Agriculture

Never make these 5 mistakes when spraying pesticides in wheat, know the exact condition of the stalk

ਸਾਰੇ ਕਿਸਾਨ ਵੀਰਾਂ ਨੇ ਕਣਕ ਬੀਜ ਲਈ ਹੈ ਅਤੇ ਇਨ੍ਹਾਂ ਦਿਨਾਂ ਵਿਚ ਗੁੱਲੀ ਡੰਡਾ ਸ਼ੁਰੂ ਹੋ ਜਾਂਦਾ ਹੈ। ਗੁੱਲੀ ਡੰਡੇ ਲਈ ਕਿਸਾਨ ਕਈ ਸਪਰੇਆਂ ਕਰਦੇ ਹਨ ਪਰ ਫਿਰ ਵੀ ਇਸਦਾ ਹੱਲ ਨਹੀਂ ਹੁੰਦਾ। ਇਸਦਾ ਸਭਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਕਿਸਾਨ ਨਦੀਨ ਨਾਸ਼ਕ ਸਪਰੇਆਂ ਕਰਨ ਸਮੇਂ ਕਈ ਗਲਤੀਆਂ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਣਕ ਉੱਤੇ ਨਦੀਨਾਂ ਵਾਲੀ ਸਪਰੇਅ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।ਅਸੀਂ ਤੁਹਾਨੂੰ ਅਜਿਹੀਆਂ 5 ਗਲਤੀਆਂ ਦੱਸਾਂਗੇ ਜੋ ਕਿਸਾਨਾਂ ਨੂੰ ਨਦੀਨ ਨਾਸ਼ਕ ਸਪਰੇਆਂ ਸਮੇਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ। ਇਸੇ ਕਾਰਨ ਗੁੱਲੀ ਡੰਡਾ ਨਹੀਂ ਮਰਦਾ ਅਤੇ ਇਹ ਕਾਫੀ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਪਰ ਜੇਕਰ ਸਪਰੇਅ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਗੁੱਲੀ ਡੰਡਾ ਵੀ ਮਰੇਗਾ ਅਤੇ ਹੋਰਾਂ ਨਦੀਨਾਂ ਨੂੰ ਵੀ ਚੰਗੀ ਤਰਾਂ ਕੰਟਰੋਲ ਕੀਤਾ ਜਾ ਸਕਦਾ ਹੈ।
ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਇੱਕ ਸਪਰੇਅ ਦੇ ਵਿੱਚ ਹੀ ਗੁੱਲੀ ਡੰਡੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਪਰੇਅ ਕਰਨ ਸਮੇਂ ਸਬਤੋਂ ਪਹਿਲੀ ਗਲਤੀ ਕਿਸਾਨ ਇਹ ਕਰਦੇ ਹਨ ਕਿ ਉਹ ਵੱਡੇ ਪੰਪਾਂ ਨਾਲ ਸਪਰੇਅ ਕਰ ਦਿੰਦੇ ਹਨ। ਪਰ ਹਮੇਸ਼ਾ ਧਿਆਨ ਰੱਖੋ ਕਿ ਜੇਕਰ ਤੁਸੀਂ ਵੱਡੇ ਪੰਪ ਨਾਲ ਵੀ ਸਪਰੇਅ ਕਰ ਰਹੇ ਹੋ ਤਾਂ ਉਸਦੇ ਅੱਗੇ ਕੱਟ ਵਾਲਿਆਂ ਨੋਜ਼ਲਾਂ ਲਗਾ ਲੈਣੀਆਂ ਹਨ। ਯਾਨੀ ਕਿ ਵੱਡੇ ਫੁਹਾਰੇ ਨਾਲ ਸਪਰੇਅ ਨਾ ਕਰੋ।ਇਸੇ ਤਰਾਂ ਕਿਸਾਨ ਸਪਰੇਅ ਕਰਨ ਸਮੇਂ ਪਾਣੀ ਦਾ ਧਿਆਨ ਨਹੀਂ ਰੱਖਦੇ ਕਿ ਕਿੰਨਾ ਵਰਤਣਾ ਹੈ। ਤੁਹਾਨੂੰ ਦੱਸ ਦੇਈਏ ਕਿ ਨਦੀਨ ਨਾਸ਼ਕ ਸਪਰੇਅ ਕਰਦੇ ਸਮੇਂ ਘੱਟੋਂ ਘੱਟ ਤੁਹਾਨੂੰ ਪ੍ਰਤੀ ਕਿੱਲਾ 150 ਤੋਂ 200 ਲੀਟਰ ਪਾਣੀ ਵਰਤਣਾ ਚਾਹੀਦਾ ਹੈ। ਕਈ ਵਾਰ ਕਿਸਾਨ ਲੇਬਰ ਨੂੰ ਸਪਰੇਅ ਕਰਨ ਲਈ ਦਵਾਈ ਫੜਾ ਦਿੰਦੇ ਹਨ ਅਤੇ ਉਹ ਪਾਣੀ ਦਾ ਬਿਲਕੁਲ ਧਿਆਨ ਨਹੀਂ ਰੱਖਦੇ । ਜਿਸ ਕਾਰਨ ਗੁੱਲੀ ਡੰਡਾ ਨਹੀਂ ਮਰਦਾ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button