Punjab

Mobile Phone ਵਿਚ ਰੱਖੋ ਇਹ App ਫਿਰ ਕਦੇ ਨਹੀਂ ਕੱਟਿਆ ਜਾਵੇਗਾ ਤੁਹਾਡਾ ਚਾਲਾਨ

ਨਵੀਂ ਦਿੱਲੀ/ਜਲੰਧਰ— ਨਵਾਂ ਮੋਟਰ ਵਾਹਨ ਕਾਨੂੰਨ-2019 ਲਾਗੂ ਹੋਣ ਮਗਰੋਂ ਲੋਕਾਂ ‘ਚ ਭਾਰੀ ਜੁਰਮਾਨੇ ਦਾ ਕਾਫੀ ਡਰ ਬੈਠ ਚੁੱਕਾ ਹੈ ਪਰ ਜੇਕਰ ਤੁਹਾਡੇ ਮੋਬਾਇਲ ‘ਚ ਡਿਜੀ-ਲਾਕਰ (Digi-locker) ਤੇ ਐੱਮ-ਪਰਿਵਾਹਨ (m-Parivahan) ਐਪ ਹਨ ਤਾਂ ਤੁਹਾਡਾ ਚਾਲਾਨ ਹੋਣੋ ਬਚ ਸਕਦਾ ਹੈ। ਇਨ੍ਹਾਂ ‘ਚ ਤੁਸੀਂ ਲਾਇੰਸੈਂਸ, ਆਰ. ਸੀ., ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਲੋਡ ਕਰਕੇ ਰੱਖ ਸਕਦੇ ਹੋ ਤੇ ਪੁਲਸ ਨੂੰ ਦਿਖਾ ਸਕਦੇ ਹੋ। ਪੁਲਸ ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਡਿਜੀ-ਲਾਕਰ ਜਾਂ ਐੱਮ-ਪਰਿਵਾਹਨ ‘ਚ ਰੱਖੇ ਵਾਹਨ ਦੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇੰਸੈਂਸ, ਆਰ. ਸੀ., ਬੀਮਾ ਤੇ ਪੀ. ਯੂ. ਸੀ. ਮੰਨਣਯੋਗ ਹਨ ਅਤੇ ਇਸ ਮਾਮਲੇ ‘ਚ ਕਿਸੇ ਵੀ ਨਾਗਰਿਕ ਨੂੰ ਜੁਰਮਾਨਾ ਨਹੀਂ ਕੀਤਾ ਜਾ ਸਕਦਾ। ਇਸ ਦਾ ਮਤਲਬ ਹੈ ਕਿ ਸਿਰਫ ਫਿਜੀਕਲ ਕਾਪੀ ਨਾ ਹੋਣ ਕਾਰਨ ਚਾਲਾਨ ਨਹੀਂ ਕੀਤਾ ਜਾ ਸਕਦਾ।ਸੈਂਟਰਲ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਮੁਤਾਬਕ, ਸਰਕਾਰ ਵੱਲੋਂ ਜਾਰੀ ਡਿਜੀ-ਲਾਕਰ ਅਤੇ ਐੱਮ-ਪਰਿਵਾਹਨ APPs ‘ਚ ਵਾਹਨ ਨਾਲ ਸੰਬੰਧਤ ਰੱਖੇ ਦਸਤਾਵੇਜ਼ਾਂ ਦੀ ਇਲੈਕਟ੍ਰਾਨਿਕ ਕਾਪੀ ਮੰਨਣਯੋਗ ਹੈ ਅਤੇ ਕਿਸੇ ਨੂੰ ਵੀ ਨਵੇਂ ਨਿਯਮਾਂ ਕਾਰਨ ਨਾਜਾਇਜ਼ ਪ੍ਰੇਸ਼ਾਨ ਨਹੀਂ ਕੀਤਾ ਜਾ ਸਕਦਾ। ਮੰਤਰਾਲਾ ਦਾ ਕਹਿਣਾ ਹੈ ਕਿ ‘ਨਿਊ ਮੋਟਰ ਵ੍ਹੀਕਲਸ ਐਕਟ-2019’ ਲੋਕਾਂ ਦੀ ਸੁਵਿਧਾ ਲਈ ਹੈ।ਇਸ ਦਾ ਮੁੱਖ ਮਕਸਦ ਨਿਯਮਾਂ ਦੀ ਪਾਲਣਾ ਪ੍ਰਤੀ ਲੋਕਾਂ ਨੂੰ ਵਚਨਬੱਧ ਬਣਾਉਣਾ ਅਤੇ ਸੜਕ ਸੁਰੱਖਿਆ ‘ਚ ਸੁਧਾਰ ਕਰਨਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਨਿਯਮਾਂ ਦਾ ਮਤਲਬ ਕਿਸੇ ਕੋਲ ਸਿਰਫ ਫਿਜੀਕਲ ਕਾਪੀ ਨਾ ਹੋਣ ਕਾਰਨ ਉਸ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨਾ ਤੇ ਜੁਰਮਾਨਾ ਲਾਉਣਾ ਨਹੀਂ ਹੈ।Image result for digi locker ਲੋਕ ਡਿਜੀ-ਲਾਕਰ ਤੇ ਐੱਮ-ਪਰਿਵਾਹਨ ‘ਚ ਦਸਤਾਵੇਜ਼ ਦਿਖਾ ਸਕਦੇ ਹਨ।

Related Articles

Back to top button