Punjab

Numbness in Hands and Feet – Dr Santokh Singh

ਪੈਰ ਜਾਂ ਹੱਥ ਸੌਣ ਦੇ ਕਈ ਕਾਰਨ ਹੁੰਦੇ ਹਨ। ਪੈਰੀਫੈਰਲ ਵੈਸਕੁਲਰ ਡਿਸੀਜ਼ ਅਤੇ ਸ਼ੂਗਰ ਰੋਗ ਚ ਹੱਥ ਪੈਰ ਜ਼ਿਆਦਾ ਹੀ ਸੌਣ ਲੱਗ ਪੈਂਦੇ ਹਨ। ਖੂਨ ਦੇ ਦੌਰੇ ਦੇ ਘਟਣ ਤੇ ਜਾਂ ਨਾੜੀਆਂ ਦੇ ਖਰਾਬ ਹੋਣ(ਨਿਉਰੋਪੈਥੀ) ਕਾਰਨ ਵੀ ਉਂਗਲਾਂ ਸੌਣ ਲੱਗ ਪੈਂਦੀਆਂ ਹਨ। ਆਟੋ ਇਮਿਉਨ ਡਿਸੀਜ਼ਜ਼, ਕਿਸੇ ਜ਼ਹਿਰੀਲੀ ਚੀਜ਼ ਖਾ ਲੈਣ, ਇਨਫੈਕਸ਼ਨ, ਸ਼ਰਾਬ ਦੀ ਆਦਤ, ਗੁਰਦਿਆਂ ਦਾ ਖਰਾਬ ਹੋਣਾ ਵੀ ਹੱਥ ਪੈਰ ਸੌਣ ਦਾ ਕਾਰਨ ਹੋ ਸਕਦਾ ਹੈ। ਕੁੱਝ ਦਵਾਈਆਂ ਕਾਰਨ ਵੀ ਇਹ ਮੁਸ਼ਕਿਲ ਆ ਸਕਦੀ ਹੈ। ਉਂਜ ਵਿਟਾਮਿਨਜ਼ ਦੀ ਘਾਟ ਕਾਰਨ ਵੀ ਹੱਥ ਪੈਰ ਜਲਦੀ ਸੌਣ ਲਗਦੇ ਹਨ। ਮੋਟਾਪੇ ਕਾਰਨ ਵੀ ਇੱਕ ਹੀ ਜਗਾਹ ਬੈਠੇ ਰਹਿਣ ਕਾਰਨ ਵੀ ਹੱਥ ਪੈਰ ਜਲਦੀ ਸੌਣ ਲਗਦੇ ਹਨ। ਇਵੇਂ ਹੀ ਸ਼ੂਗਰ ਰੋਗੀਆਂ ਦੇ ਕਿਸੇ ਵੀ ਅੰਗ ਦੀਆਂ ਨਾੜੀਆਂ ਦਾ ਨੁਕਸਾਨ ਹੋਕੇ ਅੰਗ ਸੁੰਨ ਹੋਣ ਲੱਗ ਪੈਂਦੇ ਹਨ। ਲੱਤਾਂ, ਬਾਹਾਂ ਵੀ ਸੌਣ ਲੱਗ ਪੈਂਦੀਆਂ ਹਨ। ਕਿਸੇ ਹੱਥ ਦੀ ਉਂਗਲ ਦੇ ਸੁੰਨ ਹੋਣ ਦਾ ਕਾਰਨ ਕਾਰਪਲ ਟੱਨਲ ਸਿੰਡਰੋਮ ਨਾਂ ਦੀ ਤਕਲੀਫ ਕਾਰਨ ਹੁੰਦਾ ਹੈ। ਇਹ ਤਕਲੀਫ ਗੁੱਟ ਦੀਆਂ ਹੱਡੀਆਂ ਚ ਮੀਡੀਅਨ ਨਰਵ ਦੇ ਦਬਣ ਕਾਰਨ ਹੁੰਦੀ ਹੈ। ਜਾਂ ਇਸ ਨਾੜੀ ਦੀ ਸੋਜ਼ ਕਾਰਨ ਹੁੰਦੀ ਹੈ।Numbness in Fingers & Hands - 13 Causes of Tingling in Hands ਰਿਨੌਡਜ਼ ਡਿਸੀਜ਼ ਚ ਵੀ ਉਂਗਲਾਂ, ਅੰਗੂਠਿਆਂ ਚ ਖੂਨ ਨਾੜੀਆਂ ਦੇ ਤੰਗ ਹੋਣ ਕਾਰਨ ਹੱਥ ਪੈਰ ਠੰਢੇ, ਨੀਲੇ ਜਾਂ ਸਫੈਦ ਹੋ ਜਾਂਦੇ ਹਨ। ਇਹ ਤਕਲੀਫ ਬਹੁਤ ਠੰਢੇ ਇਲਾਕਿਆਂ ਚ ਹੁੰਦੀ ਹੈ। ਇਹ ਜ਼ਿਆਦਾ ਕਰਕੇ ਔਰਤਾਂ ਦੇ ਹੀ ਹੁੰਦੀ ਹੈ। ਇਸ ਤਕਲੀਫ ਚ ਜ਼ਿਆਦਾ ਹੀ ਠੰਢ ਕਾਰਨ ਟਿਸ਼ੂਜ਼ ਨਸ਼ਟ ਹੋ ਜਾਂਦੇ ਹਨ। ਆਟੋ ਇਮਿਉਨ ਡਿਸੀਜ਼ਜ਼ ਜਿਵੇਂ ਕਿ ਕਣਕ ਤੋਂ ਅਲੱਰਜੀ, ਰਿਉਮੈਟੌਇਡ ਆਰਥਰਾਇਟਿਸ,, ਲਿਉਪਸ, ਮਲਟੀਪਲ ਸਕਲੈਰੋਸਿਸ, ਟਾਈਪ ਵੰਨ ਡਾਇਬੇਟੀਜ਼,ਵੈਸਕੂਲਾਇਟਿਸ, ਟੈਂਪੋਰਲ ਅਰਥਰਾਇਟਿਸ ਜਾਂ ਐਂਕਾਇਲੋਜ਼ਿੰਗ ਸਪੌਂਡਿਲਾਇਟਿਸ ਆਦਿ ਵਿੱਚ ਵੀ ਇਹ ਤਕਲੀਫ ਬਣ ਜਾਂਦੀ ਹੈ। ਇਸ ਲਈ ਜੇ ਜ਼ਿਆਦਾ ਹੀ ਹੱਥ ਪੈਰ ਜਾਂ ਉਂਗਲਾਂ ਠਰਦੀਆਂ ਹੋਣ ਤਾਂ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ ਤੇ ਮਾਹਿਰ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਉਂਜ ਨਮਕ, ਮਿਰਚ, ਮਿੱਠਾ ਇੱਕਦਮ ਘੱਟ ਵਰਤਣਾ ਚਾਹੀਦਾ ਹੈ ਤੇ ਬਾਜ਼ਾਰੂ ਚੀਜ਼ਾਂ ਬਿਸਕੁਟ, ਕੋਲਡ ਡਰਿੰਕਸ, ਮਠਿਆਈਆਂ, ਤਲੀਆਂ ਤੜਕੀਆਂ ਚੀਜ਼ਾਂ ਤੇ ਆਈਸ ਕਰੀਮ, ਕੁਲਫੀ ਆਦਿ ਵੀ ਨਹੀਂ ਵਰਤਣੀ ਚਾਹੀਦੀ। ਹੱਥੀਂ ਕੰਮ ਕਰਨਾ ਚਾਹੀਦਾ ਹੈ। ਸਾਦਾ ਪਾਣੀ ਵਾਰ ਵਾਰ ਪੀਣਾ ਚਾਹੀਦਾ ਹੈ। ਮਿਕਸ ਦਾਲਾਂ, ਸਬਜ਼ੀਆਂ,ਸਲਾਦ, ਫਲ ਕੁਦਰਤੀ ਤਾਜ਼ਾ ਤੇ ਅਪਣੇ ਹੀ ਇਲਾਕੇ ਦੇ ਰੁੱਤ ਅਨੁਸਾਰ ਖਾਣੇ ਚਾਹੀਦੇ ਹਨ। ਮੋਟਾਪਾ ਨਹੀਂ ਵਧਣ ਦੇਣਾ ਚਾਹੀਦਾ ਹੈ। ਖੁਸ਼ ਰਹਿਣ ਤੇ ਪੌਜ਼ਿਟਿਵ ਰਹਿਣ ਨਾਲ ਵੀ ਵਿਅਕਤੀ ਤੰਦਰੁਸਤ ਰਹਿੰਦਾ ਹੈ।..

Related Articles

Back to top button