Must watch to know to make a glue like fevi-kwik at home | Surkhab tV

ਅਕਸਰ ਸਾਡੇ ਘਰ ਵਿੱਚ ਜਦੋਂ ਵੀ ਕੋਈ ਚੀਜ ਟੁੱਟ ਜਾਂਦੀ ਹੈ ਤਾਂ ਅਸੀ ਫੈਵੀ ਕਵਿਕ ਦਾ ਇਸਤੇਮਾਲ ਕਰਦੇ ਹਾਂ ਪਰ Fevi kwik ਕੁੱਝ ਚੀਜਾਂ ਨੂੰ ਚਿਪਕਾਉਂਦੀ ਹੈ ਪਰ ਕੁੱਝ ਚੀਜਾਂ ਉੱਤੇ ਇਹ ਕੰਮ ਨਹੀਂ ਕਰਦੀ। ਕਈ ਵਾਰ ਤਾਂ ਇਸ ਨਾਲ ਕਈ ਚੀਜਾਂ ਸੜ ਵੀ ਜਾਂਦੀਆਂ ਹਨ। ਇਸ ਲਈ ਅੱਜ ਅਸੀ ਤੁਹਾਨੂੰ ਘਰ ਵਿਚ ਹੀ ਇੱਕ ਗਲੂ ਬਣਾਉਣ ਬਾਰੇ ਜਾਣਕਾਰੀ ਦੇਣ ਹੈ ਰਹੇ ਹਾਂ ਜਿਸਨੂੰ ਤੁਸੀ ਵੀ ਬਿਲਕੁਲ ਫ੍ਰੀ ਵਿੱਚ ਬਣਾ ਸਕਦੇ ਹੋ ਅਤੇ ਇਹ ਫੈਵੀ ਕਵਿਕ ਤੋਂ ਵੀ ਜ਼ਿਆਦਾ ਅਸਰਦਾਰ ਹੁੰਦੀ ਹੈ।ਖਾਸ ਗੱਲ ਇਹ ਹੈ ਕਿ ਇਹ ਗੂੰਦ ਹਰ ਇੱਕ ਚੀਜ ਨੂੰ ਬਹੁਤ ਆਸਾਨੀ ਨਾਲ ਜੋੜ ਦੇਵੇਗੀ ਅਤੇ ਪੂਰੀ ਮਜਬੂਤੀ ਵੀ ਬਣੀ ਰਹੇਗੀ। ਯਾਨੀ ਤੁਸੀ ਹਰ ਇੱਕ ਚੀਜ ਨੂੰ ਇਸ ਗਲੂ ਦੀ ਮਦਦ ਨਾਲ ਚਿਪਕਾ ਸਕਦੇ ਹੋ। ਘਰ ਵਿਚ ਹੀ ਗੂੰਦ ਤਿਆਰ ਕਰਨ ਲਈ ਤੁਸੀਂ ਸਭਤੋਂ ਪਹਿਲਾਂ ਥਰਮੋਕੋਲ ਦੇ ਕੁੱਝ ਟੁਕੜੇ ਲੈਣੇ ਹਨ। ਨਾਲ ਹੀ ਤੁਸੀਂ ਇੱਕ ਕਟੋਰੀ ਲੈਣੀ ਹੈ ਅਤੇ ਥੋੜ੍ਹਾ ਜਿਹਾ ਪਟਰੋਲ ਲੈ ਲੈਣਾ ਹੈ।ਇਨ੍ਹਾਂ ਚੀਜਾਂ ਦੀ ਮਦਦ ਨਾਲ ਤੁਸੀ ਵੀ ਵਧੀਆ ਗੂੰਦ ਸਿਰਫ ਅੱਧੇ ਮਿੰਟ ਤਿਆਰ ਕਰ ਸਕਦੇ ਹੋ। ਇਸਨੂੰ ਤਿਆਰ ਕਰਨ ਲਈ ਤੁਹਾਨੂੰ ਸਭਤੋਂ ਪਹਿਲਾਂ ਥੋੜ੍ਹੇ ਜਿਹੇ ਪਟਰੋਲ ਨੂੰ ਕਟੋਰੀ ਵਿੱਚ ਪਾ ਲੈਣਾ ਹੈ ਅਤੇ ਇੱਕ ਇੱਕ ਥਰਮੋਕੋਲ ਦੇ ਪੀਸ ਨੂੰ ਇਸ ਵਿੱਚ ਪਾਉਂਦੇ ਜਾਣਾ ਹੈ। ਥਰਮੋਕੋਲ ਦੇ ਟੁਕੜੇ ਪਟਰੋਲ ਵਿੱਚ ਪਾਉਣ ਦੇ ਨਾਲ ਨਾਲ ਤੁਹਾਨੂੰ ਇੱਕ ਚਮਚ ਦੀ ਮਦਦ ਨਾਲ ਇਸਨੂੰ ਮਿਲਾਉਂਦੇ ਰਹਿਣਾ ਹੈ।ਜਦੋਂ ਤੱਕ ਪਟਰੋਲ ਗਾੜ੍ਹਾ ਨਾ ਹੋ ਜਾਵੇ ਉਦੋਂ ਤੱਕ ਉਸ ਵਿੱਚ ਪਟਰੋਲ ਦੇ ਟੁਕੜੇ ਪਾਉਂਦੇ ਰਹੋ। ਹੁਣ ਤੁਸੀਂ ਇਸਨੂੰ ਚਮਚ ਦੀ ਮਦਦ ਨਾਲ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇਸੇ ਤਰ੍ਹਾਂ ਤੁਹਾਡੀ ਗੂੰਦ ਬਿਲਕੁਲ ਫਰੀ ਵਿੱਚ ਤਿਆਰ ਹੋ ਜਾਵੇਗੀ। ਇਸ ਗੂੰਦ ਨੂੰ ਤੁਸੀ ਕਿਸੇ ਵੀ ਚੀਜ ਉੱਤੇ ਇਸਤੇਮਾਲ ਕਰ ਸਕਦੇ ਹੋ। ਘਰ ਵਿਚ ਗਲੂ ਬਣਾਉਣ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…