹੱਥ ਲਿਖਤ ਪਾਵਨ ਸਰੂਪ ਅਤੇ 11 ਹਜ਼ਾਰ ਤੋਂ ਵੱਧ ਪੁਸਤਕਾਂ ਵਾਪਸ ਨਹੀਂ ਕੀਤੀਆਂ ਗਈਆਂ।Image result for sikh reference library
ਡਾ. ਰੂਪ ਸਿੰਘ ਨੇ ਦੱਸਿਆ ਕਿ ਸੰਨ 1984 ‘ਚ ਸਿੱਖ ਰੈਫਰੈਂਸ ਲਾਈਬ੍ਰੇਰੀ ਵਿੱਚ ਕੁੱਲ 512 ਪਾਵਨ ਸਰੂਪ ਸਨ। ਇਨ੍ਹਾਂ ‘ਚ 205 ਹੱਥ ਲਿਖਤ ਸਰੂਪ ਵੀ ਸ਼ਾਮਲ ਹਨ, ਜੋ ਵਾਪਿਸ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਿ 307 ਹੱਥ ਲਿਖਤ ਪਾਵਨ ਸਰੂਪ ਸਰਕਾਰ ਨੇ ਹਾਲੇ ਤਕ ਵਾਪਸ ਨਹੀਂ ਕੀਤੇ ਗਏ। ਇਸ ਤੋਂ ਬਿਨਾਂ ਕਰੀਬ 11,107 ਹੱਥ ਲਿਖਤ ਕਿਤਾਬਾਂ ਵੀ ਸਰਕਾਰ ਵੱਲੋਂ ਵਾਪਸ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਿਕਾਰਡ ਮੁਤਾਬਕ ਲਾਇਬ੍ਰੇਰੀ ਵਿਚ 24999 ਪੁਸਤਕਾਂ, 560 ਹੱਥ ਲਿਖਤ ਪਾਵਨ ਸਰੂਪ ਅਤੇ 1398 ਹੱਥ ਲਿਖਤ ਪੋਥੀਆਂ ਮੌਜੂਦ ਹਨ।sgpc prepared list of missing items of sikh reference library which was seized by indian army during operation blue star
ਮੁੱਖ ਸਕੱਤਰ ਨੇ ਕਿਹਾ ਕਿ ਉਸ ਸਮੇਂ ਸਰਕਾਰ ਨੇ ਕੁਲਵੰਤ ਸਿੰਘ ਨੂੰ ਸਿੱਖ ਲਾਈਬ੍ਰੇਰੀ ਦਾ ਕੀਮਤੀ ਸਾਮਾਨ ਵਾਪਸ ਕੀਤਾ ਸੀ ਜੋ ਕਿ ਅੱਜ ਦੀ ਮੀਟਿੰਗ ‘ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਕਰੀਬਨ 85 ਪੱਤਰ ਲਿਖ ਕੇ ਲੰਮੇ ਅਰਸੇ ਤੋਂ ਸਰਕਾਰਾਂ ਪਾਸੋਂ ਲਾਇਬ੍ਰੇਰੀ ਦੇ ਸਮਾਨ ਦੀ ਵਾਪਸੀ ਮੰਗ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 1984 ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਕਮੇਟੀ ਵਿਚ 17 ਸਕੱਤਰ, 18 ਲਾਇਬ੍ਰੇਰੀ ਇੰਚਾਰਜ, 2 ਡਾਇਰੈਕਟਰ ਅਤੇ 8 ਲਾਇਬ੍ਰੇਰੀਅਨ ਸੇਵਾ ਨਿਭਾ ਚੁੱਕੇ ਹਨ। ਜੇਕਰ ਲਾਇਬ੍ਰੇਰੀ ਦਾ ਸਾਰਾ ਸਮਾਨ ਵਾਪਸ ਆ ਗਿਆ ਸੀ ਤਾਂ ਉਹ ਇਨ੍ਹਾਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਜ਼ਰ ਕਿਉਂ ਨਾ ਪਿਆ।
ਡਾ. ਰੂਪ ਸਿੰਘ ਨੇ ਪ੍ਰਕਾਸ਼ਤ ਖ਼ਬਰਾਂ ਵਿੱਚ ਵੱਡੀ ਕੀਮਤ ’ਤੇ ਵੇਚੇ ਗਏ ਹੱਥ ਲਿਖਤ ਸਰੂਪ ਬਾਰੇ ਕਿਹਾ ਕਿ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਸ਼ਰੇਆਮ ਡਾਕਟਰ ਦਾ ਕੀਤਾ ਕੁਟਾਪਾ ਤੇ ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼,ਦੇਖੋ Fullਵੀਡੀਓ

ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਇੱਕ ਡਾਕਟਰ ਦਾ ਸ਼ਰੇਆਮ ਕੁੱਝ ਲੋਕਾਂ ਦੇ ਵੱਲੋਂ ਕੁਟਾਪਾ ਕੀਤਾ ਜਾ ਰਿਹਾ ਹੈ ਤੇ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਧੜਾ-ਧੜ ਵਾਇਰਲ ਹੋ ਰਹੀ ਹੈ |ਦਰਾਸਲ ਇਹ ਮਾਮਲਾ ਪਟਿਆਲਾ ਦੇ ਇੱਕ ਹਸਪਤਾਲ ਹੈ ਜਿੱਥੇ ਇੱਕ ਬੱਚੇ ਦੀ ਤਬੀਅਤ ਖਰਾਬ ਹੋਣ ਤੇ ਉਸਨੂੰ ਹਸਪਤਾਲ ਵਿਚ ਲਿਜਾਇਆ ਗਿਆ ਤੇ ਹਸਪਤਾਲ ਦੇ ਡਾਕਟਰ ਨੇ ਉਸਦਾ ਇਲਾਜ ਕਰਨ ਦੀ ਬਜਾਏ ਉਸਨੂੰ Expiry ਯਾਨਿ ਕਿ ਤਰੀਕ ਲੰਘੀ ਵਾਲੀ ਦਵਾਈ ਦੇ ਦਿੱਤੀ ਜਿਸ ਤੋਂ ਬਾਅਦ ਬੱਚੇ ਦੀ ਸਿਹਤ ਹੋਰ ਵੀ ਜਿਆਦਾ ਖਰਾਬ ਹੋ ਗਈ |ਜਿਸ ਤੋਂ ਬਾਅਦ ਗੁੱਸੇ ਵਿਚ ਆਏ ਘਰਦੇ ਹਸਪਤਾਲ ਪਹੁੰਚੇ ਅਤੇ ਮੈਡੀਕਲ ਵਿਚ ਜਾ ਕੇ ਸ਼ਰੇਆਮ ਡਾਕਟਰ ਦਾ ਕੁਟਾਪਾ ਕੀਤਾ ਤੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਇਹ ਵੀਡੀਓ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿ ਆਖਿਰ ਹਸਪਤਾਲਾਂ ਦੇ ਵਿਚ ਤਰੀਕ ਲੰਘੀ ਵਾਲੀਆਂ ਦਵਾਈਆਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਮੇਂ ਸਿਰ ਸਟੋਰ ਵਿਚ ਦਵਾਈ ਕਿਉਂ ਨਹੀਂ ਲੈ ਕੇ ਆਂਦੀ ਜਾਂਦੀ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ Surkhab TV ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਸਰਕਾਰ ਦਾ ਐਲਾਨ ਹੁਣ ਖੁੱਲ੍ਹੇ ਬੋਰਵੈੱਲ ਦੀ ਸੂਹ ਦੇ ਕੇ ਪਾਓ ਇੰਨੇ ਰੁਪਏ ਦਾ ਇਨਾਮ

ਫਤਿਹਵੀਰ ਨੂੰ 5 ਦਿਨ ਲਗਾਤਾਰ ਚੱਲੇ ਰੈਸਕਿਊ ਅਪ੍ਰੇਸ਼ਨ ਤੋਂ ਬਾਅਦ ਵੀ ਆਪਣੀ ਜਾਨ ਗੁਆਉਣੀ ਪਈ, ਦੋ ਸਾਲ ਦੇ ਮਾਸੂਮ ਫ਼ਤਹਿਵੀਰ ਦੀ ਕੁਰਬਾਨੀ ਮਗਰੋਂ ਹੁਣ ਹਾਈਕੋਰਟ ਨੇ ਸਰਕਾਰ ਨੂੰ ਖੁੱਲ੍ਹੇ ਪਏ ਬੋਰਵੈੱਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਧਰ ਹੀ ਕੈਪਟਨ ਸਰਕਾਰ ਵੀ ਹੁਣ ਹਰਕਤ ਵਿੱਚ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਜੋ ਵੀ ਖੁੱਲ੍ਹੇ ਬੋਰਵੈੱਲ ਦੀ ਜਾਣਕਾਰੀ ਦੇਵੇਗਾ, ਉਸ ਨੂੰ ਨਕਦ ਇਨਾਮ ਦਿੱਤਾ ਜਾਵੇਗਾ।ਕੈਪਟਨ ਨੇ ਇਹ ਐਲਾਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੀਤਾ ਹੈ। ਮਿਸ਼ਨ ਦੇ ਨਿਰਦੇਸ਼ਕ ਕੇਐਸ ਪੰਨੂ ਨੇ ਦੱਸਿਆ ਕਿ ਇੱਕ ਮਹੀਨੇ ਮਗਰੋਂ ਇਹ ਐਲਾਨ ਲਾਗੂ ਹੋ ਜਾਵੇਗਾ, ਓਨਾ ਚਿਰ ਜ਼ਿਲ੍ਹੇ ਦੇ ਡੀਸੀ ਅਜਿਹੇ ਖੁੱਲ੍ਹੇ ਬੋਰਵੈੱਲ ਨੂੰ ਬੰਦ ਕਰਵਾਉਣ ਵਿੱਚ ਜੁਟੇ ਹੋਏ ਹਨ। ਇਸ ਤੋਂ ਬਾਅਦ ਜੇਕਰ ਕੋਈ ਬੋਰਵੈੱਲ ਦੀ ਸੂਚਨਾ ਦਿੰਦਾ ਹੈ ਤਾਂ ਉਸ ਨੂੰ 5,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਜਾਵੇਗਾ। ਇਹ ਰਾਸ਼ੀ ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਹੋਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੱਕ ਮਹੀਨੇ ਦੇ ਵਕਫ਼ੇ ਦੌਰਾਨ ਜੇਕਰ ਕਿਸੇ ਨੇ ਅਜਿਹਾ ਖੁੱਲ੍ਹਾ ਬੋਰ ਬੰਦ ਨਹੀਂ ਕੀਤਾ ਤਾਂ ਉਸ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਬੋਰਵੈੱਲ ਕਾਰਨ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੇ ਮਾਲਕ ‘ਤੇ ਜ਼ੁਰਮਾਨੇ ਦੇ ਨਾਲ ਨਾਲ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਜਾਵੇਗਾ।