Sikh News

Once must listen to this hindu brother |Vishal Malhotra | Surkhab TV

ਮਾਝੇ ਦੇ ਛੋਟੇ ਜਿਹੇ ਪਿੰਡ ‘ਚ ਸੰਨ 84 ਦੇ ਜੰਮੇ ਹੋਣ ਕਰਕੇ ਬਾਲਪਨ ਤੋਂ ਲੈ ਕੇ ਮੁਛ ਫੁੱਟਣ ਤਕ ਜੇ ਕਿਸੇ ਸਖਸ਼ ਬਾਰੇ ਸਭ ਤੋਂ ਵੱਧ ਸੁਣਿਆ ਹੈ ਤਾਂ ਉਹ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ । ਬਾਲਪਨ ‘ਚ ਸ਼ਰਧਾ ਸੀ, ਪਰ ਸਵਾਲ ਨਹੀਂ ਸਨ । ਆਪਣਾ ਵੱਡਾ ਭਰਾ ਇਸ ਕਰਕੇ ਈ “ਵੱਡਾ” ਲੱਗਦਾ ਸੀ ਕਿ ਇਕ ਵਾਰ ਉਹ ਡੈਡੀ ਨਾਲ ਜਾ ਕੇ ਅਕਾਲ ਤਖਤ ਤੇ ਸੰਤਾਂ ਦੇ ਦਰਸ਼ਨ ਕਰ ਆਇਆ ਸੀ । ਮੇਰੇ ਬਾਲਪਨ ਦੇ ਦਿਨ੍ਹਾਂ ‘ਚ ਸੰਤਾਂ ਦੇ ਮੁੜ ਆਉਂਣ ਦੀ ਬਹੁਤ ਉਡੀਕ ਕੀਤੀ। ਗੱਲ 91 ਜਾਂ 92 ਦੀ ਹੋਣੀ ਆ, ਸੀ.ਆਰ.ਪੀ.ਐਫ ਵਾਲਿਆਂ ਨੇ ਘਰਾਂ ਦੀ ਤਲਾਸ਼ੀ ਲੈਣ ਆਉਂਣਾ ਤਾਂ ਬੜਾ ਮਾੜਾ ਚੰਗਾ ਬੋਲਣਾ। ਕਾਲੇ ਧੁੱਤ ਚਿਹਰਿਆਂ ਨੇ ਜਦੋਂ ਘਰਾਂ ਦੀਆਂ ਜਨਾਨੀਆਂ ਵੱਲ ਘੂਰਨਾਂ ਤਾਂ ਬਾਲ-ਮਨ ‘ਚ ਇਹੀਉ ਧਿਆਉਂਣਾਂ, ਕਿਤੇ ਸੰਤ ਉਡ ਕੇ ਆ ਜਾਣ ਤੇ ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਵਿਛਾ ਦੇਣ। ਕਿਤੇ ਸੋਮਵਾਰੀ ਮੱਸਿਆਂ ਤੇ ਦਰਬਾਰ ਸਾਹਿਬ ਜਾਣਾ ਤਾਂ ਡੈਡੀ ਨੇ ਕਹਿ ਦੇਣਾ, ਪੁੱਤ ਇਨ੍ਹਾਂ ਪਰਕਰਮਾਂ ਦੀ ਹਰ ਸਿੱਲ ਤੇ ਸ਼ੈਕੜੇ ਸਹੀਦੀਆਂ ਹੋਈਆਂ ਨੇ, ਸ਼ਰਾਰਤ ਨਹੀਂ ਕਰਨੀ । ਤਾਂ ਅਸੀਂ ਕਿੱਕਰੀ ਆਂਡੇ ਦੇਣ ਵਾਲਿਆਂ ਨੇ, ਬੀਬੇ ਪੁੱਤ ਬਣ ਜਾਣਾ । ਉਦੋਂ ‘ਕਾਲੀਆਂ ਨੇ ਗੋਲਿਆਂ ਦੇ ਨਿਸ਼ਾਨ ਨਹੀਂ ਮੇਟੇ ਸਨ । ਬੁੰਗਿਆਂ ‘ਚ ਬੰਬਾਂ ਦੇ ਮਗੋਰੇ, ਕੰਧਾਂ ‘ਚ ਗੋਲੀਆਂ ਦੇ ਨਿਸ਼ਾਨ, ਟੈਕਾਂ ਨਾਲ ਉਖੜੀ ਪਰਕਰਮਾਂ ਦੀ ਚਲ ਰਹੀ ਕਾਰ ਸੇਵਾ ਮਨ ‘ਚ ਕ੍ਰੋਧ ਪੈਦਾ ਕਰਦੀ ਤੇ ਹੂਕ ਨਿਕਲਦੀ ਸੰਤ ਜੀ ਕਿਥੇ ਉ ? ਮੁੜ ਆਉਂ । ਜਵਾਨੀ ਚੜੀ ਤਾਂ, ਬਟੂਆਂ ਜੇਬ ‘ਚ ਰੱਖਣ ਲੱਗਾ । ਅੱਜ ਦੀ ਅਵਾਜ਼ ਅਖਬਾਰ ‘ਚੋਂ ਕੱਟ ਕੇ ਰੱਖੀ ਭਿੰਡਰਾਵਾਲਿਆਂ ਦੀ ਫੋਟੋ ਬਟੂਏ ਦੇ ਮੋਮੀ ਲਿਫਾਫੇ ਪਿਛੇ ਲਾਈ । ਮੱਸਿਆ ਵੇਖਣ ਗਿਆ, ਏ.