Now prepare your own AC at your home | Surkhab TV

ਦੋਸਤੋ ਗਰਮੀ ਦਾ ਸੀਜ਼ਨ ਹੈ ਅਤੇ ਗਰਮੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ । ਅਜਿਹੇ ਵਿੱਚ ਸਾਨੂੰ ਇਸ ਤਪਦੀ ਗਰਮੀ ਅਤੇ ਉਮਸ ਤੋਂ ਬਚਣ ਲਈ AC ਦੀ ਜ਼ਰੂਰਤ ਪੈਂਦੀ ਹੈ। ਪਰ AC ਮਹਿੰਗਾ ਹੋਣ ਦੇ ਕਾਰਨ ਹਰ ਕੋਈ ਨਹੀਂ ਲਵਾ ਸਕਦਾ ਅਤੇ ਇਸ ਕਾਰਨ ਜਿਆਦਾਤਰ ਲੋਕਾਂ ਨੂੰ ਬਿਨਾਂ AC ਦੇ ਹੀ ਪੂਰੀ ਗਰਮੀ ਗੁਜ਼ਾਰਨੀ ਪੈਂਦੀ ਹੈ।ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਜੁਗਾੜ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੀ ਮਦਦ ਨਾਲ ਤੁਸੀ ਆਪਣੇ ਆਪ ਹੀ ਘਰ ਵਿੱਚ ਹੀ AC ਬਣਾ ਸਕਦੇ ਹੋ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਖਾਸ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਇਲੈਕਟ੍ਰਾਨਿਕਸ ਦੀ ਥੋੜ੍ਹੀ ਜਿਹੀ ਵੀ ਜਾਣਕਾਰੀ ਹੈ ਤਾਂ ਤੁਸੀ ਇਸ AC ਨੂੰ ਬਣਾ ਸਕਦੇ ਹੋ। ਇਸ AC ਨੂੰ ਬਣਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਤੁਸੀਂ ਥਰਮੋਕੋਲ ਸ਼ੀਟਸ ਲੈ ਆਉਣੀਆਂ ਹਨ ਜੋ ਕਿ ਬਹੁਤ ਹੀ ਸਸਤੀਆਂ ਮਿਲ ਜਾਣਗੀਆਂ।ਤੁਸੀ ਆਪਣੇ ਹਿਸਾਬ ਦੇ ਸਾਇਜ਼ ਨਾਲ ਇਨ੍ਹਾਂ ਨੂੰ ਕੱਟ ਸਕਦੇ ਹੋ। ਇਹਨਾਂ ਵਿਚੋਂ ਸਾਇਡ ਵਾਲੇ ਥਰਮੋਕੋਲ ਪੀਸਾਂ ਨੂੰ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਕੱਟ ਲਵੋ ਤਾਂਕਿ ਇਨ੍ਹਾਂ ਨੂੰ AC ਵਰਗਾ ਲੁਕ ਮਿਲ ਸਕੇ। ਹੁਣ ਇਨ੍ਹਾਂ ਥਰਮੋਕੋਲ ਪੀਸੇਸ ਨੂੰ ਗਲੂ ਦੀ ਮਦਦ ਨਾਲ AC ਦੀ ਸ਼ੇਪ ਵਿੱਚ ਜੋੜ ਦਿਓ। ਉਸਤੋਂ ਬਾਅਦ ਇਸਦੇ ਉੱਤੇ ਵੀ ਇੱਕ ਥਰਮੋਕੋਲ ਦਾ ਪੀਸ ਚਿਪਕਾ ਦਿਓ।ਵੀਡੀਓ ਵਿੱਚ ਦਿਖਾਏ ਅਨੁਸਾਰ AC ਦੀ ਬਾਡੀ ਤਿਆਰ ਕਰਨ ਤੋਂ ਬਾਅਦ ਤੁਸੀਂ 2 Peltier Module, 2 Heat Sink, 2 Cpu ਫੈਨ ਅਤੇ 2 Exhaust ਫੈਨ ਮਾਰਕਿਟ ਵਿਚੋਂ ਲੈ ਆਉਣ ਹਨ। ਇਨ੍ਹਾਂ ਸਾਰੀਆਂ ਚੀਜਾਂ ਨਾਲ ਹੀ ਤੁਸੀ ਬਹੁਤ ਆਸਾਨੀ ਨਾਲ ac ਤਿਆਰ ਕਰ ਸਕਦੇ ਹੋ ਅਤੇ ਇਹ ac ਤੁਹਾਨੂੰ ਬਹੁਤ ਵਧੀਆ ਕੂਲਿੰਗ ਦੇਵੇਗਾ। ac ਬਣਾਉਣ ਦਾ ਪੂਰਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….