Latest

Modi poses more threat to India than Pakistan! Rajewal Modi’s comparison with Pak in Kisan Mahapanchayat

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸਯੁੰਕਤ ਕਿਸਾਨ ਮੋਰਚਾ ਦੇ ਕਿਸਾਨ ਲੀਡਰ ਪਛਮੀ ਬੰਗਾਲ ‘ਚ ਪਹੁੰਚੇ ਹੋਏ ਹਨ। ਅੱਜ ਸੀਨੀਅਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਨੰਦੀਗ੍ਰਾਮ ‘ਚ ਬੀਜੇਪੀ ‘ਤੇ ਬੋਲਦਿਆਂ ਕਿਹਾ ਹੈ ਕਿ “ਇਹ ਸਰਕਾਰ ਸਿਰਫ ਵੋਟ ਦੀ ਨੀਤੀ ਜਾਣਦੀ ਹੈ। ਇਸ ਨੂੰ ਵੋਟ ਦੀ ਚੋਟ ਦੇਣੀ ਚਾਹੀਦੀ ਹੈ। ਤੁਹਾਡੇ ਹਥ ‘ਚ ਬਹੁਤ ਵੱਡਾ ਹਥਿਆਰ ਹੈ। ਜਿਸ ਨੂੰ ਮਨ ਕਰਦਾ ਹੈ ਉਸ ਨੂੰ ਵੋਟ ਦੇ ਦਿਓ, ਚਾਹੇ ਜੇਤੂ ਉਮੀਦਵਾਰ ਨੂੰ ਵੀ ਵੋਟ ਦੇ ਦਿਓ, ਪਰ ਮੋਦੀ ਨੂੰ ਵੋਟ ਨਾ ਦੇਣਾ। ਮੋਦੀ ਦੇਸ਼ ਲ਼ਈ ਅੱਜ ਸਭ ਤੋਂ ਵੱਡਾ ਖਤਰਾ ਹੈ, ਸਾਨੂੰ ਪਾਕਿਸਤਾਨ ਤੋਂ ਖਤਰਾਂ ਨਹੀਂ, ਸਾਨੂੰ ਕਿਸੇ ਦੇਸ਼ ਤੋਂ ਖਤਰਾ ਨਹੀਂ, ਜੇ ਇਸ ਦੇਸ਼ ਨੂੰ ਖਤਰਾ ਹੈ ਤਾਂ ਮੋਦੀ ਤੋਂ ਖਤਰਾ ਹੈ।”Rakesh Tikait, Balbir Singh Rajewal interview: 'Govt failing us… We plan to  stay here at least till Oct 2' | India News,The Indian Expressਕਿਸਾਨ ਅੰਦੋਲਨ ਪਹਿਲੇ ਦਿਨ ਤੋਂ ਹੀ ਸਿਆਸੀ ਨੇਤਾ ਅਤੇ ਸਿਆਸਤ ਤੋਂ ਕੋਹਾ ਦੂਰ ਰਿਹਾ ਹੈ ਪਰ ਅੱਜ ਬਲਬੀਰ ਸਿੰਘ ਰਾਜੇਵਾਲ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਅੰਦੋਲਨ ‘ਚ ਸਿਆਸੀ ਰੰਗ ਘੁਲ ਗਿਆ ਹੈ। ਬਲਬੀਰ ਸਿੰਘ ਰਾਜੇਵਾਲ ਕਿਸਾਨ ਅੰਦੋਲਨ ਦਾ ਇਕ ਬਹੁਤ ਵੱਡਾ ਚਹਿਰਾ ਹਨ। ਅੱਜ ਬਲਬੀਰ ਸਿੰਘ ਰਾਜੇਵਾਲ ਨੰਦੀਗ੍ਰਾਮ ਵਿਖੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਨੰਦੀਗ੍ਰਾਮ ਸੀਟ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਮੈਦਾਨ ‘ਚ ਹੈ ਅਤੇ ਉਨ੍ਹਾਂ ਦੇ ਵਿਰੁਧ ‘ਚ ਟੀਐਮਸੀ ਛੱਡ ਕੇ ਬੀਜੇਪੀ ‘ਚ ਗਏ ਸੁਵੇਂਦੁ ਮੁਖਰਜੀ ਚੋਣ ਲੜ ਰਹੇ ਹਨ। ਇਸ ਲਈ ਬਲਬੀਰ ਸਿੰਘ ਰਾਜੇਵਾਲ ਵਲੋਂ ਦਿੱਤੇ ਇਸ ਬਿਆਨ ਨੇ ਕਾਫੀ ਹਲਚਲ ਮਚਾ ਦਿੱਤੀ ਹੈ।ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਵੀ ਇਸ ਕਿਸਾਨ ਮਹਾਪੰਚਾਇਤ ‘ਚ ਲੋਕਾਂ ਨੂੰ ਕਿਹਾ ਹੈ ਕਿ ਬੀਜੇਪੀ ਨੂੰ ਵੋਟ ਨਾ ਪਾਈ ਜਾਵੇ।Don't believe in rumours being spread to defame stir: BKU leader to farmers ਯੋਗੇਂਦਰ ਯਾਦਵ ਨੇ ਕਿਸਾਨਾਂ ਦੀ ਖੁੱਲ੍ਹੀ ਚਿੱਠੀ ਨੂੰ ਵੀ ਮੰਚ ਤੋਂ ਪੜਿਆ। ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੱਛਮੀ ਬੰਗਾਲ ਦੇ 294 ਵਿਧਾਨ ਸਭਾ ਹਲਕਿਆਂ ‘ਚ ਵੰਡੀਆਂ ਜਾਣਗੀਆਂ। ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਸਾਰੇ ਅਧਾਰਿਆਂ ਨੂੰ ਪ੍ਰਾਈਵੇਟ ਕਰ ਰਹੀ ਹੈ ਅਤੇ ਸਾਰੇ ਵਿਭਾਗਾਂ ਨੂੰ ਕਾਰਪੋਰੇਟ ਦੇ ਹਵਾਲੇ ਕਰ ਰਹੀ ਹੈ। ਪੱਛਮੀ ਬੰਗਾਲ ‘ਚ 27 ਮਾਰਚ 2021 ਤੋਂ ਚੋਣਾਂ ਹੋਣਗੀਆਂ ਜੋ ਕਿ 2 ਮਈ 2021 ਤੱਕ 8 ਪੜਾਅ ‘ਚ ਹੋਣਗੀਆਂ।

Related Articles

Back to top button