ਆਰ ਦਰਸ਼ੀ ਦੀ “ਜਾਬਾਂਜ਼-ਰਾਖਾ” ਮਾਂ ਨਾਲ ਜਿੱਦ ਕਰਕੇ ਖਰੀਦ ਲਿਆਇਆ ।ਆਪਰੇਸ਼ਨ ਬਲੂ ਸਟਾਰ ਵਿਸ਼ੇਸ਼ - BBC News ਖ਼ਬਰਾਂ ਮੁਛ ਫੁੱਟੀ ਤੋਂ ਸ਼ਹਿਰ ਪੜ੍ਹਨ ਲੱਗ ਗਏ । ਸ਼ਹਿਰ ‘ਚ ਸਾਰੇ ਲੋਕ ਸੰਤਾਂ ਬਾਰੇ ਜਾਂ ਸਿੰਘਾਂ ਬਾਰੇ ਸਾਡੇ ਪਿੰਡ ਵਾਂਗੂ ਨਹੀਂ ਸੋਚਦੇ ਸਨ। ਸੰਤਾਂ ਬਾਰੇ ਜੋ ਕੰਨ ਸੁਣ ਨਾ ਸਕਦੇ, ਉਹ ਲੋਕ ਮੁੰਹ ਪਾੜ ਕੇ ਬੋਲ ਦਿੰਦੇ । ਹੱਥੋਪਾਈ ਹੋ ਜਾਂਦੇ, ਦੋ ਖਾ ਲੈਂਦਾ, ਚਾਰ ਮਾਰ ਦਿੰਦਾ। ਫਿਰ ਦਲੀਲ ਤਕੜੀ ਕਰਨ ਦੇ ਚੱਕਰ ‘ਚ “ਖੰਡੇਧਾਰ” ਪੜ੍ਹਨ ਲੱਗੇ । ਸਿੱਖ ਸਹਾਦਤ ਦੇ ਪਾਠਕ ਬਣਨ ਤੋਂ ਕਮਿਊਨਿਸ਼ਟਾਂ ਦੀਆਂ ਢਾਣੀਆਂ ‘ਚ ਬਹਿਣ ਤੱਕ ਭਿੰਡਰਵਾਲਿਆਂ ਬਾਰੇ ਭਖਵੀਆਂ ਬਹਿਸਾਂ ਹੋਣੀਆਂ। ਜਦੋਂ ਕਿਸੇ ਬੀੜੀਆਂ ਪੀਣੇ ਨੇ ਸਰਕਾਰੀ ਗਪੌੜਾਂ ਦੇ ਅਸਰ ‘ਚ ਸੰਤਾਂ ‘ਤੇ ਕੋਈ ਘਟੀਆਂ ਤੁਹਮਤ ਲਾ ਦੇਣੀ ਤਾਂ ਗੁੱਸੇ ‘ਚ ਅਗਲੇ ਦੇ ਬੂਥੇ ਤੇ ਹੜਬੁਚ ਜੜ੍ਹ ਦੇਣੀ। ਫਿਰ ਮੁੰਡੀਰ ਇਕੱਠੀ ਕਰਨੀ, ਰਜੀਨਾਵੇ ਹੋਣੇ। ਚੜਦੀ ਜਵਾਨੀ’ਚ ਇਕ ਬੋਲੀ ਵੀ ਜੋੜੀ , ਜੋ ਯਾਰਾਂ ਦੀਆਂ ਮਹਿਫਲਾਂ ‘ਚ ਫਰਮੈਸ਼ ਤੇ ਸੁਣਾਉਂਦੇ(ਕੁਝ ਲਇਨਾਂ ਭੁੱਲ ਗਈਆਂ) :-

ਪਿੰਡਾਂ ਵਿਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਕਾਜੀ,ਅਸੀਂ ਨਾ ਰੱਖੀਏ ਵੈਰ ਕਿਸੇ ਨਾਲ,ਨਾ ਰੱਖੀਏ ਕਿਸੇ ਦੀ ਭਾਜੀ
ਕੰਡ ਉਸ ਦੀ ਲੱਗਣ ਨਹੀਂ ਦੇਣੀ,ਜਿਸ ਨੇ ਕੌਮ ਹੈ ਸਾਜੀ,ਪੰਥ ਦੇ ਦੁਸਮਣ ਸੋਧੇ ਸਾਰੇ,ਨਾ ਛੱਡਿਆ ਕੋਈ ਲਿਹਾਜੀ…… ………..
ਹਾਏ ! ਉਨ੍ਹਾਂ ਸਾੜੇ ਸਰੂਪ ਗੁਰੂ ਦੇ,ਅਸੀਂ ਮਾਰ ‘ਤਾ ਲਾਲਾ,ਇੰਦਰਾ ਰੰਡੀ ਨੇ, ਸਾਡਾ ਖੋਹ ਲਿਆ ਭਿੰਡਰਾਵਾਲਾ….।

ਫਿਰ ਕੁਝ ਚਿਰ ਲਈ ਸਪੋਕਸਮੈਂਨ ਦੇ ਪ੍ਰਭਾਵ ‘ਚ ਸੰਤ ਦੇ ਕੀਤੇ ਕੰਮਾਂ ਤੇ ਸ਼ੰਕਾਂ ਹੋਣ ਲੱਗੀ । ਖੈਰ, ਗੁੜ ‘ਚ ਵਲੇਟ ਕੇ ਕੀਤੇ ਜਾਂਦੇ ਸਰਕਾਰੀ ਪ੍ਰਚਾਰ ਦਾ ਅਸਰ ਬਹੁਤੀ ਦੇਰ ਨਾ ਰਿਹਾ । ਖੁਸਵੰਤ ਸਿੰਘ, ਮਾਰਕ ਟੱਲੀ, ਕੁਲਦੀਪ ਨਈਅਰ, ਜਗਤਾਰ ਸਿੰਘ ਵਰਗੇ ਪੱਤਰਕਾਰਾਂ ਵਲੋਂ ਆਪਣੀ ਅਕਲ ਦੀ ਸੀਮਤਾਈ ਨਾਲ ਸੰਤ ਭਿੰਡਰਾਵਾਲਿਆਂ ਨੁੰ ਭੋਲਾ ਪੰਛੀ, ਆਊਟਡੇਟਡ, ਗੈਰ ਸਿਆਸੀ, ਅਨਪੜ੍ਹ ਆਦਿ ਦੱਸਿਆ ਹੈ , ਕਾਮਰੇਡ ਨੇ ਉਸ ਨੁੰ ਕਾਂਗਰਸ ਦੀ ਪੈਦਾਇਸ਼ ਦੱਸਣ ਦੀ ਸਰਕਾਰੀ ਸੇਵਾ ਨਿਭਾਈ , ਹਿੰਦੂਤਵੀ ਮੀਡੀਆਂ, ਬਾਮਣ ਸੰਚਾਲਕ ਸਰਕਾਰਾਂ ਤੇ ਜਥੇਬੰਦੀਆਂ ਨੇ ਨੀਚ ਤੋਂ ਨੀਚ ਇਲਜ਼ਾਮ ਉਸ ਦੇ ਸਿਰ ਲਾਏ ਹਨ। ਬਾਵਯੂਦ ਇਸ ਸਭ ਦੇ, ਸੰਤਾਂ ਦਾ ਕੀਤਾ ਇਕ ਇਕ ਕੰਮ, ਇਕ ਇਕ ਬੋਲ , ਇਕ ਇਕ ਇਸ਼ਾਰਾ ਹਿੰਦੋਸਤਾਨ ‘ਚ ਗੁਲਾਮੀ ਕੱਟ ਰਹੇ ਸਿੱਖਾਂ ਦਾ ਮਾਰਗ ਦਰਸ਼ਨ ਕਰਦਾ ਹੈ । ਕਦੇ ਇਸ ਗੱਲ ਦਾ ਸੰਕਾਂ ਕਰਦੇ ਹੁੰਦੇ ਸੀ, ਕਿ ਭਿੰਡਰਾਵਾਲੇ ਨੇ ਇਕ ਸਿੱਖ ਨੁੰ 35-35 ਹਿੰਦੂ ਆਉਂਦੇ ਵਾਲਾ ਬਿਆਨ ਕਿਉਂ ਦਿੱਤਾ ? ਪਿਛੇ ਇਕ ਸਿੱਖ ਵਿਦਵਾਨ ਨਾਲ ਚਰਚਾ ਕਰਦਾ ਸੀ, ਉਸ ਨੇ ਬਾਕਮਾਲ ਸਮਝਾਇਆ : “ਸੰਤ ਭਿੰਡਰਾਂਵਾਲੇ ਖਾਲਸਾਈ ਰਵਾਇਤ ‘ਚੋਂ ਆਇਆ ਹੋਇਆ ਆਗੂ ਸੀ । ਜਦੋਂ ਯੂ.