Agriculture

Must watch to know how to get double growth of puddy crop | Surkhab TV

ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਝੋਨੇ ਦੀ ਚੰਗੀ ਗ੍ਰੋਥ ਦੀ ਕਾਫੀ ਚਿੰਤਾ ਹੁੰਦੀ ਹੈ ਅਤੇ ਕਿਸਾਨ ਇਸ ਸਬੰਧੀ ਕਈ ਥਾਵਾਂ ਤੋਂ ਸਲਾਹਾਂ ਲੈਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਕਿਸਾਨ ਵੀਰ ਜੇਕਰ ਯੂਰੀਆ ਵਿੱਚ ਮਿਲਾ ਕੇ ਝੋਨੇ ਵਿੱਚ ਪਾ ਦੇਣ ਤਾਂ ਝੋਨੇ ਦੀ ਗ੍ਰੋਥ ਦੁਗਣੀ ਹੋ ਜਾਵੇਗੀ। ਜਿਸ ਨਾਲ ਅੱਗੇ ਜਾਕੇ ਝਾੜ ਵੀ ਵਧੇਗਾ ਅਤੇ ਕਿਸਾਨਾਂ ਨੂੰ ਜ਼ਿਆਦਾ ਮੁਨਾਫ਼ਾ ਹੋਵੇਗਾ।ਕਿਸਾਨ ਵੀਰੋ ਸਭਤੋਂ ਪਹਿਲਾ ਤੁਹਾਨੂੰ ਦੱਸ ਦੇਈਏ ਕਿ 15 ਦਿਨ ਬਾਅਦ ਹਮੇਸ਼ਾ ਝੋਨੇ ਨੂੰ ਪਾਣੀ ਸੁਕਾ ਸੁਕਾ ਕੇ ਲਾਓ। ਕਿਉਂਕਿ ਜਦੋਂ ਖੇਤ ਦੇ ਵਿੱਚ ਖੜੇ ਪਾਣੀ ਵਿੱਚ ਯੂਰੀਆ ਪਾਇਆ ਜਾਂਦਾ ਹੈ ਤਾਂ ਪਾਣੀ ਗਰਮ ਹੋਣ ਕਾਰਨ ਉਹ ਗੈਸ ਬਣਕੇ ਉੱਡ ਜਾਂਦੀ ਹੈ ਅਤੇ ਇਸ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ ਅਤੇ ਹੇਠਲਾ ਪਾਣੀ ਵੀ ਦੂਸ਼ਿਤ ਹੁੰਦਾ ਹੈ ਜਿਸ ਨਾਲ ਫਸਲ ਉੱਤੇ ਅਸਰ ਪੈਂਦਾ ਹੈ।West Bengal: Govt Procured Only 22% of Paddy Crop Target for This ...ਇਸ ਲਈ ਪਾਣੀ ਨੂੰ ਸੁਕਾ ਕੇ ਯੂਰੀਆ ਪਾਓ ਅਤੇ ਉਸਤੋਂ 24 ਤੋਂ 48 ਘੰਟੇ ਬਾਅਦ ਪਾਣੀ ਲਾ ਦਿਓ। ਅਜਿਹਾ ਕਰਨ ਨਾਲ ਯੂਰੀਆ ਦੇ ਨਤੀਜੇ ਜਿਆਦਾ ਚੰਗੇ ਆਉਣਗੇ। ਇਸੇ ਤਾਂ ਕਿਸਾਨਾਂ ਦਾ ਇੱਕ ਸਵਾਲ ਇਹ ਹੁੰਦਾ ਹੈ ਕਿ ਯੂਰੀਆ ਵਿੱਚ ਕੀ ਰਲਾ ਕੇ ਪਾਇਆ ਜਾਵੇ ਜਿਸ ਨਾਲ ਝੋਨਾ ਫੁਟਾਰਾ ਵੱਧ ਕਰੇ। ਕਿਉਂਕਿ ਕਿਸਾਨਾਂ ਦਾ ਮੰਨਣਾ ਹੈ ਕਿ ਕੱਲੀ ਯੂਰੀਆ ਪਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ।ਤੁਹਾਨੂੰ ਦੱਸ ਦੇਈਏ ਕਿ ਤੁਸੀਂ ਯੂਰੀਆ ਵਿੱਚ ਕੀ ਮਿਲਾ ਕੇ ਪਾਉਣਾ ਹੈ ਇਹ ਤੁਹਾਡੀ ਜਮੀਨ ਵਿਚਲੀ ਘਾਟ ਉੱਤੇ ਨਿਰਭਰ ਕਰਦਾ ਹੈ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button