Latest

Mrs. The commotion during the Sri Lanka match, the winner lost his crown

ਕੋਲੰਬੋ: ਸ੍ਰੀ ਲੰਕਾ ਵਿੱਚ ਮਿਸੇਜ਼ ਸ਼੍ਰੀਲੰਕਾ ਮੁਕਾਬਲੇ ਦੌਰਾਨ ਐਤਵਾਰ ਨੂੰ ਕਾਫੀ ਹੰਗਾਮਾ ਹੋਇਆ। ਇਸ ਸੁੰਦਰਤਾ ਕਵੀਨ ਮੁਕਾਬਲੇ ਵਿਚ ਜੇਤੂ ਪੁਸ਼ਪਿਕਾ ਡੀ ਸਿਲਵਾ ਦੇ ਸਿਰ ‘ਤੇ ਪਹਿਨਿਆ ਤਾਜ ਮੌਜੂਦਾ ਮਿਸ ਵਰਲਡ ਕੈਰੋਲੀਨ ਜਿਊਰੀ ਦੁਆਰਾ ਸਟੇਜ’ ਤੇ ਖੋਹਿਆ ਗਿਆ।Mrs. Sri Lanka ਕੈਰੋਲੀਨ ਨੇ ਕਿਹਾ ਕਿ ਉਹ ਇਸ ਤਾਜ ਨੂੰ ਆਪਣੇ ਸਿਰ ਤੇ ਨਹੀਂ ਰੱਖ ਸਕਦੀ ਕਿਉਂਕਿ ਉਹ ਤਲਾਕਸ਼ੁਦਾ ਹੈ। ਕੋਲੰਬੋ ਦੇ ਇੱਕ ਥੀਏਟਰ ਵਿੱਚ ਆਯੋਜਿਤ ਮਿਸੇਜ਼ ਸ਼੍ਰੀ ਲੰਕਾ ਪ੍ਰੋਗਰਾਮ ਰਾਸ਼ਟਰੀ ਟੀਵੀ ਚੈਨਲ ਤੇ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਜਦੋਂ ਸਮਾਗਮ ਦੇ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਕਿ ਸ਼੍ਰੀਮਤੀ ਡੀ ਸਿਲਵਾ ਤਲਾਕਸ਼ੁਦਾ ਨਹੀਂ ਸੀ।Mrs. Sri Lanka ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ, ਕੈਰੋਲੀਨ ਜਿਊਰੀ ਇਹ ਕਹਿੰਦੇ ਹਨ ਕਿ ਇੱਥੇ ਇੱਕ ਨਿਯਮ ਹੈ ਕਿ ਤਲਾਕਸ਼ੁਦਾ ਔਰਤਾਂ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀਆਂ। ਇਸ ਲਈ, ਮੈਂ ਇਹ ਕਦਮ ਉਠਾ ਰਹੀ ਹਾਂ ਤਾਂ ਜੋ ਇਹ ਤਾਜ ਦੂਸਰੇ  ਸਥਾਨ ਤੇ  ਆਉਣ ਵਾਲੀ ਪ੍ਰਤੀਯੋਗਤਾ ਨੂੰ ਦਿੱਤਾ ਜਾ ਸਕੇ।Mrs. Sri Lanka ਕੈਰੋਲੀਨ ਡੀ ਸਿਲਵਾ ਦੇ ਸਿਰ ‘ਤੇ ਪਹਿਨੇ ਤਾਜ ਨੂੰ ਖੋਹਣ ਸਮੇਂ ਦੌਰਾਨ, ਸੋਨੇ ਦਾ ਤਾਜ ਡੀ ਸਿਲਵਾ ਦੇ ਵਾਲਾਂ ਵਿੱਚ ਫਸ ਗਿਆ ਅਤੇ ਬਹੁਤ ਕੋਸ਼ਿਸ਼ਾਂ ਦੇ ਬਾਅਦ, ਤਾਜ ਬਾਹਰ ਆਇਆ। ਕੈਰੋਲੀਨ ਦੀ ਇਸ ਹਰਕਤ ਕਾਰਨ ਡੀ ਸਿਲਵਾ  ਨੂੰ ਸੱਟਾਂ ਵੀ ਲੱਗੀਆਂ ਅਤੇ ਉਸ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪ੍ਰਬੰਧਕਾਂ ਨੇ ਬਾਅਦ ਵਿਚ ਡੀ ਸਿਲਵਾ ਤੋਂ ਮੁਆਫੀ ਮੰਗੀ ਅਤੇ ਉਸ ਦਾ ਤਾਜ ਉਸ ਨੂੰ ਵਾਪਸ ਕਰ ਦਿੱਤਾ ਗਿਆ|Mrs. Sri Lanka

Related Articles

Back to top button