ਪੀ ਦਾ ਹਿੰਦੂਤਵੀ ਲੀਡਰ ਸਿੱਖਾਂ ਖਿਲਾਫ ਨਫਰਤੀ ਬਿਆਨ ਦਿੰਦਾ ਹੈ ਕਿ 35 ਹਿੰਦੂਆਂ ਨੁੰ ਇਕ ਸਿੱਖ ਆਉਂਦਾ ਹੈ, ਇਸ ਲਈ ਸਿੱਖਾਂ ਤੋਂ ਡਰਨ ਦੀ ਲੋੜ ਨਹੀਂ । ਉਸ ਵੇਲੇ ਉਹ ਬਹੁਗਿਣਤੀ ਹੋਣ ਦਾ ਦਾਬਾ ਮਾਰ ਰਿਹਾ ਹੈ । ਮਾਡਰਨ ਸਿੱਖ ਲੀਡਰਸਿਪ ਅਜਿਹੇ ਦਾਬੇ ਦੀ ਗੁਣਾ-ਘਟਾਉ ਕਰ ਕੇ ਦੁਬਕ ਜਾਵੇਗੀ ਤੇ ਬਹੁ-ਗਿਣਤੀ ਹਿੰਦੂਤਵੀ ਆਪਣੀ ਸਿਆਸਤ ‘ਚ ਕਾਮਯਾਬ ਹੋਣਗੇ । ਪਰ ਜਦੋਂ ਸੰਤ ਭਿੰਡਰਾਵਾਲੇ ਰਵਾਇਤੀ ਸਰੂਪ ‘ਚ ਸਿੱਖ ਸਿਆਸਤ ਦੇ ਕੇਂਦਰ ‘ਚ ਵਿਚਰ ਰਹੇ ਹਨ ਤਾਂ ਉਹ ਸਹਿਜ ‘ਚ ਉਸ ਦਾ ਜੁਆਬ ਇਉਂ ਦਿੰਦੇ ਹਨ ਕਿ “ਇਕ ਸਿਖ ਨੁੰ ਸਿਰਫ 35 ਹਿੰਦੂ ਆਉਂਦੇ ਹਨ ”। ਇਹ ਸਵਾ ਲੱਖ ਨਾਲ ਇਕ ਦੇ ਲੜ੍ਹਣ ਵਾਲੀ ਸਿੰਘ-ਦਹਾੜ ਹੈ । ਇਹ ਸਿਆਸਤ ਦਾ ਸਿਖਰ ਹੈ, ਜੋ ਸਿਰਫ ਭਿੰਡਰਾਵਾਲੇ ਹੀ ਜਾਣਦੇ ਸਨ । ਸਿੱਖ ਰਵਾਇਤ ਤੋਂ ਦੂਰ ਬੈਠੀ ਅਜੋਕੀ ਸਿਖ ਲੀਡਰਸਿੱਪ ਨੁੰ ਚਾਹੀਦਾ ਹੈ ਕਿ ਸੰਤ ਭਿੰਡਰਾਵਾਲਿਆਂ ਤੋਂ ਕੁਝ ਸਿੱਖੇ। ਸਾਡਾ ਬਾਬਾ ਭਿੰਡਰਾਵਾਲਾ ਅੱਜ 67 ਸਾਲ ਦਾ ਹੋ ਗਿਆ । ਪਰ ਕਮਾਲ ਇਹ ਹੈ ਕਿ ਉਹ ਬੁੱਢਾ ਨਹੀਂ ਹੋਇਆ । ਅਜੇ ਵੀ ਜਵਾਨ ਹੈ। ਨੌਜਵਾਨ ਦਿਲਾਂ ‘ਚ ਧੜਕਦਾ ਹੈ । ਸਿੱਖ ਜਵਾਨੀ ਨੁੰ ਟੁੰਬਦਾ ਹੈ । ਉਸ ਦੀ ਸਹੀਦੀ ਤੋਂ ਪਿਛੋਂ ਜੰਮੇ, ਉਸ ਦਾ ਤਸੱਵਰ ਕਰਕੇ ਗਦ ਗਦ ਹੋ ਜਾਂਦੇ ਹਨ । ਉਹ ਜਵਾਂ-ਦਿਲ ਸਦਾ ਜਿਉਂਦਾ ਰਹੇਗਾ। ਇਤਿਹਾਸ ਉਸ ਨੁੰ ਇਉਂ ਯਾਦ ਕਰੇਗਾ : ਭਿੰਡਰਾਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ ।

Related Articles

Back to top button