Sikh News

‘Non Sikh’ Praise for Guru Granth Sahib | ਗੈਰ ਸਿੱਖਾਂ ਦੇ ਵਿਚਾਰ,ਕਰ ਦੇਣਗੇ ਹੈਰਾਨ | Surkhab TV

ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਆਦਰ ਹਰ ਧਰਮ ਦੇ ਲੋਕ ਕਰਦੇ ਹਨ…ਅਤੇ ਕਿਸੇ ਹੋਰ ਗਰੰਥ ਨੂੰ ਓ ਦਰਜਾ ਅਜੇ ਤਕ ਪ੍ਰਾਪਤ ਨਹੀਂ,ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ…ਅੱਜ ਅਸੀਂ ਤੁਹਾਨੂੰ ਕੁਜ ਵਿਧਵਾਣਾ ਵਲੋਂ, ਗੁਰੂ ਗਰੰਥ ਸਾਹਿਬ ਜੀ ਦੀ ਉਪਮਾ ,ਮਹਾਨਤਾ ਬਾਰੇ ਜੋ ਸ਼ਬਦ ਕਹੇ ਗਏ ਸਨ, ਓਨਾ ਬਾਰੇ ਵਿਸਥਾਰ ਨਾਲ ਦਸਾਂਗੇ…ਤੇ ਤੁਹਾਨੂੰ ਸੁਨ ਕੇ ਹੈਰਾਨੀ ਹੋਵੇਗੀ ਕੇ ਅਸੀਂ ਜਿਹੜੇ ਵਿਧਵਾਨਾ ਬਾਰੇ ਤੁਹਾਨੂੰ ਦਸਾਂਗੇ ਓ ਸਿੱਖ ਨਹੀਂ ਸਨ,ਪਰ ਫਿਰ ਵੀ ਓਨਾ ਨੂੰ ਸਾਡੇ ਧਾਰਮਿਕ ਗਰੰਥ ਨਾਲ ਇਨਾ ਜ਼ਿਆਦਾ ਪਿਆਰ? …ਇਹ ਵੀਡੀਓ ਦੇਖਣ ਤੋਂ ਬਾਅਦ ,ਹਰ ਸਿੱਖ ਗੁਰੂ ਦਾ ਸਿੱਖ ਹੋਣ ਤੇ ਮਾਨ ਮਹਿਸੂਸ ਕਰੇਗਾ ..
ਮਿਸ ਪਰਲ ਐਸ. ਬੱਕ : ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸ. ਬੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿਚ ਲਿਖਦੀ ਹੈ, ‘ਮੈਂ ਮਹਾਨ ਧਰਮਾਂ ਦੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਅਤੇ ਦਿਮਾਗ਼ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਨ੍ਹਾਂ ਪੋਥੀਆਂ ਵਿਚ ਮਿਲੀ ਹੈ, ਉਹ ਮੈਨੂੰ ਕਿਤੇ ਵੀ ਹੋਰ ਨਹੀਂ ਲੱਭੀ। ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲ ਕਰਦੀਆਂ ਹਨ। ਇਹ ਮਨੁੱਖੀ ਦਿਲ ਲਈ ਅਤੇ ਖੋਜੀ ਦਿਮਾਗ਼ ਲਈ ਸੰਦੇਸ਼ ਦਿੰਦੀਆਂ ਹਨ।… ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਸ਼ਾਨ ਹੈ। ਇਸ ਹਨ੍ਹੇਰੇ ਯੁੱਗ ਵਿਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾਅ ਸਕਦਾ ਹੈ।’Pakistan to print Guru Granth Sahib to prevent desecration during yatra |  India.comਕਬੀਰ ਜੀ ਕਹਿੰਦੇ ਹਨ ਕੇਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ||ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ||ਮਤਲਬ ਇਸ ਬਾਣੀ ਨੂੰ ਕਿਸੇ ਵੀ ਧਰਮ ਦਾ ਇਨਸਾਨ ਬਿਨਾ ਕੋਈ ਜਾਤ ਪਾਤ ਤੋਂ,ਜੋ ਇਸ ਬਾਣੀ ਨੂੰ ਪੂਰੇ ਧਯਾਨ ਨਾਲ ਗਾ ਅਤੇ ਸੁਨ ਲਵੇਗਾ ,ਕਬੀਰ ਜੀ ਕਹਿੰਦੇ ਹਨ ਕੇ ,ਮੈਨੂੰ ਮਾੜਾਜੇਹਾ ਵੀ ਸ਼ੱਕ ਨਹੀਂ ,ਕੇ ਓ ਇਨਸਾਨ ਪਰਮ ਗਤ ਪਾ ਲਵੇਗਾਐੱਚ.ਐੱਲ. ਬਰਾਡਸ਼ਾਅ : ਸਿੱਖ ਧਰਮ ਦੀ ਫਿਲਾਸਫ਼ੀ ਨੂੰ ਪੂਰੀ ਤਰ੍ਹਾਂ ਘੋਖਣ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, ‘ਸਿੱਖ ਧਰਮ ਇਕ ਸਰਬ-ਵਿਆਪੀ ਵਿਸ਼ਵ ਮਤ ਹੈ, ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਗੱਲ ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਤੋਂ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ।ਓਨਾ ਕਿਹਾ ਕੇ ਭਵਿੱਖ ਚ ਸਿਰਫ ਇਕ ਹੀ ਧਰਮ ਹੈ,ਜੋ ਮਨੁੱਖਤਾ ਦੇ ਭਲੇ ਚ ਸਹਾਈ ਹੋਵੇਗਾ,ਓ ਹੈ ਸਿੱਖ ਧਰਮ| ਇਥੇ ਅਸੀਂ ਫਿਰ ਸਿੱਖ ਚੂਕ ਕਰ ਗਏ …ਬਾਹਰਲਿਆਂਨੂੰ ਇਹ ਸਬ ਗੱਲਾਂ ਪਤਾ ਲਗੀ ਗਈਆਂ,ਪਰ ਸਾਨੂ ਨਹੀਂ ਸਮਜ ਲਗੀ …ਤੇ ਅਸੀਂ ਲੋਕਾਂ ਕੀ ਕੀਤਾ?ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ||ਅਸੀਂ ਲੋਕ ਇਸ ਨੂੰ ਸਿਰਫ ਇਕ ਗੀਤ ਹੀ ਸਮਜਦੇ ਰਹੇ…ਅਸੀਂ ਕੀ ਕਰਦੇ ਹਾਂ?ਗੁਰੂਦਵਾਰਾ ਸਾਹਿਬ ਜਾਣੇ ਹਾਂ,ਨਮਸਕਾਰ ਕਰਕੇ ,ਪ੍ਰਸਾਦ ਲੈ ਕੇ ਘਰ ਵਾਪਸ ਆ ਜਾਂਦੇ ਹਾਂ |ਕਬੀਰ ਜੀ ਕਹਿੰਦੇ ਹਨ,ਸਾਡੀ ਪਹੁੰਚ ਉਸ ਪਰਮੇਸ਼ਵਰ ਤਕ ਗੁਰਬਾਣੀ ਦੇ ਵਿਚਾਰ ਕਰ ਕੇ ਹੋਣੀ ਸੀ, ਨਾ ਕੇ ਗੁਰੁਦ੍ਵਾਰੇ ਜਾ ਕੇ ਮੱਥਾ ਟੇਕ ਕੇ ਵਾਪਸ ਆਉਣ ਨਾਲ | ਜੇ ਕਰ ਅਸੀਂ ਗੁਰਬਾਣੀ ਪੜ੍ਹੀ ਹੁੰਦੀ ,ਤਾ ਹੀ ਸਦਾ ਭਲਾ ਹੁਣ ਸੀ ਤੇ ਤਾ ਹੀ ਅਸੀਂ ਦੂਜੀਆਂ ਨੂੰ ਕਹਿਣ ਦੇ ਯੋਗ ਹੋਣਾ ਸੀ ਕੇ ਤੁਸੀ ਵੀ ਇਹ ਗੁਰਬਾਣੀ ਪੜ੍ਹੋ ,ਸਦਾ ਇਸ ਗੁਰਬਾਣੀ ਪੜ੍ਹਨ ਨਾਲ ਭਲਾ ਹੋਇਆ ਹੈ,ਤੁਹਾਡਾ ਵੀ ਹੋ ਜਾਵੇਗਾ

Related Articles

Back to top button